Breaking News
Home / ਪੰਜਾਬ / ਸੋਨਮ ਬਾਜਵਾ ਦੀਆਂ ਸਿੱਧੂ ਮੂਸੇ ਵਾਲੇ ਨਾਲ ਤਸਵੀਰਾਂ ਵਾਇਰਲ, ਆਈ ਇਹ ਖਬਰ

ਸੋਨਮ ਬਾਜਵਾ ਦੀਆਂ ਸਿੱਧੂ ਮੂਸੇ ਵਾਲੇ ਨਾਲ ਤਸਵੀਰਾਂ ਵਾਇਰਲ, ਆਈ ਇਹ ਖਬਰ

ਸਿੱਧੂ ਮੂਸੇ ਵਾਲਾ ਜਿਥੇ ਆਪਣੀ ਐਲਬਮ ‘ਮੂਸਟੇਪ’ ਕਾਰਨ ਚਰਚਾ ’ਚ ਹਨ, ਉਥੇ ਸੋਨਮ ਬਾਜਵਾ ਸੋਸ਼ਲ ਮੀਡੀਆ ’ਤੇ ਆਪਣੀਆਂ ਕਿਊਟ ਐਂਡ ਹੌਟ ਤਸਵੀਰਾਂ ਤੇ ਵੀਡੀਓਜ਼ ਕਾਰਨ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਸੋਨਮ ਬਾਜਵਾ ਨੇ ਸਿੱਧੂ ਮੂਸੇ ਵਾਲਾ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਸੋਨਮ ਬਾਜਵਾ ਨੇ ਬੀਤੀ ਰਾਤ ਸਿੱਧੂ ਨਾਲ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ, ਜਿਸ ਨਾਲ ਉਸ ਨੇ ਲਿਖਿਆ, ‘ਕੀ ਤੁਸੀਂ ਸਾਰੇ ਤਿਆਰ ਹੋ?’

ਉਥੇ ਦੂਜੀ ਤਸਵੀਰ ਕਲਰਫੁਲ ਹੈ, ਜਿਸ ਨਾਲ ਸੋਨਮ ਲਿਖਦੀ ਹੈ, ‘ਇਹ ਤੁਸੀਂ ਫ਼ੈਸਲਾ ਕਰੋ।’

ਦੱਸਣਯੋਗ ਹੈ ਕਿ ਦੋਵੇਂ ਜਲਦ ਹੀ ‘ਮੂਸਟੇਪ’ ਦੇ ਇਕ ਗੀਤ ’ਚ ਨਜ਼ਰ ਆਉਣ ਵਾਲੇ ਹਨ। ਸੋਨਮ ਸਿੱਧੂ ਦੇ ਗੀਤ ‘ਬੂ ਕਾਲ’ ’ਚ ਫੀਚਰ ਕਰਨ ਵਾਲੀ ਹੈ ਪਰ ਸੋਨਮ ਬਾਜਵਾ ਵਲੋਂ ਸਾਂਝੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ਸਟੋਰੀਜ਼ ’ਚ ਪੋਸਟ ਕਰਦਿਆਂ ਸਿੱਧੂ ਨੇ ਲਿਖਿਆ ਕਿ ਕੀ ਤੁਸੀਂ ਸਾਰੇ ‘ਬ੍ਰਾਊਨ ਸ਼ੋਰਟੀ’ ਲਈ ਤਿਆਰ ਹੋ।

‘ਬ੍ਰਾਊਨ ਸ਼ੋਰਟੀ’ ਵੀ ‘ਮੂਸਟੇਪ’ ਦਾ ਇਕ ਗੀਤ ਹੈ। ਹੁਣ ਇਨ੍ਹਾਂ ਤਸਵੀਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੋਨਮ ਸ਼ਾਇਦ ਸਿੱਧੂ ਦੇ ‘ਬੂ ਕਾਲ’ ਗੀਤ ਦੇ ਨਾਲ-ਨਾਲ ‘ਬ੍ਰਾਊਨ ਸ਼ੋਰਟੀ’ ਗੀਤ ’ਚ ਵੀ ਫੀਚਰ ਕਰ ਰਹੀ ਹੈ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: