Breaking News
Home / ਸਿਹਤ / ਇਸ ਚਮਤਕਾਰੀ ਮਿੱਠੇ ਫਲ ਨਾਲ ਖਤਮ ਹੋ ਜਾਵੇਗੀ ਸ਼ੂਗਰ ਤੇ ਠੀਕ ਹੋ ਜਾਵੇਗਾ ਬੀਪੀ

ਇਸ ਚਮਤਕਾਰੀ ਮਿੱਠੇ ਫਲ ਨਾਲ ਖਤਮ ਹੋ ਜਾਵੇਗੀ ਸ਼ੂਗਰ ਤੇ ਠੀਕ ਹੋ ਜਾਵੇਗਾ ਬੀਪੀ

ਜਿਹਨਾਂ ਮਰੀਜ਼ਾਂ ਦੀ ਦਵਾਈਆਂ ਖਾਣ ਦੇ ਬਾਵਜੂਦ ਵੀ ਸ਼ੂਗਰ ਨਹੀਂ ਘਟਦੀ ਸੀ ਤੇ ਨਾਲ ਹੀ ਬੀਪੀ ਵੀ ਵਧਣ ਲੱਗ ਪਿਆ ਸੀ। ਉਹਨਾਂ ਦੇ ਗੁਰਦੇ ਫੇਲ੍ਹ ਹੋਣ ਤੇ ਹਾਰਟ ਅਟੈਕ ਹੋਣ ਦਾ ਖਤਰਾ ਵਧ ਗਿਆ ਸੀ।

ਅਨੇਕ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਦਾ ਭਾਰ ਵੀ ਨਹੀਂ ਘਟ ਰਿਹਾ ਸੀ। ਉਹਨਾਂ ਮਰੀਜ਼ਾਂ ਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ ਪਰ ਸਾਨੂੰ ਫਿਕਰ ਸੀ।

ਅਸੀਂ ਉਹਨਾਂ ਨੂੰ ਤਿੰਨ ਚਾਰ ਵੋਲਫ ਬੈਰੀਜ਼ (Wolf berries) ਹਰ ਖਾਣੇ ਨਾਲ ਚੰਗੀ ਤਰ੍ਹਾਂ ਚਬਾਅ ਚਬਾ ਕੇ ਖਾਣ ਲਈ ਕਿਹਾ। ਕੁੱਝ ਹੀ ਹਫ਼ਤਿਆਂ ਚ ਉਹਨਾਂ ਦੀ ਬਲੱਡ ਸ਼ੂਗਰ ਜ਼ਿਆਦਾ ਵਧਣੋਂ ਹਟ ਗਈ ਤੇ ਬਲੱਡ ਪ੍ਰੈਸ਼ਰ ਵੀ ਸਹੀ ਰਹਿਣ ਲੱਗ ਪਿਆ।

ਅਸੀੰ ਉਹਨਾਂ ਨੂੰ ਸਵੇਰੇ ਖਾਲੀ ਪੇਟ ਇਕ ਚੁਟਕੀ ਹਲਦੀ ਇਕ ਕੱਪ ਪਾਣੀ ਚ ਪੀਣ ਲਈ ਕਿਹਾ ਸੀ। ਫਿਰ ਅੱਧਾ ਘੰਟਾ ਰੁਕਕੇ ਫਿੱਕੇ ਦੁੱਧ ਚ ਅਜਵੈਣ, ਜੀਰਾ, ਅਰਜਨ ਸੱਕ, ਲੋਧਰ, ਬਾਜਾ ਖਤਾਈ, ਲੌਂਗ, ਛੋਟੀ ਇਲਾਇਚੀ ਉਬਾਲਕੇ ਇਕ ਕੱਪ ਪੀਣ ਲਈ ਕਿਹਾ।

ਸਵੇਰੇ ਖਾਣੇ ਚ ਮਿਕਸ ਆਟੇ ਦੀ ਰੋਟੀ ਪਤਲੀ ਦਾਲ ਜਾਂ ਕਿਸੇ ਤਰੀਦਾਰ ਸਬਜ਼ੀ ਨਾਲ ਖਾਣ ਲਈ ਕਿਹਾ। ਸਵੇਰ ਦੀ ਸਬਜ਼ੀ ਦਾਲ ਚ ਹਿੰਗ, ਕੜੀ ਪੱਤਾ ਪਾਉਣ ਲਈ ਕਿਹਾ। ਖਾਣੇ ਬਾਅਦ ਅੱਧਾ ਚਮਚ ਔਲਾ ਪਾਉਡਰ ਵੀ ਖਾਣ ਲਈ ਕਿਹਾ। ਉਹਨਾਂ ਨੂੰ ਹਰ ਤਰ੍ਹਾਂ ਦਾ ਮਿੱਠਾ ਬਿਲਕੁਲ ਬੰਦ ਕਰਵਾ ਦਿੱਤਾ ਸੀ ਤੇ ਨਮਕ ਮਿਰਚ ਮਸਾਲੇ ਘੱਟ ਤੋਂ ਘੱਟ ਖਾਣ ਲਈ ਕਿਹਾ ਸੀ।

ਹਰ ਖਾਣੇ ਨਾਲ ਥੋੜਾ ਸਲਾਦ, ਥੋੜ੍ਹਾ ਦਹੀਂ ਤੇ ਥੋੜਾ ਪਾਣੀ ਵੀ ਪੀਣ ਲਈ ਕਿਹਾ ਸੀ। ਹਰ ਮਰੀਜ਼ ਨੂੰ ਪੇਟ ਭਰਕੇ ਖਾਣ ਤੋਂ ਰੋਕਿਆ ਸੀ। ਬਾਜ਼ਾਰੂ ਖਾਣੇ ਬੰਦ ਕਰਵਾ ਦਿੱਤੇ ਸੀ। ਖਾਣਾ ਖਾਣ ਬਾਅਦ ਥੋੜ੍ਹਾ ਪੈਦਲ ਚੱਲਣ ਜਾਂ ਕੋਈ ਕੰਮ ਕਰਨ ਲਈ ਕਿਹਾ ਸੀ। ਜਿਹਨਾਂ ਤੋਂ ਤੁਰਿਆ ਫਿਰਿਆ ਨਹੀਂ ਜਾ ਸਕਦਾ ਸੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਉਹਨਾਂ ਦੀ ਹਲਕੀ ਮਾਲਿਸ਼ ਕਰਨ ਲਈ ਕਿਹਾ।

ਉਂਜ ਹਰ ਮਰੀਜ਼ ਦੇ ਪਹਿਲਾਂ ਹੀ ਅਸੀਂ ਖੂਨ ਦੇ ਸਾਰੇ ਟੈਸਟ ਕਰਵਾਏ ਸੀ। ਢੁਕਵਾਂ ਪ੍ਰਹੇਜ਼ ਹਰ ਇੱਕ ਮਰੀਜ਼ ਦੀ ਹਾਲਤ, ਉਮਰ ਤੇ ਲੋੜ ਮੁਤਾਬਕ ਦਸਦੇ ਸਾਂ। ਕੁੱਝ ਮਰੀਜ਼ਾਂ ਦੇ ਦੁੱਧ, ਦਹੀਂ, ਲੱਸੀ ਆਦਿ ਬੰਦ ਕਰਵਾਉਣੇ ਪਏ, ਕੁੱਝ ਦੇ ਫਲ ਵੀ ਬੰਦ ਕਰਾਉਣੇ ਪਏ। ਕੁੱਝ ਨੂੰ ਚੌਲ, ਆਲੂ, ਸ਼ਕਰਕੰਦੀ, ਕਣਕ ਵੀ ਬੰਦ ਕਰਾਉਣੀ ਪਈ ਸੀ। ਲੇਕਿਨ ਸਭ ਨੂੰ barnyard millet (ਸੁਆਂਕਾਂ ਦੇ ਚੌਲ) ਅਤੇ oats ਜ਼ਰੂਰ ਖਾਣ ਲਈ ਕਹਿੰਦੇ ਸਾਂ।

ਕੁੱਝ ਮਰੀਜ਼ਾਂ ਤੇ ਅਸੀਂ ਵੱਖ ਵੱਖ ਫਲਾਂ ਤੇ ਸਲਾਦ ਦਾ ਵੀ ਚੰਗਾ ਅਸਰ ਦੇਖਿਆ ਇਹਨਾਂ ਚੋਂ ਵੋਲਫ ਬੈਰੀਜ਼ ਵੀ ਦੱਸਣਯੋਗ ਹੈ। ਵੋਲਫ ਬੈਰੀਜ਼ ਵਿਚਲੀ ਕਾਰਬੋਹਾਈਡਰੇਟਸ ਬਹੁਤ ਹੌਲੀ ਹੌਲੀ ਹਜ਼ਮ ਹੁੰਦੀਆਂ ਹਨ। ਯਾਨਿ ਕਿ ਸ਼ੂਗਰ ਰੋਗ ਚ ਵਿਅਕਤੀ ਵੋਲਫ ਬੈਰੀ ਵਰਗਾ ਮਿੱਠਾ ਫਲ ਵੀ ਖਾ ਸਕਦਾ ਹੈ। ਸਾਰੇ ਵਿਟਾਮਿਨਜ਼, ਮਿਨਰਲਜ਼ ਤੇ ਅਮਾਇਨੋ ਐਸਿਡਜ਼ ਵੀ ਪ੍ਰਾਪਤ ਕਰ ਸਕਦਾ ਹੈ ਤੇ ਇੱਕਦਮ ਸ਼ੂਗਰ ਵਧਣ ਤੋਂ ਵੀ ਬਚ ਸਕਦਾ ਹੈ।

ਜਿਹਨਾਂ ਲੋਕਾਂ ਨੂੰ ਗਰੀਨ ਟੀ, ਕੌਫੀ ਤੇ ਚਾਹ ਵਾਰ ਵਾਰ ਪੀਣ ਦੀ ਆਦਤ ਪੈ ਚੁੱਕੀ ਸੀ ਉਹਨਾਂ ਨੂੰ ਅਸੀਂ ਵੋਲਫ ਬੈਰੀਜ਼ ਪਾਣੀ ਚ ਉਬਾਲਕੇ ਪੀਣ ਲਾਇਆ ਤਾਂ ਉਹਨਾਂ ਦੀ ਸਿਹਤ ਵੀ ਵਧੀਆ ਹੋ ਗਈ ਤੇ ਉਹ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਵੀ ਬਚ ਗਏ।

ਇਵੇਂ ਹੀ ਅੱਖਾਂ, ਗੁਰਦਿਆਂ, ਜਿਗਰ ਦੇ ਰੋਗਾਂ ਚ ਵੀ ਵੋਲਫ ਬੈਰੀਜ਼ ਰੋਜ਼ਾਨਾ ਖਾਣੀਆਂ ਬਹੁਤ ਲਾਹੇਵੰਦ ਹਨ। ਇਹਨਾਂ ਚ ਅਨੇਕ ਐਸੇ ਪੋਸ਼ਕ ਤੱਤ ਵੀ ਕਾਫੀ ਮਾਤਰਾ ਵਿੱਚ ਹੁੰਦੇ ਹਨ ਜੋ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਠੀਕ ਰਖਦੇ ਹਨ। ਇਸੇ ਕਾਰਨ ਵਾਰ ਵਾਰ ਇਨਫੈਕਸ਼ਨ ਹੋਣ, ਅਲੱਰਜੀ ਵਿਗੜਨ ਆਦਿ ਤੋਂ ਵੀ ਵੋਲਫ ਬੈਰੀਜ਼ ਖਾਣਾ ਬਹੁਤ ਫਾਇਦੇਮੰਦ ਹਨ।

ਅਲੱਗ ਅਲੱਗ ਹੋਰ ਵੀ ਰੋਗਾਂ ਚ ਜਦੋਂ ਅਸੀਂ ਮਰੀਜ਼ਾਂ ਨੂੰ ਲਗਾਤਾਰ ਰੋਜ਼ਾਨਾ ਦੋ ਵਾਰ ਸਿਰਫ ਤਿੰਨ ਚਾਰ ਵੋਲਫ ਬੈਰੀਜ਼ ਖਾਣ ਲਈ ਕਿਹਾ ਤਾਂ ਦੋ ਤਿੰਨ ਮਹੀਨਿਆਂ ਬਾਅਦ ਹੀ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਉਨ੍ਹਾਂ ਦੇ ਵਾਲ ਝੜਨੋਂ ਹਟ ਗਏ, ਅੱਖਾਂ ਥੱਲਿਓਂ ਕਾਲੇ ਘੇਰੇ ਘਟ ਗਏ, ਉਹਨਾਂ ਦੀ ਚਮੜੀ ਸਾਫ ਸੁਥਰੀ ਹੋ ਗਈ, ਉਹਨਾਂ ਦਾ ਮੂੰਹ ਵਾਰ ਵਾਰ ਪੱਕਣੋਂ ਹਟ ਗਿਆ, ਜਲਦੀ ਥਕਾਵਟ ਹੋਣੋਂ ਹਟ ਗਈ। ਸ਼ਾਮ ਨੂੰ ਲੱਤਾਂ ਬਾਹਾਂ ਦਰਦ, ਵਧੇਰੇ ਵਾਰ ਭੁੱਖ ਲੱਗਣੀ, ਚਿੜ ਚਿੜਾ ਪਨ, ਵਾਰ ਵਾਰ ਪਿਸ਼ਾਬ ਆਉਣਾ ਆਦਿ ਤਕਲੀਫਾਂ ਵੀ ਹਟ ਗਈਆਂ।

ਵੋਲਫ ਬੈਰੀਜ਼ ਚ ਸਾਰੇ ਲੋੜੀਂਦੇ ਯਾਨਿ ਕਿ ਅੱਠ ਇਸੈਂਸ਼ਲ ਅਮਾਇਨੋ ਐਸਿਡਜ਼ ਵੀ ਹੁੰਦੇ ਹਨ। ਹੋਰ ਕਿਸੇ ਵੀ ਫਲ ਵਿੱਚ ਅੱਠ ਇਸੈਂਸ਼ਲ ਅਮਾਇਨੋ ਐਸਿਡਜ਼ ਦੇ ਨਾਲ ਜ਼ਿੰਕ, ਵਿਟਾਮਿਨ ਏ, ਵਿਟਾਮਿਨ ਸੀ, ਆਇਰਨ ਅਤੇ ਕਾਫੀ ਸਾਰੇ ਹੋਰ ਪੌਸ਼ਟਿਕ ਤੱਤ ਨਹੀਂ ਹੁੰਦੇ ਹਨ। ਕਿਉਂਕਿ ਬਹੁਤੇ ਫਲਾਂ ਵਿਚ ਤਾਂ ਅਮਾਇਨੋ ਐਸਿਡਜ਼ ਹੁੰਦੇ ਹੀ ਨਹੀਂ ਹਨ ਜਾਂ ਬਹੁਤ ਥੋੜ੍ਹੇ ਹੁੰਦੇ ਹਨ। ਇਉਂ ਵੋਲਫ ਬੈਰੀਜ਼ ਅੰਦਰੂਨੀ ਅਤੇ ਬਾਹਰੀ ਅੰਗਾਂ ਦੀ ਸੋਜ਼, ਟੁੱਟ ਭੱਜ, ਜ਼ਖਮ, ਚੋਟ, ਝਰੀਟ ਆਦਿ ਨੂੰ ਵੀ ਫਾਇਦਾ ਪਹੁੰਚਾਉਂਦੀਆਂ ਹਨ।
ਲੇਕਿਨ ਵੋਲਫ ਬੈਰੀਜ਼ ਗਰਭਵਤੀ ਔਰਤ ਨੂੰ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਹ ਗਰਭ ਗਿਰਾ ਵੀ ਸਕਦੀਆਂ ਹਨ। ਤਾਈਵਾਨ ਵਿੱਚ ਘਰੇਲੂ ਇਲਾਜ ਵਜੋਂ ਇਸ ਦੀ ਵਰਤੋਂ ਅਣਚਾਹਿਆ ਗਰਭ ਗਿਰਾਉਣ ਲੲੀ ਕੀਤੀ ਜਾਂਦੀ ਸੀ।

ਇਹ ਘਟਦੀ ਸ਼ੂਗਰ ਵਾਲਿਆਂ ਨੂੰ ਵੀ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਹ ਹੋਰ ਸ਼ੂਗਰ ਘਟਾਅ ਸਕਦੀਆਂ ਹਨ। ਬੀਪੀ ਘਟਣ ਵਾਲੇ ਦਾ ਵੀ ਵੋਲਫ ਬੈਰੀਜ਼ ਹੋਰ ਬੀਪੀ ਘਟਣ ਲਾ ਸਕਦੀਆਂ ਹਨ। ਇਹ ਖੂਨ ਪਤਲਾ ਕਰਦੀਆਂ ਹਨ। ਰੋਜ਼ਾਨਾ ਸ਼ਾਮ ਦੇ ਖਾਣੇ ਨਾਲ ਖਾਣ ਵਾਲੇ ਨੂੰ ਇਸੇ ਕਰਕੇ ਨੀਂਦ ਜਲਦੀ ਆਉਂਦੀ ਹੈ।

ਉਂਜ ਇਹ ਡਰਾਈ ਫਰੂਟਸ ਦੀ ਜਗਾ ਖਾਣੀਆਂ ਜ਼ਿਆਦਾ ਫਾਇਦੇਮੰਦ ਤੇ ਸਸਤੀਆਂ ਹੁੰਦੀਆਂ ਹਨ। ਇਹ ਫੈਟ ਫਰੀ, ਲੋਅ ਕਾਰਬਜ਼, ਲੋਅ ਕੈਲੋਰੀਜ਼ ਕੰਟੈਂਟ ਹੋਣ ਕਾਰਨ ਸਭ ਤਰਾਂ ਦੇ ਡਰਾਈ ਫਰੂਟਸ ਤੋਂ ਸਿਹਤਵਰਧਕ ਵੀ ਹਨ। ਇਹ ਲੋੜੀਂਦੇ ਤੱਤ ਵੀ ਦਿੰਦੀਆਂ ਹਨ, ਭੁੱਖ ਵੀ ਘਟਾਉਂਦੀਆਂ ਹਨ ਤੇ ਰੋਗਾਂ ਤੋਂ ਵੀ ਬਚਾਉਂਦੀਆਂ ਹਨ। ਯਾਨਿ ਕਿ ਇਹ ਡਾਈਟਿੰਗ ਕਰਦਿਆਂ ਵੀ ਖਾਣੀਆਂ ਚਾਹੀਦੀਆਂ ਹਨ।

ਇਸਦਾ ਪੰਜਾਬੀ, ਹਿੰਦੀ, ਉਰਦੂ, ਸੰਸਕ੍ਰਿਤ ਆਦਿ ਚ ਕੋਈ ਨਾਂ ਨਹੀਂ ਹੈ। ਲੇਕਿਨ ਵੋਲਫ ਬੈਰੀ ਪੰਜਾਬ ਵਿੱਚ ਵੀ ਉਗਾਈ ਜਾ ਸਕਦੀ ਹੈ। ਇਹ ਬੀਜ ਨਾਲ ਹੀ ਬੀਜੀ ਜਾ ਸਕਦੀ ਹੈ। ਇਸਦਾ ਬੂਟਾ ਤਿੰਨ ਸਾਲ ਬਾਅਦ ਫਲ ਦੇਣ ਲਗਦਾ ਹੈ। ਇਹ ਜ਼ਿਆਦਾ ਧੁੱਪ ਮੰਗਦਾ ਹੈ। ਵੈਸੇ ਇਹ ਝਾੜੀਆਂ ਵਾਂਗ ਵਧਦਾ ਫੁਲਦਾ ਹੈ। ਉਂਜ ਇਹ 12 ਫੁੱਟ ਉੱਚਾ ਹੋ ਜਾਂਦਾ ਹੈ। ਖਾਣ ਵਾਸਤੇ ਵੋਲਫ ਬੈਰੀ ਅਤੇ ਬੀਜਣ ਲਈ ਇਸਦੇ ਬੀਜ ਔਨਲਾਈਨ ਮਿਲ ਜਾਂਦੇ ਹਨ।

ਇਸਦੀ ਅੰਤਰਰਾਸ਼ਟਰੀ ਮਾਰਕਿਟ ਵਿੱਚ ਭਾਰੀ ਮੰਗ ਹੈ। ਇਹ ਬਹੁਤ ਮਹਿੰਗੇ ਫਲਾਂ ਚ ਆਉਂਦਾ ਹੈ। ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਇਸਦੀ ਜਾਣਕਾਰੀ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ ਤੇ ਸਭ ਖੇਤੀ ਯੂਨੀਵਰਸਿਟੀਆਂ ਨੂੰ ਇਸਦੇ ਬੀਜ ਸਸਤੇ ਭਾਅ ਤੇ ਕਿਸਾਨਾਂ ਨੂੰ ਦੇਣੇ ਚਾਹੀਦੇ ਹਨ। ਵੋਲਫ ਬੈਰੀ ਬੀਜਣ, ਸੰਭਾਲਣ ਆਦਿ ਦੀ ਸਿਖਲਾਈ ਦਾ ਵੀ ਵਧੀਆ ਪ੍ਰਬੰਧ ਕਰਨਾ ਚਾਹੀਦਾ ਹੈ।

ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਫਲ ਨੂੰ ਕਿਸਾਨਾਂ ਤੋਂ ਖਰੀਦਕੇ ਵਿਦੇਸ਼ਾਂ ਵਿੱਚ ਵੇਚਣ ਦਾ ਪ੍ਰਬੰਧ ਕਰੇ ਜਾਂ ਕਿਸਾਨਾਂ ਨੂੰ ਵਿਦੇਸ਼ਾਂ ਵਿੱਚ ਆਪੇ ਅਪਣੇ ਫਲ ਸੁਕਾ ਕੇ ਜਾਂ ਤਾਜ਼ਾ ਹੀ ਔਨਲਾਈਨ ਵੇਚਣਾ ਸਿਖਾਵੇ।

ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 9463038229
ਨਵੇਂ ਜ਼ਮਾਨੇ ਦੇ ਨਵੇਂ ਹੀ ਰੋਗਾਂ ਤੋਂ ਬਚਣ ਲਈ ਅਪਣੀ ਤੇ ਅਪਣੇ ਪਰਿਵਾਰ ਦੀ ਸਿਹਤ ਬਣਾਉਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੋ। ਖੂਬ ਪ੍ਰਹੇਜ਼ ਰੱਖੋ। ਚੰਗਾ ਖਾਉ, ਥੋੜਾ ਖਾਉ, ਠੰਢਾ ਖਾਉ, ਕੁਦਰਤੀ ਖਾਉ ਤੇ ਰਲ ਮਿਲ ਖਾਉ। ਲਾਪ੍ਰਵਾਹੀਆਂ ਕਰਕੇ ਰੋਗੀ ਨਾਂ ਬਣੋ, ਨਾਂ ਡਾਕਟਰਾਂ ਦੇ ਜਾ ਲ ਚ ਫ ਸੋ।

About admin

%d bloggers like this: