Breaking News
Home / ਵਿਦੇਸ਼ / ਵਿਦੇਸ਼ ‘ਚ ਹੈ ਮੱਲਿਕਾ ਸ਼ਰੇਵਾਤ ਦਾ ਆਲੀਸ਼ਾਨ ਵਿਲਾ, ਵੀਡੀਓ ਰਾਹੀਂ ਦਿਖਾਇਆ ਅੰਦਰ ਦਾ ਨਜ਼ਾਰਾ

ਵਿਦੇਸ਼ ‘ਚ ਹੈ ਮੱਲਿਕਾ ਸ਼ਰੇਵਾਤ ਦਾ ਆਲੀਸ਼ਾਨ ਵਿਲਾ, ਵੀਡੀਓ ਰਾਹੀਂ ਦਿਖਾਇਆ ਅੰਦਰ ਦਾ ਨਜ਼ਾਰਾ

ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਮੱਲਿਕਾ ਸ਼ਰੇਵਾਤ ਦੇ ਲਾਸ ਏਂਜਲਸ ਵਾਲੇ ਵਿਲਾ ਦੀ ਝਲਕ ਦੇਖਣ ਨੂੰ ਮਿਲੀ ਹੈ। ਵੀਡੀਓ ਦੀ ਸ਼ੁਰੂਆਤ ਵਿਚ ਮੱਲਿਕਾ ਆਪਣੇ ਵਿਲਾ ਦੇ ਨੀਲੇ ਰੰਗ ਦੇ ਫ੍ਰੈਂਚ ਦਰਵਾਜ਼ੇ ਨੂੰ ਖੋਲ੍ਹਦੀ ਦਿਖਾਈ ਦਿੰਦੀ ਹੈ। ਉਸ ਦਾ ਚਿੱਟਾ ਕੁੱਤਾ ਵਿਹੜੇ ਵਿਚ ਖੇਡਦਾ ਦਿਖਾਈ ਦਿੰਦਾ ਹੈ। ਮੱਲਿਕਾ ਸ਼ੇਰਾਵਤ ਨੇ ਮਲਟੀਕਲਰ ਗਾਊਨ ਪਹਿਨਿਆ ਹੋਇਆ ਹੈ ਅਤੇ ਉਹ ਕੁੱਤੇ ਨਾਲ ਗੱਲਾਂ ਕਰਦੀ ਪੂਲ ਵੱਲ ਜਾਂਦੀ ਹੈ।

ਦੱਸ ਦਈਏ ਕਿ ਅਦਾਕਾਰਾ ਮੱਲਿਕਾ ਸ਼ਰੇਵਾਤ ਪੂਲ ਲਾਗੇ ਬੈਠਦੀ ਹੈ ਅਤੇ ਪੈਰਾਂ ਨੂੰ ਪਾਣੀ ਵਿਚ ਡੁਬੋ ਕੇ ਆਪਣੇ ਆਲੇ-ਦੁਆਲੇ ਛਿੱਟੇ ਪਾਉਂਦੀ ਹੋਈ ਖ਼ੂਬ ਮਸਤੀ ਕਰਦੀ ਹੈ। ਮੱਲਿਕਾ ਸ਼ੇਰਾਵਤ ਦੇ ਇਸ ਵਿਲਾ ਵਿਚ ਵੱਡਾ ਤੇ ਹਰਿਆ-ਭਰਿਆ ਗਰਾਊਂਡ (ਪਾਰਕ) ਵੀ ਹੈ। ਉਸ ਦੇ ਵਿਲਾ ਦੇ ਪੂਲ ਦਾ ਰਸਤਾ ਗਾਰਡਨ ਰਾਹੀਂ ਹੋ ਕੇ ਜਾਂਦਾ ਹੈ। ਮੱਲਿਕਾ ਸ਼ੇਰਾਵਤ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਨੇ ਉਸ ਦੇ ਸੁੰਦਰ ਘਰ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।

ਦੱਸਣਯੋਗ ਹੈ ਕਿ ਹਾਲ ਹੀ ਵਿਚ ਮੱਲਿਕਾ ਆਪਣੇ ਇਕ ਬਿਆਨ ਨੂੰ ਚਰਚਾ ਵਿਚ ਆਈ ਸੀ। ਮੱਲਿਕਾ ਇਸ ਵਾਰ ਸਟਾਰ ਕਿਡਜ਼ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਤੋਂ ਬਾਹਰ ਦੇ ਲੋਕਾਂ ਨੂੰ ਹਮੇਸ਼ਾ ਹੀ ਫ਼ਿਲਮ ਦੇ ਲਈ ਆਡੀਸ਼ਨ ਦੇਣਾ ਪੈਂਦਾ ਹੈ ਜਦਕਿ ਸਟਾਰ ਕਿਡਜ਼ ਨੂੰ ਅਜਿਹਾ ਨਹੀਂ ਕਰਨਾ ਪੈਂਦਾ ਹੈ। ਦਰਅਸਲ ਬੀ-ਟਾਊਨ ਇੰਡਸਟਰੀ ਵਿਚ ਹਮੇਸ਼ਾ ਨੈਪੋਟਿਜ਼ਮ, ਭਾਈ ਭਤੀਜਾਵਾਦ ਨੂੰ ਲੈ ਕੇ ਸਵਾਲ ਉਠਦੇ ਹਨ। ਅਜਿਹਾ ਦੇਖਿਆ ਜਾਂਦਾ ਹੈ ਕਿ ਇਕ ਦਮਦਾਰ ਅਦਾਕਾਰ ਨੂੰ ਇਸ ਲਈ ਫ਼ਿਲਮ ਤੋਂ ਰਿਪੇਲਸ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਸਟਾਰ ਕਿਡਜ਼ ਨਹੀਂ ਹੈ। ਇੰਨਾ ਹੀ ਨਹੀਂ ਬਾਲੀਵੁੱਡ ਨਾਲ ਤਾਲੁੱਕ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੱਲਿਕਾ ਨੇ ਇਨ੍ਹਾਂ ਸਭ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਮੱਲਿਕਾ ਨੇ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ‘ਮੈਂ ਕੰਮ ਪਾਉਣ ਲਈ ਆਡੀਸ਼ਨ ਦਿੱਤਾ ਸੀ। ਮੈਨੂੰ ਇਸ ਦੇ ਬਿਨਾਂ ਕੋਈ ਫ਼ਿਲਮ ਨਹੀਂ ਮਿਲੀ। ਇਥੇ ਤੱਕ ਕਿ ਜੈਕੀ ਚੇਨ ਨੇ ਵੀ ਕਈ ਅਭਿਨੇਤਰੀਆਂ ਦਾ ਆਡੀਸ਼ਨ ਲਿਆ ਸੀ ਬਾਅਦ ਵਿਚ ਮੈਨੂੰ ਆਪਣੀ ਫ਼ਿਲਮ ਵਿਚ ਕਾਸਟ ਕੀਤਾ। ਇਹ ਪ੍ਰੋਸੈੱਸ ਹਮੇਸ਼ਾ ਤੋਂ ਸੀ ਪਰ ਹੁਣ ਮੈਨੂੰ ਨਹੀਂ ਪਤਾ ਕਿ ਸਟਾਰ ਕਿਡਜ਼ ਲਈ ਇਹ ਫੋਲੋਅ ਹੁੰਦਾ ਹੈ ਜਾਂ ਨਹੀਂ। ਇਸ ਸਮੇਂ ਜਦੋਂ ਰਜਤ ਨੇ ਮੈਨੂੰ ਫ਼ਿਲਮ ਲਈ ਅਪ੍ਰੋਚ ਕੀਤਾ ਤਾਂ ਮੇਰੀ ਪੂਰੀ ਲੁੱਕ ਟੈਸਟ ਅਤੇ ਸਕ੍ਰੀਨ ਟੈਸਟ ਹੋਇਆ ਸੀ।’

ਮੁੰਬਈ (ਬਿਊਰੋ) – ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਮੱਲਿਕਾ ਸ਼ਰੇਵਾਤ ਨੇ ਇਹ ਫੋਟੋਸ਼ੂਟ ਆਪਣੇ ਘਰ ਅੰਦਰ ਕਰਵਾਇਆ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਮੱਲਿਕਾ ਨੇ ਕੈਪਸ਼ਨ ‘ਚ ਪਿੰ ਕ ਡਰੈੱਸ ਨਾਲ ਆਪਣੇ ਪਿਆਰ ਦਾ ਖ਼ੁਲਾਸਾ ਕੀਤਾ ਹੈ।

ਇਸ ਟਿਊਬ ਗਾਊਨ ਡਰੈੱਸ ‘ਚ ਮੱਲਿਕਾ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਮੱਲਿਕਾ ਸ਼ਰੇਵਾਤ ਨੇ ਆਪਣੀ ਇੱਕ ਹੋਰ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ‘ਚ ਉਹ ਬਿ ਕ ਨੀ ਪਾ ਕੇ ਪੂ ਲ ਸਾ ਈ ਡ ‘ਤੇ ਆਰਾਮ ਕਰਦੀ ਦਿਖਾਈ ਦੇ ਰਹੀ ਹੈ।

ਦੱਸ ਦੇਈਏ ਕਿ ਮੱਲਿਕਾ ਸ਼ੇਰਾਵਤ ਸਾਲ 2004 ‘ਚ ਆਈ ਫ਼ਿਲਮ ‘ਮ ਡ ਰ’ ‘ਚ ਕੰਮ ਕਰਨ ਤੋਂ ਬਾਅਦ ਬਹੁਤ ਮਸ਼ਹੂਰ ਹੋਈ ਸੀ। ਇਸ ਫ਼ਿਲਮ ‘ਚ ਉਸ ਨੇ ਇਮਰਾਨ ਹਾਸ਼ਮੀ ਨਾਲ ਕਈ ਬੋ ਲ ਡ ਸੀ ਨ ਦਿੱਤੇ ਸਨ। ਮੱਲਿਕਾ ਸ਼ਰੇਵਾਤ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰ ਗ ਰਮ ਰਹਿੰਦੀ ਹੈ ਅਤੇ ਆਏ ਦਿਨ ਉਹ ਆਪਣੀਆਂ ਬੋ ਲ ਡ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਇਕ ਹੋਰ ਤਸਵੀਰ ‘ਚ ਮੱਲਿਕਾ ਸ਼ਰੇਵਾਤ ਪਾਰਕ ‘ਚ ਲੰਮੇ ਪਈ ਅਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ।


ਦੱਸ ਦੇਈਏ ਕਿ ਮੱਲਿਕਾ ਦੀ ਇਹ ਤਸਵੀਰ ਕੈਲੀਫੋਰਨੀਆ ਦੀ ਹੈ। ਮੱਲਿਕਾ ਆਪਣੀ ਫਿੱਟਨੈੱਸ ਨੂੰ ਲੈ ਕੇ ਬਹੁਤ ਗੰਭੀਰ ਹੈ। ਜੇ ਤੁਸੀਂ ਮੱਲਿਕਾ ਦੇ ਇੰਸਟਾਗ੍ਰਾਮ ‘ਤੇ ਨਜ਼ਰ ਮਾਰੋ ਤਾਂ ਸਾਰਾ ਉਸ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਨਾਲ ਭਰਿਆ ਹੋਇਆ ਹੈ।


ਦੱਸਣਯੋਗ ਹੈ ਕਿ 44 ਸਾਲਾ ਮੱਲਿਕਾ ਨੇ ਆਖਰ ‘ਚ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਤੰਦਰੁਸਤ ਸਰੀਰ ਅਤੇ ਦਿਮਾਗ ਲਈ ਕਸਰਤ ਬਹੁਤ ਜ਼ਰੂਰੀ ਹੈ। ਜੇ ਤੁਸੀਂ ਮੱਲਿਕਾ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਨਜ਼ਰ ਮਾਰੋ ਤਾਂ ਇਹ ਸਾਫ਼ ਹੁੰਦਾ ਹੈ ਕਿ ਉਹ ਆਪਣੀ ਤੰਦਰੁਸਤੀ ਅਤੇ ਖੂਬਸੂਰਤੀ ਦਾ ਵਿਸ਼ੇਸ਼ ਧਿਆਨ ਰੱਖਦੀ ਹੈ।

ਮੱਲਿਕਾ ਇਨ੍ਹੀਂ ਦਿਨੀਂ ਸਿਲਵਰ ਸਕ੍ਰੀਨ ਤੋਂ ਦੂਰ ਆਪਣੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ।

About admin

Check Also

ਭਾਣਜੀ ਨੇ ਮਾਮੇ ਨਾਲ ਕਰਾਇਆ ਵਿਆਹ ? ਕੈਨੇਡਾ ਆਉਣ ਲਈ ਰਚਾਈ ਖੇਡ

ਅੱਜ ਸਾਡਾ ਸਮੁੱਚਾ ਸਮਾਜ ਪੱਛਮੀ ਸੱਭਿਅਤਾ ‘ਚ ਜਜ਼ਬ ਹੋ ਕੇ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਪਤਨ …

%d bloggers like this: