Breaking News
Home / Bollywood / ਸ਼ੁਸ਼ਾਂਤ ਰਾਜਪੂਤ ਮਾਮਲੇ ‘ਚ ਕਰੀਬੀ ਦੋਸਤ ਕੁਨਾਲ ਜਾਨੀ ਗ੍ਰਿਫ਼ਤਾਰ, ਲੰਬੇ ਸਮੇਂ ਤੋਂ ਸੀ ਫਰਾਰ

ਸ਼ੁਸ਼ਾਂਤ ਰਾਜਪੂਤ ਮਾਮਲੇ ‘ਚ ਕਰੀਬੀ ਦੋਸਤ ਕੁਨਾਲ ਜਾਨੀ ਗ੍ਰਿਫ਼ਤਾਰ, ਲੰਬੇ ਸਮੇਂ ਤੋਂ ਸੀ ਫਰਾਰ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਨੇ ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡ ਰੱ ਗ ਜ਼ ਮਾਮਲੇ ਦੇ ਸਬੰਧ ‘ਚ ਹੋਟਲ ਦੇ ਕਾਰੋਬਾਰੀ ਕੁਨਾਲ ਜਾਨੀ ਨੂੰ ਮੁੰਬਈ ਦੇ ਖਾਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਕੁਨਾਲ ਸੁਸ਼ਾਂਤ ਦੇ ਕਰੀਬੀ ਦੋਸਤਾਂ ‘ਚੋਂ ਇੱਕ ਹੈ ਅਤੇ ਉਹ ਇਸ ਮਾਮਲੇ ‘ਚ ਲੰਬੇ ਸਮੇਂ ਤੋਂ ਫਰਾਰ ਸੀ। ਕੁਨਾਲ ਹੋਟਲ ਕਾਰੋਬਾਰ ‘ਚ ਰਾਜ ਕੁੰਦਰਾ ਦਾ ਪਾਰਟਨਰ ਵੀ ਹੈ, ਸ਼ਿਲਪਾ ਅਤੇ ਰਾਜ ਦੀ ਬੇਸਟਿਨ ਹਾਸਪਿਟੈਲਿਟੀ ਦੇ ਨਿਰਦੇਸ਼ਕ ਹੈ।

ਮਰਹੂਮ ਅਦਾਕਾਰ ਦੀ ਮੌਤ ਤੋਂ ਬਾਅਦ ਐੱਨ. ਸੀ. ਬੀ. ਲਗਾਤਾਰ ਡਰੱ ਗ ਜ਼ ਮਾਮਲੇ ‘ਚ ਜਾਂਚ ਨੂੰ ਅੱਗੇ ਵਧਾ ਰਹੀ ਹੈ ਅਤੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ‘ਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਐੱਨ. ਸੀ. ਬੀ. ਨੇ ਹੈਦਰਾਬਾਦ ਤੋਂ ਸਿਧਾਰਥ ਪਿਥਾਨੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਦੱਸ ਦੇਈਏ, ਸਿਧਾਰਥ ਵੀ ਸੁਸ਼ਾਂਤ ਦੇ ਕਰੀਬੀ ਦੋਸਤਾਂ ‘ਚੋਂ ਇੱਕ ਹੈ।

ਸੁਸ਼ਾਂਤ ਦਾ ਪਿਛਲੇ ਸਾਲ 14 ਜੂਨ ਨੂੰ ਦਿਹਾਂਤ ਹੋ ਗਿਆ ਸੀ। ਉਦੋਂ ਤੋਂ ਤਿੰਨ ਕੇਂਦਰੀ ਏਜੰਸੀਆਂ – ਸੀ. ਬੀ. ਆਈ, ਨਾ ਰ ਕੋ ਟਿਕ ਸ ਕੰਟਰੋਲ ਬਿਊਰੋ (ਈਡੀ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਮਾਮਲੇ ‘ਚ ਡਰੱਗਸ ਐਂਗਲ ਸਾਹਮਣੇ ਆਉਣ ਤੋਂ ਬਾਅਦ ਏਜੰਸੀਆਂ ਦੁਆਰਾ ਬਾਲੀਵੁੱਡ ਦੇ ਕਈ ਸਿਤਾਰਿਆਂ ਤੋਂ ਪੁੱਛਗਿੱਛ ਕੀਤੀ ਗਈ। ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਰਕੁਲਪ੍ਰੀਤ ਸਿੰਘ ਵਰਗੀਆਂ ਅਭਿਨੇਤਰੀਆਂ ਦੇ ਨਾਂ ਇਸ ‘ਚ ਆਏ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਕੇਕੇ ਸਿੰਘ ਨੇ ਪਟਨਾ ‘ਚ ਆਪਣੀ ਪ੍ਰੇਮਿਕਾ ਰਿਆ ਚੱਕਰਵਰਤੀ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਉਂਦੇ ਹੋਏ ਐੱਫ. ਆਈ. ਆਰ. ਦਰਜ ਕਰਵਾਈ ਸੀ।

ਇਸ ਮਾਮਲੇ ‘ਚ ਸਿਧਾਰਥ ਪਿਥਾਨੀ ਤੋਂ ਇਲਾਵਾ ਸੈਮੂਅਲ ਮਿਰਾਂਡਾ, ਦੀਪੇਸ਼ ਸਾਵੰਤ ਸਮੇਤ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਸਮੇਤ ਕਈ ਲੋਕਾਂ ਨੂੰ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤਾ ਸੀ। ਮਰਹੂਮ ਅਦਾਕਾਰ ਦੇ ਕਮਰੇ ਦੇ ਭਾਈਵਾਲ ਕੇਸ਼ਵ ਅਤੇ ਨੀਰਜ ਤੋਂ ਐੱਨ. ਸੀ. ਬੀ. ਨੇ ਪਿਛਲੇ ਮਹੀਨੇ ਪੁੱਛਗਿੱਛ ਕੀਤੀ ਸੀ ਜਦੋਂ ਉਨ੍ਹਾਂ ਨੇ ਡ ਰੱ ਗ ਮਾਮਲੇ ‘ਚ ਸਿਧਾਰਥ ਦੀ ਭੂਮਿਕਾ ਬਾਰੇ ਸੰਕੇਤ ਦਿੱਤੇ ਸਨ।

Check Also

ਜਾਣੋ ਆਰੀਅਨ ਖਾਨ ਨਾਲ ਹੋਰ ਕਿਹੜੇ ਕਿਹੜੇ ਅਮੀਰਾਂ ਦੇ ਕਾਕੇ ਕਾਕੀਆਂ ਮੌਜੂਦ ਸਨ

ਮੁੰਬਈ ਦੇ ਕੋਲ ਸਮੁੰਦਰ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਹੁਣ ਤਕ ਦੀ …

%d bloggers like this: