Breaking News
Home / ਬਾਲੀਵੁੱਡ / ਨੀਨਾ ਗੁਪਤਾ ਤੇ ਵਿਵਿਅਨ ਰਿਚਰਡਸ ਦੇ ਇਸ਼ਕ ਨੇ ਹਿਲਾ ਦਿੱਤੀ ਸੀ ਦੁਨੀਆਂ, ਬਿਨਾਂ ਵਿਆਹ ਦਿੱਤਾ ਸੀ ਬੇਟੀ ਨੂੰ ਜਨਮ

ਨੀਨਾ ਗੁਪਤਾ ਤੇ ਵਿਵਿਅਨ ਰਿਚਰਡਸ ਦੇ ਇਸ਼ਕ ਨੇ ਹਿਲਾ ਦਿੱਤੀ ਸੀ ਦੁਨੀਆਂ, ਬਿਨਾਂ ਵਿਆਹ ਦਿੱਤਾ ਸੀ ਬੇਟੀ ਨੂੰ ਜਨਮ

ਨੀਨਾ ਗੁਪਤਾ ਤੇ ਵਿਵਿਅਨ ਰਿਚਰਡਸ ਦੇ ਇਸ਼ਕ ਨੇ ਹਿਲਾ ਦਿੱਤੀ ਸੀ ਦੁਨੀਆਂ, ਬਿਨਾਂ ਵਿਆਹ ਦਿੱਤਾ ਸੀ ਬੇਟੀ ਨੂੰ ਜਨਮ

ਬਾਲੀਵੁੱਡ ਸਿਤਾਰੇ ਆਪਣੇ ਲੈਵਿਸ਼ ਲਾਈਫਸਟਾਈਲ ਲਈ ਜਾਣੇ ਜਾਂਦੇ ਹਨ। ਇਹ ਸਿਤਾਰੇ ਆਪਣੀ ਰੀਅਲ ਲਾਈਫ ਤੋਂ ਫੈਨਜ਼ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਪਰ ਕਈ ਵਾਰ ਇਹ ਅਜਿਹੇ ਫੈਸਲੇ ਲੈ ਲੈਂਦੇ ਹਨ ਜੋ ਸਮਾਜ ਦੇ ਖਿਲਾਫ ਤਾਂ ਹੁੰਦੇ ਹੀ ਹਨ ਤੇ ਨਾਲ ਹੀ ਇਨ੍ਹਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੇ ਹਨ। ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਵੀ ਅਜਿਹਾ ਫੈਸਲਾ ਲਿਆ ਸੀ।

ਨੀਨਾ ਗੁਪਤਾ ਦੀ ਲਵ ਲਾਈਫ ਕਾਫੀ ਚਰਚਾ ‘ਚ ਰਹੀ ਹੈ। ਨੀਨਾ ਗੁਪਤਾ ਨੂੰ ਵੈਸਟਇੰਡੀਜ਼ ਬੱਲੇਬਾਜ਼ ਵਿਵਿਅਨ ਰਿਚਰਡਸ ਨਾਲ ਪਿਆਰ ਹੋ ਗਿਆ ਸੀ।
ਇਹ ਅਫੇਅਰ ਕੋਈ ਆਮ ਨਹੀਂ ਸੀ ਬਲਕਿ ਨੀਨਾ ਗੁਪਤਾ ਤੇ ਵਿਵਿਅਨ ਰਿਚਰਡਸ ਦੇ ਪਿਆਰ ਦੀ ਚਰਚਾ ਪੂਰੀ ਦੁਨੀਆਂ ‘ਚ ਸੀ। ਨੀਨਾ ਤੇ ਵਿਵਿਅਨ ਨੇ ਆਪਣੇ ਪਿਆਰ ਨੂੰ ਸਵੀਕਾਰ ਕੀਤਾ ਪਰ ਕਦੇ ਵੀ ਇਸ ਮੁਹੱਬਤ ਨੂੰ ਆਧਿਕਾਰਤ ਮਾਨਤਾ ਨਹੀਂ ਮਿਲੀ।

ਨੀਨਾ ਗੁਪਤਾ ਤੇ ਵਿਵਿਅਨ ਦੀ ਇਕ ਬੇਟੀ ਵੀ ਹੋਈ। ਜਿਸ ਦਾ ਨਾਂਅ ਮਸਾਬਾ ਗੁਪਤਾਇਸ ਦੇ ਨਾਲ ਹੀ ਮਸਾਬਾ ਗੁਰਤਾ ਵੀ ਆਪਣੇ ਪਿਤਾ ਵਿਵਿਅਨ ਨੂੰ ਅਕਸਰ ਮਿਲਦੀ ਰਹਿੰਦੀ ਹੈ ਤੇ ਦੋਵਾਂ ‘ਚ ਚੰਗੀ ਬੌਂਡਿੰਗ ਹੈ। ਮਸਾਬਾ ਇਕ ਫੈਸ਼ਨ ਡਿਜ਼ਾਇਨਰ ਹੈ। ਹੈ। ਵਿਵਿਅਨ ਦੇ ਬਿਨਾਂ ਨੀਨਾ ਗੁਪਤਾ ਨੇ ਸਿੰਗਲ ਮਦਰ ਰਹਿ ਕੇ ਜ਼ਿੰਦਗੀ ਗੁਜ਼ਾਰੀ। ਹਾਲਾਂਕਿ ਨੀਨਾ ਤੇ ਵਿਵਿਅਨ ਅਜੇ ਵੀ ਇਕ ਦੂਜੇ ਦੇ ਚੰਗੇ ਦੋਸਤ ਹਨ।

ਇਕ ਇੰਟਰਵਿਊ ‘ਚ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਸਿੰਗਲ ਮਦਰ ਦੇ ਤੌਰ ‘ਤੇ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀ ਡਿਲੀਵਰੀ ਦੌਰਾਨ ਉਨ੍ਹਾਂ ਕੋਲ 10,000 ਰੁਪਏ ਵੀ ਨਹੀਂ ਸਨ। ਨੀਨਾ ਨੇ ਇਹ ਵੀ ਕਿਹਾ ਕਿ ਵਿਆਹੇ ਹੋਏ ਮਰਦ ਨਾਲ ਰਿਸ਼ਤਾ ਰੱਖ ਕੇ ਉਨ੍ਹਾਂ ਬਹੁਤ ਵੱਡੀ ਗਲਤੀ ਕੀਤੀ ਸੀ ਤੇ ਅਜਿਹੀ ਗਲਤੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ।

ਇਨ੍ਹਾਂ ਸਭ ਚੀਜ਼ਾਂ ਦਾ ਨੀਨਾ ਗੁਪਤਾ ਨੇ ਡਟ ਕੇ ਮੁਕਾਬਲਾ ਕੀਤਾ। ਇਹ ਸਭ ਸਹਿਣ ਮਗਰੋਂ 49 ਸਾਲ ਦੀ ਉਮਰ ‘ਚ ਨੀਨਾ ਨੇ ਵਿਵੇਕ ਮੇਹਰਾ ਨਾਲ ਵਿਆਹ ਕਰਵਾਇਆ ਸੀ।

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: