Breaking News
Home / ਬਾਲੀਵੁੱਡ / ਕੈਟਰੀਨਾ-ਵਿੱਕੀ ਦੇ ਅਫੇਅਰ ’ਤੇ ਬਣੇ ਮੀਮਜ਼, ਲੋਕਾਂ ਨੇ ਰਣਬੀਰ ਕਪੂਰ ਤੇ ਸਲਮਾਨ ਖ਼ਾਨ ਦਾ ਉਡਾਇਆ ਮਜ਼ਾਕ

ਕੈਟਰੀਨਾ-ਵਿੱਕੀ ਦੇ ਅਫੇਅਰ ’ਤੇ ਬਣੇ ਮੀਮਜ਼, ਲੋਕਾਂ ਨੇ ਰਣਬੀਰ ਕਪੂਰ ਤੇ ਸਲਮਾਨ ਖ਼ਾਨ ਦਾ ਉਡਾਇਆ ਮਜ਼ਾਕ

ਕੈਟਰੀਨਾ-ਵਿੱਕੀ ਦੇ ਅਫੇਅਰ ’ਤੇ ਬਣੇ ਮੀਮਜ਼, ਲੋਕਾਂ ਨੇ ਰਣਬੀਰ ਕਪੂਰ ਤੇ ਸਲਮਾਨ ਖ਼ਾਨ ਦਾ ਉਡਾਇਆ ਮਜ਼ਾਕ

ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ ਤੇ ਕਾਰਨ ਉਨ੍ਹਾਂ ਦਾ ਅਫੇਅਰ ਹੈ। ਫ਼ਿਲਮੀ ਗਲਿਆਰੇ ’ਚ ਲੰਮੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਵਿੱਕੀ-ਕੈਟਰੀਨਾ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਇਸ ਨਾਲ ਜੁੜੀ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ। ਕਈ ਵਾਰ ਦੋਵਾਂ ਨੂੰ ਐਵਾਰਡ ਸਮਾਰੋਹਾਂ ਤੇ ਛੁੱਟੀਆਂ ਦੌਰਾਨ ਇਕੱਠੇ ਵੇਖਿਆ ਗਿਆ ਹੈ।

ਪ੍ਰਸ਼ੰਸਕ ਲਗਾਤਾਰ ਸਵਾਲ ਕਰ ਰਹੇ ਸਨ ਕਿ ਕੀ ਦੋਵੇਂ ਸੱਚਮੁੱਚ ਇਕ-ਦੂਜੇ ਨੂੰ ਡੇਟ ਕਰ ਰਹੇ ਹਨ? ਹੁਣ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਤੇ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਵਿੱਕੀ-ਕੈਟਰੀਨਾ ਰਿਸ਼ਤੇ ’ਚ ਹਨ। ਜਦੋਂ ਤੋਂ ਇਹ ਗੱਲ ਸਾਹਮਣੇ ਆਈ ਹੈ, ਮੀਮਜ਼ ਬਣਾਉਣ ਵਾਲਿਆਂ ਦੀ ਚਾਂਦੀ ਹੋ ਗਈ ਹੈ ਤੇ ਸੋਸ਼ਲ ਮੀਡੀਆ ’ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ। ਮੀਮਜ਼ ਵਾਇਰਲ ਹੁੰਦੇ ਵੇਖ ਕੇ ਤੁਸੀਂ ਆਪਣਾ ਢਿੱਡ ਫੜ ਕੇ ਹੱਸਣ ਲਈ ਮਜਬੂਰ ਹੋਵੋਗੇ। ਅਦਾਕਾਰ ਹਰਸ਼ਵਰਧਨ ਕਪੂਰ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਸੀ।


ਹਰਸ਼ਵਰਧਨ ਨੇ ਕਿਹਾ ਸੀ, ‘ਵਿੱਕੀ ਤੇ ਕੈਟਰੀਨਾ ਇਕੱਠੇ ਹਨ, ਇਹ ਸੱਚ ਹੈ। ਮੈਂ ਸੋਚਦਾ ਹਾਂ ਕਿ ਇਹ ਦੱਸਣ ਤੋਂ ਬਾਅਦ ਹੁਣ ਇਹ ਮੇਰੇ ਲਈ ਮੁਸ਼ਕਿਲ ਹੋਣ ਜਾ ਰਿਹਾ ਹੈ? ਸ਼ਾਇਦ! ਮੈਂ ਨਹੀਂ ਜਾਣਦਾ।’ ਹਰਸ਼ਵਰਧਨ ਕਪੂਰ ਦਾ ਕਹਿਣਾ ਸੀ ਕਿ ਮੀਮਜ਼ ਦਾ ਹੜ੍ਹ ਆਇਆ ਸੀ। ਆਲਮ ਇਹ ਹੋਇਆ ਕਿ ਵਿੱਕੀ ਤੇ ਕੈਟਰੀਨਾ ਨੇ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਹਰ ਕੋਈ ਜਾਣਦਾ ਹੈ ਕਿ ਕੈਟਰੀਨਾ ਕੈਫ ਪਹਿਲਾਂ ਅਦਾ ਕਾਰ ਰਣਬੀਰ ਕਪੂਰ ਨਾਲ ਰਿਲੇਸ਼ਨਸ਼ਿਪ ’ਚ ਸੀ ਤੇ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।


ਇਹੀ ਕਾਰਨ ਹੈ ਕਿ ਲੋਕ ਰਣਬੀਰ ਕਪੂਰ ਨੂੰ ਮੀਮਜ਼ ’ਚ ਖਿੱਚ ਕੇ ਲੈ ਆਏ ਤੇ ਉਸ ਬਾਰੇ ਕਈ ਮਜ਼ੇਦਾਰ ਮੀਮਜ਼ ਬਣਾਏ ਗਏ। ਲੋਕਾਂ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਫ਼ਿਲਮ ‘ਸੰਜੂ’ ’ਚ ਵਿੱਕੀ ਕੌਸ਼ਲ ਨਾਲ ਜੋ ਹੋਇਆ, ਹੁਣ ਅਦਾਕਾਰ ਨੇ ਰਣਬੀਰ ਤੋਂ ਬਦਲਾ ਲਿਆ ਹੈ। ਸਿਰਫ ਰਣਬੀਰ ਕਪੂਰ ਹੀ ਨਹੀਂ, ਲੋਕਾਂ ਨੇ ਸਲਮਾਨ ਖ਼ਾਨ ’ਤੇ ਵੀ ਕਈ ਮੀਮਜ਼ ਬਣਾਏ ਹਨ।

ਸਲਮਾਨ ਤੇ ਕੈਟਰੀਨਾ ਦੀ ਜੋੜੀ ਕਈ ਫ਼ਿਲਮਾਂ ’ਚ ਇਕੱਠੇ ਵੇਖੀ ਗਈ ਹੈ ਤੇ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਸੀ। ਹੁਣ ਲੋਕਾਂ ਨੇ ਸਲਮਾਨ ਬਾਰੇ ਮੀਮਜ਼ ਬਣਾਏ ਕਿ ਉਹ ਇੰਤਜ਼ਾਰ ਕਰਦਾ ਰਿਹਾ ਤੇ ਕੈਟਰੀਨਾ ਵਿੱਕੀ ਕੌਸ਼ਲ ਕੋਲ ਗਈ।

ਇਕ ਵਾਰ ਇਕ ਇਵੈਂਟ ਸ਼ੋਅ ਦੌਰਾਨ ਵਿੱਕੀ ਕੌਸ਼ਲ ਨੇ ਸਲਮਾਨ ਖ਼ਾਨ ਦੇ ਸਾਹਮਣੇ ਕੈਟਰੀਨਾ ਨੂੰ ਪ੍ਰਪੋਜ਼ ਕੀਤਾ ਸੀ। ਦਰਅਸਲ ਇਹ ਗੱਲ ਇਕ ਐਵਾਰਡ ਨਾਈਟ ਸ਼ੋਅ ਦੀ ਹੈ, ਜਦੋਂ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਸਟੇਜ ’ਤੇ ਇਕੱਠੇ ਮੌਜੂਦ ਸਨ। ਇਸੇ ਸਮਾਰੋਹ ’ਚ ਸਲਮਾਨ ਖ਼ਾਨ ਦਰਸ਼ਕਾਂ ਦੀ ਸੀਟ ’ਤੇ ਬੈਠੇ ਸਨ।









About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: