Breaking News
Home / ਬਾਲੀਵੁੱਡ / ਕਰਿਸ਼ਮਾ-ਅਭਿਸ਼ੇਕ ਦੀ ਕੁੜਮਾਈ ਤੋਂ ਬਾਅਦ ਬਬੀਤਾ ਨੇ ਅਮਿਤਾਭ ਅੱਗੇ ਰੱਖੀ ਇਹ ਸ਼ਰਤ, ਬੱਚਨ ਪਰਿਵਾਰ ਨੇ ਤੋੜਿਆ ਰਿਸ਼ਤਾ

ਕਰਿਸ਼ਮਾ-ਅਭਿਸ਼ੇਕ ਦੀ ਕੁੜਮਾਈ ਤੋਂ ਬਾਅਦ ਬਬੀਤਾ ਨੇ ਅਮਿਤਾਭ ਅੱਗੇ ਰੱਖੀ ਇਹ ਸ਼ਰਤ, ਬੱਚਨ ਪਰਿਵਾਰ ਨੇ ਤੋੜਿਆ ਰਿਸ਼ਤਾ

ਮੁੰਬਈ (ਬਿਊਰੋ) – ਸਾਲ 2002 ‘ਚ ਅਮਿਤਾਭ ਬੱਚਨ 60 ਸਾਲ ਦੇ ਹੋਏ ਤਾਂ ਇਸ ਖ਼ਾਸ ਮੌਕੇ ‘ਤੇ ਖ਼ਾਸ ਐਲਾਨ ਵੀ ਕੀਤਾ ਗਿਆ। ਉਹ ਸਪੈਸ਼ਲ ਐਲਾਨ ਸੀ ਕਰਿਸ਼ਮਾ ਕਪੂਰ ਤੇ ਅਭਿਸ਼ੇਕ ਬੱਚਨ ਦੀ ਕੁੜਮਾਈ। ਇਹ ਨਿਊਜ਼ ਮੀਡੀਆ ਲਈ ਕਾਫ਼ੀ ਵੱਡੀ ਸੀ

ਕਿਉਂਕਿ ਇਸ ਰਿਸ਼ਤੇ ਨਾਲ ਇੰਡਸਟਰੀ ਦੇ ਦੋ ਵੱਡੇ ਖ਼ਾਨਦਾਨ ਇਕ ਹੋਣ ਵਾਲੇ ਸਨ ਪਰ ਕੁੜਮਾਈ ਤੋਂ ਕੁਝ ਸਮਾਂ ਬਾਅਦ ਇਹ ਰਿਸ਼ਤਾ ਟੁੱਟਣ ਦੀ ਖ਼ਬਰ ਆ ਗਈ, ਜਿਸ ਨਾਲ ਦੋਵਾਂ ਖ਼ਾਨਦਾਨਾਂ ਤੋਂ ਇਲਾਵਾ ਪੂਰੀ ਇੰਡਸਟਰੀ ‘ਚ ਵੀ ਕਾਫ਼ੀ ਹਲਚਲ ਹੋਈ। ਅੱਜ ਸਾਲਾਂ ਬਾਅਦ ਵੀ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਦੇ ਇਸ ਟੁੱਟੇ ਰਿਸ਼ਤੇ ਦੇ ਪਿੱਛੇ ਦੀ ਵਜ੍ਹਾ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ।

ਮੀਡੀਆ ‘ਚ ਇਸ ਰਿਸ਼ਤੇ ਦੇ ਟੁੱਟਣ ਪਿੱਛੇ ਕਈ ਕਾਰਨ ਦੱਸੇ ਗਏ ਪਰ ਮੁੱਖ ਵਜ੍ਹਾ ਸੀ ਕਰਿਸ਼ਮਾ ਕਪੂਰ ਦੀ ਮਾਂ ਬਬੀਤਾ ਕਪੂਰ, ਜੋ ਇਸ ਰਿਸ਼ਤੇ ਤੋਂ ਸ਼ੁਰੂ ਤੋਂ ਹੀ ਖੁਸ਼ ਨਹੀਂ ਸੀ। ਜਦੋਂ ਉਨ੍ਹਾਂ ਅਮਿਤਾਭ ਬੱਚਨ ਸਾਹਮਣੇ ਇਕ ਮੰਗ ਰੱਖੀ ਤਾਂ ਫਿਰ ਨਤੀਜਾ ਉਹੀ ਹੋਇਆ, ਜੋ ਸਭ ਦੇ ਸਾਹਮਣੇ ਹੈ।

ਜਦੋਂ ਰਿਸ਼ਤਾ ਤੈਅ ਹੋਇਆ ਸੀ ਤਾਂ ਅਭਿਸ਼ੇਕ ਨੂੰ ਇੰਡਸਟਰੀ ‘ਚ ਆਇਆਂ 2 ਸਾਲ ਹੀ ਹੋਏ ਸਨ। ਉਨ੍ਹਾਂ ਦੀ ਪਹਿਲੀ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ ਸੀ। ਬੱਚਨ ਪਰਿਵਾਰ ਦੀ ਆਰਥਿਕ ਹਾਲਤ ਵੀ ਡਗਮਗਾ ਚੁੱਕੀ ਸੀ।

ਲਿਹਾਜ਼ਾ ਬਬੀਤਾ ਨੂੰ ਧੀ ਦੇ ਭਵਿੱਖ ਦਾ ਫਿਕਰ ਸਤਾ ਰਿਹਾ ਸੀ ਕਿਉਂਕਿ ਉਹ ਖ਼ੁਦ ਜ਼ਿੰਦਗੀ ‘ਚ ਬਹੁਤ ਕੁਝ ਸਹਿ ਚੁੱਕੀ ਸੀ।

ਇਸ ਕਾਰਨ ਬਬੀਤਾ ਨੇ ਅਮਿਤਾਭ ਬੱਚਨ ਸਾਹਮਣੇ ਇਕ ਸ਼ਰਤ ਰੱਖ ਦਿੱਤੀ ਸੀ। ਉਹ ਸ਼ਰਤ ਸੀ ਬੱਚਨ ਪਰਿਵਾਰ ਦੀ ਸੰਪਤੀ ‘ਚੋਂ ਅਭਿਸ਼ੇਕ ਦਾ ਹਿੱਸਾ ਪਹਿਲਾਂ ਹੀ ਉਨ੍ਹਾਂ ਦੇ ਨਾਂ ਕਰ ਦੇਣ ਦੀ। ਜਦੋਂ ਬੱਚਨ ਪਰਿਵਾਰ ਨੇ ਇਹ ਡਿਮਾਂਡ ਸੁਣੀ ਤਾਂ ਉਹ ਹੈਰਾਨ ਰਹਿ ਗਏ।

ਆਖਿਰਕਾਰ ਜਦੋਂ ਦੋਵਾਂ ਪਰਿਵਾਰਾਂ ‘ਚ ਸਹਿਮਤੀ ਨਾ ਬਣੀ ਤਾਂ ਰਿਸ਼ਤਾ ਤੋੜ ਦੇਣਾ ਹੀ ਬਿਹਤਰ ਸਮਝਿਆ ਗਿਆ। ਅਭਿਸ਼ੇਕ ਤੇ ਕਰਿਸ਼ਮਾ ਨੇ ਆਪਣੇ ਮਾਪਿਆਂ ਅੱਗੇ ਕੁਝ ਨਹੀਂ ਕਿਹਾ ਤੇ ਆਪਣਾ ਪਿਆਰ ਕੁਰਬਾਨ ਕਰ ਦਿੱਤਾ।

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: