Breaking News
Home / ਪੰਜਾਬ / ਜਦੋਂ ਸੰਨੀ ਦਿਓਲ ਨੂੰ ਛੋਟੇ ਪਾਪਾ ਕਹਿਣ ਲੱਗੀਆਂ ਡਿੰਪਲ ਕਪਾਡੀਆ ਦੀਆਂ ਧੀਆਂ, ਜਾਣੋ ਕੀ ਸੀ ਮਾਜਰਾ

ਜਦੋਂ ਸੰਨੀ ਦਿਓਲ ਨੂੰ ਛੋਟੇ ਪਾਪਾ ਕਹਿਣ ਲੱਗੀਆਂ ਡਿੰਪਲ ਕਪਾਡੀਆ ਦੀਆਂ ਧੀਆਂ, ਜਾਣੋ ਕੀ ਸੀ ਮਾਜਰਾ

ਮੁੰਬਈ (ਬਿਊਰੋ) – ਬਾਲੀਵੁੱਡ ਸੰਨੀ ਦਿਓਲ ਤੇ ਡਿੰਪਲ ਕਪਾਡੀਆ ਦੇ ਅਫੇਅਰ ਦੇ ਚਰਚੇ ਇਕ ਸਮੇਂ ਇੰਡਸਟਰੀ ‘ਚ ਜ਼ੋਰਾਂ ‘ਤੇ ਸਨ। ਖ਼ਬਰਾਂ ਮੁਤਾਬਕ ਰਾਜੇਸ਼ ਖੰਨਾ ਤੋਂ ਵੱਖ ਹੋਣ ਮਗਰੋਂ ਡਿੰਪਲ ਦੀਆਂ ਨਜ਼ਦੀਕੀਆਂ ਸੰਨੀ ਦਿਓਲ ਨਾਲ ਵਧੀਆਂ। ਸੰਨੀ ਦਿਓਲ ਤੇ ਡਿੰਪਲ ਨੇ ਇਕੱਠੇ ਕਈ ਹਿੱਟ ਫ਼ਿਲਮਾਂ ਜਿਵੇਂ ‘ਨਰਸਿਮ੍ਹਾ’, ‘ਅਰਜੁਨ’, ‘ਮੰਜ਼ਿਲ-ਮੰਜ਼ਿਲ’ ਤੇ ‘ਗੁ ਨਾ ਹ’ ‘ਚ ਕੰਮ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹੁਤਾ ਹੋਣ ਦੇ ਬਾਵਜੂਦ ਸੰਨੀ ਦਿਓਲ ਡਿੰਪਲ ਕਪਾਡੀਆ ਨੂੰ ਬੇਹੱਦ ਪਸੰਦ ਕਰਦੇ ਸਨ।


ਮੀਡੀਆ ਰਿਪੋਰਟਾਂ ਮੁਤਾਬਕ ਸੰਨੀ ਦਿਓਲ ਤੇ ਡਿੰਪਲ ਜਦੋਂ ਰਿਲੇਸ਼ਨ ‘ਚ ਸਨ ਤਾਂ ਡਿੰਪਲ ਦੀਆਂ ਬੇਟੀਆਂ ਟਵਿੰਕਲ ਖੰਨਾ ਤੇ ਰਿੰਕੀ ਖੰਨਾ ਉਨ੍ਹਾਂ ਨੂੰ ਛੋਟੇ ਪਾਪਾ ਕਹਿ ਕੇ ਬੁਲਾਉਣ ਲੱਗੀਆਂ ਸਨ। ਬੇਸ਼ੱਕ ਸੰਨੀ ਦਿਓਲ ਨੇ ਡਿੰਪਲ ਨਾਲ ਆਪਣੇ ਰਿਸ਼ਤੇ ਨੂੰ ਜੱਗ ਜ਼ਾਹਰ ਹੋਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਕ ਵਾਇਰਲ ਵੀਡੀਓ ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ।

ਖ਼ਬਰਾਂ ਮੁਤਾਬਕ ਡਿੰਪਲ ਤੇ ਸੰਨੀ ਦਿਓਲ ਦਾ ਇਹ ਵੀਡੀਓ ਲੰਡਨ ਦੇ ਇਕ ਬੱਸ ਸਟੌਪ ਦਾ ਸੀ। ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਡਿੰਪਲ ਤੇ ਸੰਨੀ ਦਿਓਲ ਇਕ ਦੂਜੇ ਦਾ ਹੱਥ ਫੜੀ ਬੈਠੇ ਹਨ।

ਡਿੰਪਲ ਹਾਲ ਹੀ ‘ਚ ਹਾਲੀਵੁੱਡ ਮੂਵੀ ਟੇਨੇਟ (Tenet) ‘ਚ ਨਜ਼ਰ ਆਈ ਹੈ, ਜਿਸ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।

ਡਿੰਪਲ ਤੋਂ ਇਲਾਵਾ ਸੰਨੀ ਦਿਓਲ ਦਾ ਅਫੇਅਰ ਅੰਮ੍ਰਿਤਾ ਸਿੰਘ ਨਾਲ ਵੀ ਸੀ ਪਰ ਵਿਆਹੇ ਹੋਣ ਦੀ ਖ਼ਬਰ ਪਤਾ ਲੱਗਦਿਆਂ ਅਮ੍ਰਿਤਾ ਸਿੰਘ ਨੇ ਉਨ੍ਹਾਂ ਨਾਲ ਰਿਸ਼ਤਾ ਤੋੜ ਲਿਆ ਸੀ। ਸੰਨੀ ਦਾ ਵਿਆਹ ਪੂਜਾ ਨਾਂ ਦੀ ਲੜਕੀ ਨਾਲ ਲੰਡਨ ‘ਚ ਹੋਇਆ ਸੀ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: