Breaking News
Home / ਪੰਜਾਬ / ਨਾਬਾਲਗ ਬੱਚੇ ਨੇ ਭੱਜ ਕੇ ਬਚਾਈ ਜਾਨ, ਡੇਰਾ ਸੰਚਾਲਕ ਗਰਮ ਸਰੀਏ ਅਤੇ ਚਿਮਟੇ ਲਗਾ ਕਰਦਾ ਸੀ ਤ ਸ਼ੱ ਦ ਦ

ਨਾਬਾਲਗ ਬੱਚੇ ਨੇ ਭੱਜ ਕੇ ਬਚਾਈ ਜਾਨ, ਡੇਰਾ ਸੰਚਾਲਕ ਗਰਮ ਸਰੀਏ ਅਤੇ ਚਿਮਟੇ ਲਗਾ ਕਰਦਾ ਸੀ ਤ ਸ਼ੱ ਦ ਦ

ਦਿੱਲੀ ਦੇ ਰਹਿਣ ਵਾਲੇ 16 ਸਾਲਾ ਬੱਚੇ ਨੇ ਡੇਰੇ ਵਿਚੋਂ ਭੱਜ ਕੇ ਆਪਣੀ ਜਾਨ ਬਚਾਈ। ਬੱਚੇ ਨੇ ਦੱਸਿਆ ਕਿ ਉਸ ਨੂੰ ਪਿੰਡ ਗੁਰੂਸਰ ਵਿਖੇ ਦੋ ਕਮਰਿਆਂ ਦੀ ਇਮਾਰਤ ਵਿਚ ਬਣਾਏ ਗਏ ਇਕ ਡੇਰੇ ਵਿਚ ਰੱਖਿਆ ਗਿਆ ਸੀ ਅਤੇ ਡੇਰੇ ਦਾ ਸੰਚਾਲਕ ਜਗਰਾਜ ਸਿੰਘ ਉਰਫ਼ ਰਾਜੂ ਜਿੱਥੇ ਗਰਮ ਸਰੀਏ ਅਤੇ ਚਿਮਟੇ ਲਗਾ ਕੇ ਉਸ ’ਤੇ ਤ ਸ਼ੱ ਦ ਦ ਕਰਦਾ ਸੀ, ਉਥੇ ਉਸ ਨਾਲ ਬਦ ਫੈ ਲੀ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ। ਜਿੱਥੋਂ ਕਿ ਉਹ ਅੱਖ ਬਚਾ ਕੇ ਭੱਜ ਆਇਆ ਅਤੇ ਆਪਣੀ ਜਾਨ ਬਚਾਈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਲਾਲ ਸਿੰਘ ਵਾਸੀ ਕੋਠਾ ਗੁਰੂ ਨੇ ਦੱਸਿਆ ਕਿ ਉਹ ਕਿਸੇ ਕੰਮ ਆਪਣੇ ਦੁਕਾਨ ਤੋਂ ਭਗਤਾ ਭਾਈ ਸ਼ਹਿਰ ਵਿਖੇ ਆ ਰਿਹਾ ਸੀ ਕਿ ਉਸ ਨੂੰ ਇਕ ਬੱਚਾ ਨੰ ਗੇ ਪੈਰੀਂ ਘਬਰਾਈ ਹੋਈ ਹਾਲਤ ਵਿਚ ਭੱਜਿਆ ਜਾਂਦਾ ਮਿਲਿਆ।

ਉਸ ਨੇ ਬੱਚੇ ਨੂੰ ਰੋਕਿਆ ਅਤੇ ਪਿਆਰ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਸ ਬੱਚੇ ਦਾ ਨਾਂ ਕੁਨਾਲ ਸ਼ਰਮਾ ਹੈ ਅਤੇ ਕਰੀਬ ਪੰਜ ਸਾਲ ਪਹਿਲਾਂ 12 ਸਾਲ ਦੀ ਉਮਰ ਵਿਚ ਉਹ ਆਪਣੇ ਸ਼ਾਦਰਾ ਦਿੱਲੀ ਵਿਚਲੇ ਘਰੋਂ ਭੱਜ ਕੇ ਪੰਜਾਬ ਆ ਗਿਆ ਸੀ। ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਿਹਾ ਅਤੇ ਉਥੋਂ ਜਗਰਾਜ ਸਿੰਘ ਉਰਫ਼ ਰਾਜੂ ਆਪਣੇ ਨਾਲ ਲੈ ਆਇਆ ਸੀ।

ਗੁਰਲਾਲ ਸਿੰਘ ਨੇ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਦਿੱਲੀ ਵਿਖੇ ਸੰਸਥਾ ਨਾਲ ਰਾਬਤਾ ਕੀਤਾ ਅਤੇ ਉਸ ਦੀ ਮਾਤਾ ਤਕ ਪਹੁੰਚ ਕੀਤੀ।ਗੁਰਲਾਲ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਮੈਂਬਰ ਜਲਦ ਹੀ ਕੁਨਾਲ ਸ਼ਰਮਾ ਨੂੰ ਲੈਣ ਆ ਰਹੇ ਹਨ, ਉਸ ਤੋਂ ਬਾਅਦ ਕੁਨਾਲ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ। ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮੁਕੱਦਮਾ ਦਰਜ ਕੇ ਜਗਰਾਜ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: