Breaking News
Home / ਖੇਡਾਂ / ਬ੍ਰਾਜ਼ੀਲ ਦੀ ਇਸ ਮਾਡਲ ਨੂੰ ਡੇਟ ਕਰ ਚੁੱਕੇ ਨੇ ਵਿਰਾਟ ਕੋਹਲੀ, ਵਾਇਰਲ ਹੋਈਆਂ ਤਸਵੀਰਾਂ

ਬ੍ਰਾਜ਼ੀਲ ਦੀ ਇਸ ਮਾਡਲ ਨੂੰ ਡੇਟ ਕਰ ਚੁੱਕੇ ਨੇ ਵਿਰਾਟ ਕੋਹਲੀ, ਵਾਇਰਲ ਹੋਈਆਂ ਤਸਵੀਰਾਂ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ। ਦੋਵੇਂ ਪਰਫੈਕਟ ਕੱਪਲ ਮੰਨੇ ਜਾਂਦੇ ਹਨ। ਦੋਵਾਂ ਦੀ ਕਾਫੀ ਚੰਗੀ ਫੈਨ ਫਾਲੋਇੰਗ ਹੈ। ਵਿਰਾਟ ਤੇ ਅਨੁਸ਼ਕਾ ਦੇ ਵਿਆਹ ਨੂੰ ਲਗਭਗ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਵੀ ਦੋਵਾਂ ਦੀ ਲਵ ਸਟੋਰੀ ਜਾਣਨ ਲਈ ਪ੍ਰਸ਼ੰਸਕ ਬੇਤਾਬ ਰਹਿੰਦੇ ਹਨ।

ਖ਼ਬਰਾਂ ਮੁਤਾਬਕ ਵਿਰਾਟ-ਅਨੁਸ਼ਕਾ ਨੇ ਸਾਲ 2013 ’ਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 2017 ’ਚ ਵਿਆਹ ਕਰਵਾ ਲਿਆ ਪਰ ਕਈ ਰਿਪੋਰਟਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਅਨੁਸ਼ਕਾ ਤੋਂ ਪਹਿਲਾਂ ਵਿਰਾਟ ਇਜ਼ਾਬੇਲ ਲੇਇਟ ਨੂੰ ਡੇਟ ਕਰ ਰਹੇ ਸਨ।

ਸੋਸ਼ਲ ਮੀਡੀਆ ’ਤੇ ਹੁਣ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਵਿਰਾਟ ਕੋਹਲੀ ਇਜ਼ਾਬੇਲ ਲੇਇਟ ਨਾਲ ਨਜ਼ਰ ਆ ਰਹੇ ਹਨ। ਕਥਿਤ ਤੌਰ ’ਤੇ ਵਿਰਾਟ ਪਹਿਲਾਂ ਬ੍ਰਾਜ਼ੀਲ ਦੀ ਇਕ ਅਦਾਕਾਰਾ ਇਜ਼ਾਬੇਲ ਨੂੰ ਡੇਟ ਕਰ ਰਹੇ ਸਨ। ਦੱਸਣਯੋਗ ਹੈ ਕਿ ਇਜ਼ਾਬੇਲ ਬਾਲੀਵੁੱਡ ’ਚ ਵੀ ਕੰਮ ਕਰ ਚੁੱਕੀ ਹੈ। ਇਜ਼ਾਬੇਲ ਨੇ ਆਮਿਰ ਖ਼ਾਨ ਨਾਲ 2012 ’ਚ ਰਿਲੀਜ਼ ਹੋਈ ‘ਤਲਾਸ਼’ ਫ਼ਿਲਮ ਨਾਲ ਡੈਬਿਊ ਕੀਤਾ ਸੀ। ਰਿਪੋਰਟਾਂ ਮੁਤਾਬਕ ਅਨੁਸ਼ਕਾ ਨਾਲ ਰਿਲੇਸ਼ਨਸ਼ਿਪ ’ਚ ਆਉਣ ਤੋਂ ਪਹਿਲਾਂ ਵਿਰਾਟ ਨੇ ਇਜ਼ਾਬੇਲ ਨੂੰ ਦੋ ਸਾਲ ਤਕ ਡੇਟ ਕੀਤਾ ਸੀ।

ਇਜ਼ਾਬੇਲ ਕਈ ਹਿੰਦੀ ਤੇ ਤੇਲਗੂ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਹੈ। ਉਹ ਗੁਰੂ ਰੰਧਾਵਾ ਨਾਲ ਮਿਊਜ਼ਿਕ ਵੀਡੀਓ ‘ਲਾਹੌਰ’ ’ਚ ਵੀ ਨਜ਼ਰ ਆ ਚੁੱਕੀ ਹੈ। ਇਜ਼ਾਬੇਲ ਦੀਆਂ ਕੁਝ ਫ਼ਿਲਮਾਂ ’ਚ ‘ਸਿਕਸਟੀਨ’ ਤੇ ‘ਪੁਰਾਣੀ ਜੀਨਜ਼’ ਵੀ ਸ਼ਾਮਲ ਹਨ। ਉਹ ਆਖਰੀ ਵਾਰ ਤੇਲਗੂ ਰੋਮਾਂਟਿਕ ਫ਼ਿਲਮ ‘ਵਰਲਡ ਫੇਮਸ ਲਵਰ’ ’ਚ ਦਿਖਾਈ ਦਿੱਤੀ ਸੀ, ਜਿਸ ’ਚ ਵਿਜੈ ਦੇਵਰਕੋਂਡਾ ਮੁੱਖ ਭੂਮਿਕਾ ’ਚ ਸਨ।

About admin

%d bloggers like this: