Breaking News
Home / ਬਾਲੀਵੁੱਡ / ਪ੍ਰਿਅੰਕਾ ਚੋਪੜਾ ਨੇ ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼ ਤਾਂ ਭਾਰਤੀਆਂ ਨੇ ਕੀ ਕਿਹਾ…

ਪ੍ਰਿਅੰਕਾ ਚੋਪੜਾ ਨੇ ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼ ਤਾਂ ਭਾਰਤੀਆਂ ਨੇ ਕੀ ਕਿਹਾ…

‘ਬਿਲਬੋਰਡ ਮਿਊਜ਼ਿਕ ਐਵਾਰਡਸ’ ’ਚ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ ਆਪਣੀ ਰੋਮਾਂਟਿਕ ਕੈਮਿਸਟਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਐਵਾਰਡ ਸ਼ੋਅ ਦੇ ਰੈੱਡ ਕਾਰਪੇਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਇਨ੍ਹਾਂ ਦੇ ਪ੍ਰਸ਼ੰਸਕ ਬਣ ਜਾਓਗੇ

ਇਸ ਮਿਊਜ਼ਿਕ ਐਵਾਰਡ ਸ਼ੋਅ ਨੂੰ ਨਿਕ ਜੋਨਸ ਨੇ ਹੋਸਟ ਕੀਤਾ ਹੈ। ਉਥੇ ਪ੍ਰਿਅੰਕਾ ਚੋਪੜਾ ਇਥੇ ਇਕ ਐਵਾਰਡ ਨੂੰ ਪੇਸ਼ ਕਰਨ ਲਈ ਪਹੁੰਚੀ। ਦੋਵਾਂ ਨੇ ਰੈੱਡ ਕਾਰਪੇਟ ’ਤੇ ਰੱਜ ਕੇ ਪੋਜ਼ ਦਿੱਤੇ ਤੇ ਤਸਵੀਰਾਂ ਖਿੱਚਵਾਈਆਂ।

ਪ੍ਰਿਅੰਕਾ ਇਥੇ ‘Dolce & Gabbana’ ਦੇ ਸ਼ੀਅਰ ਗੋਲਡ ਗਾਊਨ ’ਚ ਪਹੁੰਚੀ। ਉਸ ਨੇ ਇਸ ਗਾਊਨ ’ਚ ਆਪਣੀ ਹੌਟ ਲੁੱਕ ਦਿਖਾਈ।

ਪ੍ਰਿਅੰਕਾ ਨੇ ਇਸ ਦੌਰਾਨ ਹੀਰਿਆਂ ਨਾਲ ਜੜੇ ਕੁਝ ਗਹਿਨੇ ਵੀ ਪਹਿਨ ਰੱਖੇ ਸਨ।

ਰੈੱਡ ਕਾਰਪੇਟ ’ਤੇ ਇਸ ਕੱਪਲ ਨੇ ਰੱਜ ਕੇ ਪੋਜ਼ ਦਿੱਤੇ। ਤਸਵੀਰਾਂ ਦੇਖ ਕੇ ਤੁਸੀਂ ਵੀ ਇਨ੍ਹਾਂ ਦੀ ਜੋੜੀ ਦੀ ਤਾਰੀਫ਼ ਕਰਨੋਂ ਨਹੀਂ ਰੁਕੋਗੇ।ਪ੍ਰਿਅੰਕਾ ਚੋਪੜਾ ਜਿਥੇ ਵੀ ਜਾਂਦੀ ਹੈ, ਸਾਰਾ ਲਾਈਮਲਾਈਟ ਲੁੱਟ ਲੈਂਦੀ ਹੈ। ਇਥੇ ਵੀ ਰੈੱਡ ਕਾਰਪੇਟ ’ਤੇ ਕਈ ਵੱਡੇ ਸਿਤਾਰੇ ਮੌਜੂਦ ਸਨ ਪਰ ਸਾਰਾ ਧਿਆਨ ਪ੍ਰਿਅੰਕਾ ’ਤੇ ਹੀ ਸੀ।

ਐਵਾਰਡ ਸ਼ੋਅ ਤੋਂ ਬਾਅਦ ਪ੍ਰਿਅੰਕਾ ਨੇ ਇਹ ਤਸਵੀਰ ਪੋਸਟ ਕਰਦਿਆਂ ਆਪਣੇ ਪਤੀ ਨਿਕ ਜੋਨਸ ਦੀ ਕਾਫੀ ਤਾਰੀਫ਼ ਕੀਤੀ। ਪ੍ਰਿਅੰਕਾ ਨੇ ਲਿਖਿਆ ਕਿ ਆਪਣੇ ਕੰਮ ਨਾਲ ਹਰ ਰੋਜ਼ ਨਿਕ ਉਸ ਨੂੰ ਪ੍ਰਭਾਵਿਤ ਕਰਦਾ ਹੈ।

ਬਾਲੀਵੁੱਡ ਅਦਾਕਾਰਾ ਪਿ੍ਰਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਹੈ। ਦੋਵੇਂ ਆਏ ਦਿਨ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਇਸ ਜੋੜੀ ਨੂੰ ਖ਼ੂਬ ਪਸੰਦ ਕਰਦੇ ਹਨ।

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: