Breaking News
Home / ਬਾਲੀਵੁੱਡ / ਦੇਖੋ ਅਫਸਾਨਾ ਖ਼ਾਨ ਦੀਆਂ ਪੁਰਾਣੀਆਂ ਤਸਵੀਰਾਂ,ਗਾਇਕੀ ਸਫਰ ਦੌਰਾਨ ਲੁੱਕ ’ਚ ਆਇਆ ਇੰਨਾ ਬਦਲਾਅ

ਦੇਖੋ ਅਫਸਾਨਾ ਖ਼ਾਨ ਦੀਆਂ ਪੁਰਾਣੀਆਂ ਤਸਵੀਰਾਂ,ਗਾਇਕੀ ਸਫਰ ਦੌਰਾਨ ਲੁੱਕ ’ਚ ਆਇਆ ਇੰਨਾ ਬਦਲਾਅ

ਦੇਖੋ ਅਫਸਾਨਾ ਖ਼ਾਨ ਦੀਆਂ ਪੁਰਾਣੀਆਂ ਤਸਵੀਰਾਂ,ਗਾਇਕੀ ਸਫਰ ਦੌਰਾਨ ਲੁੱਕ ’ਚ ਆਇਆ ਇੰਨਾ ਬਦਲਾਅ

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੇ ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਆਪਣੀਆਂ ਪੋਸਟਾਂ ਕਾਰਨ ਵੀ ਸੁਰਖ਼ੀਆਂ ’ਚ ਰਹਿੰਦੀ ਹੈ।

ਅਫਸਾਨਾ ਖ਼ਾਨ ਦਾ ਗਾਇਕੀ ਸਫਰ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਹਾਲਾਂਕਿ ਰਿਐਲਿਟੀ ਸ਼ੋਅਜ਼ ’ਚ ਆਉਣ ਤੋਂ ਬਾਅਦ ਅਫਸਾਨਾ ਨੂੰ ਪੰਜਾਬੀ ਸੰਗੀਤ ਜਗਤ ’ਚ ਮੌਕੇ ਮਿਲਣੇ ਸ਼ੁਰੂ ਹੋ ਗਏ।

ਅੱਜ ਅਫਸਾਨਾ ਖ਼ਾਨ ਦੇ ਇਕ ਤੋਂ ਬਾਅਦ ਇਕ ਹਿੱਟ ਗੀਤ ਸੁਣਨ ਨੂੰ ਮਿਲਦੇ ਹਨ ਤੇ ਆਪਣੇ ਗਾਇਕੀ ਸਫਰ ਦੌਰਾਨ ਅਫਸਾਨਾ ਖ਼ਾਨ ਨੇ ਆਪਣੀ ਲੁੱਕ ਵੱਲ ਵੀ ਖ਼ਾਸ ਧਿਆਨ ਦਿੱਤਾ ਹੈ।

ਜੇਕਰ ਅਫਸਾਨਾ ਖ਼ਾਨ ਦੀਆਂ ਪਹਿਲੇ ਸਮੇਂ ਦੀਆਂ ਤਸਵੀਰਾਂ ’ਤੇ ਨਜ਼ਰ ਮਾਰੀ ਜਾਵੇ ਤਾਂ ਉਸ ਦੌਰਾਨ ਉਹ ਬੇਸ਼ੱਕ ਥੋੜ੍ਹੀ ਪਤਲੀ ਨਜ਼ਰ ਆਉਂਦੀ ਸੀ ਪਰ ਉਸ ਦੌਰਾਨ ਉਸ ਦੀ ਲੁੱਕ ਕਾਫੀ ਸਾਦੀ ਸੀ।

ਹੁਣ ਅਫਸਾਨਾ ਖ਼ਾਨ ਫਿੱਟ ਜ਼ਰੂਰ ਹੋ ਗਈ ਹੈ ਪਰ ਨਾਲ ਹੀ ਉਸ ਦੀ ਲੁੱਕ ਵੀ ਬਦਲੀ ਨਜ਼ਰ ਆਉਂਦੀ ਹੈ। ਇਥੇ ਦਿਖਾਈਆਂ ਤਸਵੀਰਾਂ ਰਾਹੀਂ ਤੁਸੀਂ ਉਸ ਦੀ ਬਦਲੀ ਲੁੱਕ ਦੇਖ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਅਫਸਾਨਾ ਨੂੰ ਸੋਨਾ ਪਹਿਨਣ ਦਾ ਵੀ ਕਾਫੀ ਸ਼ੌਕ ਹੈ। ਅਫਸਾਨਾ ਖ਼ਾਨ ਨੇ ਸੋਨੇ ਦੇ ਕਈ ਗਹਿਨੇ ਬਣਾਏ ਹਨ, ਜਿਨ੍ਹਾਂ ਨੂੰ ਉਹ ਨਿੱਤ ਦਿਨ ਪਹਿਨਦੀ ਹੈ।

ਅਫਸਾਨਾ ਖ਼ਾਨ ਦੇ ਜੇਕਰ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ’ਚ ਸਿੱਧੂ ਮੂਸੇ ਵਾਲਾ ਨਾਲ ਉਸ ਦਾ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: