Breaking News
Home / ਬਾਲੀਵੁੱਡ / ਗੈਰੀ ਸੰਧੂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ, ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ

ਗੈਰੀ ਸੰਧੂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ, ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ

ਪੰਜਾਬੀ ਗਾਇਕ ਗੈਰੀ ਸੰਧੂ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹਨ। ਗੈਰੀ ਸੰਧੂ ਦਾ ਕੁਝ ਗਾਇਕਾਂ ਨੂੰ ਜਵਾਬ ਦੇਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਕੁਝ ਲੋਕ ਗੈਰੀ ਸੰਧੂ ਦੇ ਵਿਰੋਧ ’ਚ ਹਨ, ਜਿਨ੍ਹਾਂ ਨੂੰ ਹੁਣ ਗੈਰੀ ਨੇ ਜਵਾਬ ਦਿੱਤਾ ਹੈ।

ਗੈਰੀ ਸੰਧੂ ਨੇ ਆਪਣੇ ਸਨੈਪਚੈਟ ਅਕਾਊਂਟ ’ਤੇ ਕੁਝ ਵੀਡੀਓ ਕਲਿੱਪਸ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਗੈਰੀ ਵਿਰੋਧੀਆਂ ਨੂੰ ਜਵਾਬ ਦੇ ਰਹੇ ਹਨ।

ਗੈਰੀ ਨੇ ਕਿਹਾ, ‘ਆਰਟਿਸਟ ਬੰਦੇ ਲਈ ਉਸ ਦੀ ਆਵਾਜ਼ ਸਭ ਕੁਝ ਹੁੰਦੀ ਹੈ। ਮੈਂ ਪਿਛਲੇ ਸਮੇਂ ’ਚ ਸ਼ਰਾਬ ਬਹੁਤ ਪੀਤੀ ਤੇ ਆਪਣੀ ਆਵਾਜ਼ ਖਰਾਬ ਕਰ ਲਈ ਪਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਝੂਠ ਬੋਲ ਰਿਹਾ ਹਾਂ ਤੇ ਮੇਰੀ ਆਵਾਜ਼ ਖਰਾਬ ਨਹੀਂ ਹੋਈ। ਮੈਂ ਸਿਰਫ ਫੇਮ ਭਾਲਦਾ ਹਾਂ।’

ਗੈਰੀ ਨੇ ਇਸ ਤੋਂ ਬਾਅਦ ਇਕ ਗੀਤ ਵੀ ਗਾਇਆ ਤੇ ਦੱਸਿਆ ਕਿ ਉਨ੍ਹਾਂ ਦੀ ਆਵਾਜ਼ ਕਿੰਨੀ ਖਰਾਬ ਹੋ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਗੈਰੀ ਸੰਧੂ ਨੇ ਆਪਣੇ ਇਕ ਕੁਮੈਂਟ ’ਚ ਇਹ ਕਿਹਾ ਸੀ ਕਿ ਉਹ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨਾਲੋਂ ਵਧੀਆ ਹੀ ਗਾਉਂਦੇ ਹਨ, ਉਨ੍ਹਾਂ ਜਿੰਨਾ ਮਾੜਾ ਨਹੀਂ ਗਾਉਂਦੇ।

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: