Breaking News
Home / ਬਾਲੀਵੁੱਡ / ਜਦੋਂ ਸਾਬਕਾ ਮਸ਼ੂਕ ਦੇ ਘਰ ਸਾਹਮਣੇ ਅੱਧਾ ਘੰਟਾ ਰਾਜੇਸ਼ ਖੰਨਾ ਨੇ ਖੜ੍ਹੀ ਰੱਖੀ ਸੀ ਆਪਣੀ ਬਰਾਤ

ਜਦੋਂ ਸਾਬਕਾ ਮਸ਼ੂਕ ਦੇ ਘਰ ਸਾਹਮਣੇ ਅੱਧਾ ਘੰਟਾ ਰਾਜੇਸ਼ ਖੰਨਾ ਨੇ ਖੜ੍ਹੀ ਰੱਖੀ ਸੀ ਆਪਣੀ ਬਰਾਤ

ਮੁੰਬਈ (ਬਿਊਰ) – ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਮਸ਼ਹੂਰ ਹਨ। ਉਨ੍ਹਾਂ ‘ਤੇ ਕਈ ਲੜਕੀਆਂ ਜਾਨ ਵਾਰਦੀਆਂ ਸਨ ਤੇ ਉਹ ਵੀ ਕਈ ਲੜਕੀਆਂ ਨਾਲ ਅਫੇਅਰ ‘ਚ ਸਨ। ਰਾਜੇਸ਼ ਖੰਨਾ ਦਾ ਸਭ ਤੋਂ ਪਹਿਲਾ ਚਰਚਿਤ ਅਫੇਅਰ ਅਦਾਕਾਰਾ ਅੰਜੂ ਮਹੇਂਦਰੂ ਨਾਲ ਸੀ।

ਸਾਲ 1966 ‘ਚ ਰਾਜੇਸ਼ ਖੰਨਾ ਦੀ ਮੁਲਾਕਾਤ ਅੰਜੂ ਨਾਲ ਹੋਈ ਅਤੇ ਉਹ ਦੇਖਦਿਆਂ ਹੀ ਦਿਲ ਦੇ ਬੈਠੇ। ਉਸ ਸਮੇਂ ਕਾਕਾ ਬਹੁਤ ਵੱਡੇ ਸੁਪਰ ਸਟਾਰ ਬਣ ਚੁੱਕੇ ਸਨ ਜਦੋਂਕਿ ਅੰਜੂ ਇਕ ਸਟ੍ਰਗਲਿੰਗ ਅਦਾਕਾਰਾ ਸੀ। ਦੋਵੇਂ ਰਿਲੇਸ਼ਨਸ਼ਿਪ ‘ਚ ਆ ਗਏ ਤੇ ਲਿਵਇਨ ‘ਚ ਰਹਿਣ ਲੱਗੇ।

ਰਾਜੇਸ਼ ਖੰਨਾ ਪੌਜ਼ੇਸਿਵ ਸੁਭਾਅ ਦੇ ਸਨ। ਉਹ ਨਹੀਂ ਚਾਹੁੰਦੇ ਸੀ ਕਿ ਅੰਜੂ ਫ਼ਿਲਮਾਂ ‘ਚ ਕੰਮ ਕਰੇ। ਉਨ੍ਹਾਂ ਮਾਡਲਿੰਗ ਜਾਂ ਫ਼ਿਲਮਾਂ ਦਾ ਆਫਰ ਦੇਣ ਲਈ ਕੋਈ ਵੀ ਘਰ ਆਉਂਦਾ ਤਾਂ ਉਹ ਭਜਾ ਦਿੰਦੇ। ਇਕ ਇੰਟਰਵਿਊ ‘ਚ ਅੰਜੂ ਨੇ ਖ਼ੁਦ ਇਹ ਖ਼ੁਲਾਸਾ ਕੀਤਾ ਸੀ। ਰਾਜੇਸ਼ ਖੰਨਾ ਦੇ ਇਸ ਸੁਭਾਅ ਕਾਰਨ ਅੰਜੂ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਖ਼ਤਮ ਹੋ ਗਿਆ।

ਰਾਜੇਸ਼ ਖੰਨਾ ਨੇ ਅੰਜੂ ਨੂੰ ਬਹੁਤ ਸਮਝਾਇਆ ਕਿ ਉਹ ਵਿਆਹ ਲਈ ਹਾਂ ਕਰ ਦੇਣ ਪਰ ਉਹ ਨਹੀਂ ਮੰਨੀ ਅਤੇ ਉਨ੍ਹਾਂ ਨੂੰ ਛੱਡ ਕੇ ਚਲੀ ਗਈ। ਅੰਜੂ ਨੂੰ ਸਬਕ ਸਿਖਾਉਣ ਲਈ ਰਾਜੇਸ਼ ਖੰਨਾ ਨੇ ਆਪਣੇ ਤੋਂ ਅੱਧੀ ਉਮਰ ਦੀ ਡਿੰਪਲ ਕਪਾਡੀਆ ਨਾਲ ਵਿਆਹ ਕਰਵਾ ਲਿਆ।

ਮੀਡੀਆ ਰਿਪੋਰਟਾਂ ਮੁਤਾਬਕ, ਸਾਲ 1973 ‘ਚ ਰਾਜੇਸ਼ ਖੰਨਾ ਨੇ ਜਦੋਂ ਮੁੰਬਈ ‘ਚ ਆਪਣੀ ਬਰਾਤ ਲੈ ਕੇ ਗਏ ਤਾਂ ਕਰੀਬ ਅੱਧਾ ਘੰਟਾ ਅੰਜੂ ਮਹੇਂਦਰੂ ਦੇ ਘਰ ਦੇ ਸਾਹਮਣੇ ਬਰਾਤ ਖੜ੍ਹੀ ਕੀਤੀ ਤਾਂ ਕਿ ਉਹ ਆਪਣੀ ਸਾਬਕਾ ਮਸ਼ੂਕ ਨੂੰ ਚਿੜਾ ਸਕਣ।

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: