Breaking News
Home / ਪੰਜਾਬ / ਸਿੱਧੂ ਮੂਸੇਵਾਲੇ ਨੇ ਮੂਸੇਟੇਪ ਕੀਤੀ ਮੁਲਤਵੀ, ਬੱਬੂ ਮਾਨ ਨੇ 1 ਜੂਨ ਨੂੰ ਕੀਤਾ ਰੈਟ ਰੇਸ ਰਿਲੀਜ਼

ਸਿੱਧੂ ਮੂਸੇਵਾਲੇ ਨੇ ਮੂਸੇਟੇਪ ਕੀਤੀ ਮੁਲਤਵੀ, ਬੱਬੂ ਮਾਨ ਨੇ 1 ਜੂਨ ਨੂੰ ਕੀਤਾ ਰੈਟ ਰੇਸ ਰਿਲੀਜ਼

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਆਪਣੀ ਐਲਬਮ ‘ਮੂਸਟੇਪ’ ਕਾਰਨ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ਇਕ ਤੋਂ ਬਾਅਦ ਇਕ ਸਿੱਧੂ ਦੇ ਗੀਤ ਰਿਲੀਜ਼ ਹੋ ਰਹੇ ਹਨ ਤੇ ਚਰਚਾ ਦਾ ਵਿਸ਼ਾ ਵੀ ਬਣ ਰਹੇ ਹਨ।

ਹੁਣ 1 ਜੂਨ ਤੋਂ ਲੈ ਕੇ 6 ਜੂਨ ਤਕ ਰਿਲੀਜ਼ ਹੋਣ ਵਾਲੇ ਗੀਤਾਂ ’ਤੇ ਸਿੱਧੂ ਨੇ ਰੋਕ ਲਗਾ ਦਿੱਤੀ ਹੈ। ਇਸ ਪਿੱਛੇ ਦੀ ਵਜ੍ਹਾ ਸਿੱਧੂ ਮੂਸੇ ਵਾਲਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਸਿੱਧੂ ਮੂਸੇ ਵਾਲਾ ਨੇ ਆਪਣੀ ਪੋਸਟ ’ਚ ਲਿਖਿਆ, ‘ਜੂਨ 84 ਦੇ ਘੱਲੂਘਾਰੇ ਨੂੰ ਨਤਮਸਤਕ ਹੁੰਦਿਆਂ ਅਸੀਂ ‘ਮੂਸਟੇਪ’ ’ਚੋਂ ਆਪਣੇ ਗੀਤ, ਜੋ 1 ਜੂਨ ਤੋਂ 6 ਜੂਨ ਤਕ ਰਿਲੀਜ਼ ਕਰਨੇ ਸੀ, ਉਨ੍ਹਾਂ ਦੀ ਤਾਰੀਖ਼ ਅੱਗੇ ਪਾ ਦਿੱਤੀ ਹੈ।’

ਸਿੱਧੂ ਨੇ ਅੱਗੇ ਲਿਖਿਆ, ‘ਜੂਨ 84 ਸਾਡੇ ਲਈ ਨਾ ਭੁੱਲਣਯੋਗ ਸਾਕਾ ਹੈ, ਇਨ੍ਹਾਂ ਦਿਨਾਂ ’ਚ ਆਓ ਕੌਮ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਤੇ ਤੀਜੇ ਘੱਲੂਘਾਰੇ ’ਚ ਸ਼ਹੀਦੀਆਂ ਪਾਏ ਯੌਧਿਆਂ ਨੂੰ ਸੀਸ ਝੁਕਾਈਏ।’

ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਸਿੱਧੂ ਮੂਸੇ ਵਾਲਾ ਦੀ ਐਲਬਮ ਦੇ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ, ਉਨ੍ਹਾਂ ਸਭ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸਿੱਧੂ ਦੇ ਗੀਤ ਸਿਰਫ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਦੀ ਵੀ ਟਰੈਂਡਿੰਗ ਲਿਸਟ ’ਚ ਸ਼ੁਮਾਰ ਹਨ।

ਅਮ੍ਰਿਤਪਾਲ ਸਿੰਘ ਨੇ ਲਿਖਿਆ – ਜਿੱਥੇ ਜੂਨ ਦੇ ਮਹੀਨੇਂ ਚ ਕੌਂਮ ਦਰਬਾਰ ਸਾਹਿਬ ਤੇ ਹੋਏ ਹ ਮ ਲੇ ਦੀ ਯਾਦ ਚ ਸ਼ਹੀਦਾਂ ਨੂੰ ਸਿਜਦਾ ਕਰਦੀ ਹੈ ਤੇ ਕਈ ਕਲਾਕਾਰ ਵੀ ਇਸ ਸਮੇਂ ਆਪਣਾ ਗੀਤ ਨਹੀੰ ਰਲੀਜ ਕਰਦੇ ਪਰ ਬੱਬੂ ਮਾਨ ਨੇਂ ਅੱਜ ਹੀ ਗਾਣੇ ਦੀ ਵੀਡੀਓ ਰਲੀਜ ਜਾਣਬੁੱਝ ਕੇ ਕੀਤੀ .. ਇਹ ਤਾਂ ਸੰਭਵ ਨਹੀਂ ਕਿ ਉਸਨੂੰ ਚੇਤਾ ਨਾਂ ਹੋਵੇ .. ਵੇਸੇ ਤਾਂ ਉਹ ਚੁਰਾਸੀ ਦੇ ਦੁਖਾਂਤ ਤੇ ਫਿਲਮਾਂ ਬਣਾਉਣ ਦੇ ਦਾਅਵੇ ਕਰਦਾ ਹੈ ਪਰ ਪਿਛਲੇ ਕੁਝ ਸਮੇਂ ਤੋੰ ਕਾਮਰੇਡੀ ਪ੍ਰਭਾਵ ਚ ਆ ਕੇ ਇਹ ਸਿੱਖ ਵਿਰੋਧੀ ਗਤੀਵਿਧੀਆ ਕਰ ਰਿਹਾ ਹੈ

ਨਿਸ਼ਾਨ ਸਾਹਿਬ ਚੜਾਏ ਜਾਣ ਤੇ ਮਾਂ ਪਿਉ ਦੀ ਮੌਤ ਤੋਂ ਵੀ ਵੱਧ ਦੁਖੀ ਹੋਣ ਵਾਲਾ ਬੱਬੂ ਮਾਨ ਚੁਰਾਸੀ ਚ ਢਾਹੇ ਅਕਾਲ ਤਖਤ ਸਾਹਿਬ ਤੇ ਹਜਾਰਾ ਸਿੱਖਾਂ ਦੀ ਸ਼ਹੀਦੀ ਤੇ ਦੁਖੀ ਨਹੀਂ ਹੈ ..।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: