ਸਾਡੇ ਨਾਲ ਘਟੀਆਂ ਰਾਜਨੀਤੀ ਖੇਡੀ ਜਾ ਰਹੀ ਆ, ਸਾਡੇ ਕੋਲ ਜਮੀਨਾਂ ਬਚੀਆਂ ਉਹ ਵੀ ਖੋਹਣ ਆ ਗਏ

ਸਾਡੇ ਨਾਲ ਘਟੀਆਂ ਰਾਜਨੀਤੀ ਖੇਡੀ ਜਾ ਰਹੀ ਆ, ਸਾਡੇ ਕੋਲ ਜਮੀਨਾਂ ਬਚੀਆਂ ਉਹ ਵੀ ਖੋਹਣ ਆ ਗਏ

ਕੇਂਦਰ ਦੇ ਨਵੇਂ ਖੇਤੀ ਕਾਨੂੰਨ ਦੇ ਖ਼ਿਲਾਫ਼ ਪੰਜਾਬ ਦੀਆਂ ਸੜਕਾਂ ਤੇ ਰੇਲ ਲਾਈਨਾਂ ‘ਤੇ ਵੱਡੇ-ਵੱਡੇ ਧਰਨੇ, ਮੁਜ਼ਾਹਰੇ, ਵੱਡੇ-ਵੱਡੇ ਇਕੱਠ ਹੋ ਰਹੇ ਹਨ ਅਤੇ ਪੰਜਾਬ ਭਰ ‘ਚ ਕਿਸਾਨਾਂ ਨੇ ਪੱਕੇ ਮੋਰਚਾ ਲਗਾਏ ਹੋਏ ਹਨ, ਪਰ ਅਜਿਹੇ ਹਾਲਾਤਾਂ ‘ਚ ਇਕ ਦਮ ਕੋਰੋਨਾ ਪਾਜ਼ੀਟਿਵ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਘੱਟ ਹੋਣੀ ਪੰਜਾਬੀਆਂ ਤੇ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ | ਪੰਜਾਬ ‘ਚ 17 ਸਤੰਬਰ ਨੂੰ 2719 ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਤੇ 93 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 1 ਅਕਤੂਬਰ ਨੂੰ 1225 ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਤੇ 57 ਮੌਤਾਂ ਹੋਈਆਂ | ਪੰਜਾਬ ਅੰਦਰ ਪਹਿਲਾਂ ਕੋਰੋਨਾ ਟੈਸਟ ਵੀ ਘੱਟ ਹੁੰਦੇ ਹਨ, ਜੋ ਹੁਣ ਵਧਾ ਦਿੱਤੇ ਗਏ ਹਨ | ਪੰਜਾਬ ‘ਚ ਤਾਲਾਬੰਦੀ ਤੇ ਪਾਬੰਦੀਆਂ ਲਗਾਉਣ ਸਮੇਂ ਅਤੇ ਜਦੋਂ ਹਰ ਕੋਈ ਸਮਾਜਿਕ ਦੂਰੀ ਬਣਾਉਣ ਤੇ ਮਾਸਕ ਪਾਉਣ ਤੋਂ ਇਲਾਵਾ ਵਾਰ-ਵਾਰ ਹੱਥ ਧੋਣ ਨੂੰ ਯਕੀਨੀ ਬਣਾ ਰਿਹਾ ਸੀ, ਉਸ ਸਮੇਂ ਕੋਰੋਨਾ ਪਾਜ਼ੀਟਿਵ ਮਾਮਲਿਆਂ ‘ਚ ਵਾਧਾ ਹੋ ਰਿਹਾ ਸੀ, ਪਰ ਹੁਣ ਸਮਾਜਿਕ ਦੂਰੀ, ਮਾਸਕ ਪਾਉਣ ਤੇ ਵਾਰ-ਵਾਰ ਹੱਥ ਧੋਣ ਦੀ ਕੋਈ ਵੀ ਉੱਕਾ ਹੀ ਪ੍ਰਵਾਹ ਨਹੀਂ ਕਰ ਰਿਹਾ | ਇਸ ਦੇ ਬਾਵਜੂਦ ਕੋੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਤੇ ਮੌਤਾਂ ਦੀ ਗਿਣਤੀ ਅੱਜ ਤੋਂ 15 ਦਿਨ ਪਹਿਲਾਂ ਨਾਲੋਂ ਅੱਧੀ ਰਹਿ ਗਈ ਹੈ | ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਰਫ਼ਤਾਰ ਘੱਟ ਹੋਣ ਕਰਕੇ ਰਾਤ ਦਾ ਕਰਫ਼ਿਊ ਤੇ ਐਤਵਾਰ ਦਾ ਕਰਫ਼ਿਊ ਵੀ ਹਟਾ ਦਿੱਤਾ ਗਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਹਰ ਪ੍ਰਕਾਰ ਦੀ ਸਾਵਧਾਨੀ ਵਰਤੀ ਜਾ ਰਹੀ ਸੀ, ਉਸ ਸਮੇਂ ਕੋਰੋਨਾ ਮਾਮਲਿਆਂ ‘ਚ ਬੇਤਹਾਸ਼ਾ ਵਾਧਾ ਹੋ ਰਿਹਾ ਸੀ ਅਤੇ ਹੁਣ ਜਦੋਂ ਕੋਈ ਵੀ ਕੋਰੋਨਾ ਨਿਯਮਾਂ ਦੀ ਪ੍ਰਵਾਹ ਨਹੀਂ ਕਰ ਰਿਹਾ, ਤਾਂ ਕੋਰੋਨਾ ਦੇ ਮਾਮਲੇ ਅੱਧੇ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮਝ ਤੋਂ ਇਹ ਗੱਲ ਬਾਹਰ ਹੈ ਕਿ ਹੁਣ ਕੋਰੋਨਾ ਦੇ ਮਾਮਲੇ ਕਿਵੇਂ ਘੱਟ ਗਏ ਹਨ |

Leave a Reply

Your email address will not be published. Required fields are marked *