Breaking News
Home / ਪੰਜਾਬ / ਵੀਡੀਉ – ਮੋਗਾ ਦੇ ਲੰਗਿਆਣਾ ਪਿੰਡ ‘ਚ ਅੱਧੀ ਰਾਤ ਹੋਇਆ ਜਹਾਜ਼ ਕਰੈਸ਼

ਵੀਡੀਉ – ਮੋਗਾ ਦੇ ਲੰਗਿਆਣਾ ਪਿੰਡ ‘ਚ ਅੱਧੀ ਰਾਤ ਹੋਇਆ ਜਹਾਜ਼ ਕਰੈਸ਼

ਮੋਗਾ- ਇਸ ਸਮੇਂ ਦੀ ਵੱਡੀ ਖ਼ਬਰ ਮੋਗਾ ਦੇ ਲੰਗਿਆਣਾ ਪਿੰਡ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਅੱਧੀ ਰਾਤ ਨੂੰ ਇਕ ਜਹਾਜ਼ ਕਰੈਸ਼ ਹੋ ਗਿਆ।

ਜਾਣਕਾਰੀ ਮੁਤਾਬਕ ਅੱਧੀ ਰਾਤ ਦੇ ਸਮੇਂ ਪਿੰਡ ਦੇ ਲੋਕਾਂ ਨੂੰ ਅਚਾਨਕ ਧ ਮਾ ਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ‘ਚੋ ਬਾਹਰ ਨਿਕਲ ਕੇ ਦੇਖਿਆ ਤਾਂ ਉਨ੍ਹਾਂ ਨੂੰ ਇਕ ਜਗ੍ਹਾ ‘ਤੇ ਅੱਗ ਲੱਗੀ ਹੋਈ ਦਿਖਾਈ ਦਿੱਤੀ। ਜਦੋਂ ਲੋਕਾਂ ਨੇ ਕੋਲ ਜਾ ਕੇ ਦੇਖਿਆ ਤਾਂ ਉੱਥੇ ਜਹਾਜ਼ ਦਾ ਅਗਲਾ ਹਿੱਸਾ ਸੜ ਰਿਹਾ ਸੀ। ਜਹਾਜ਼ ਇੰਨੀ ਬੂਰੀ ਤਰ੍ਹਾਂ ਕਰੈਸ਼ ਹੋਇਆ ਸੀ ਕਿ ਉਸ ਦੇ 2 ਟੁੱਕੜੇ ਹੋ ਗਏ ਸਨ ਅਤੇ ਜਹਾਜ਼ ਦੇ ਕੁਝ ਹਿੱਸੇ ਦੂਰ-ਦੂਰ ਤੱਕ ਖਿਲ੍ਹਰੇ ਹੋਏ ਸਨ।

ਮੰਦੀ ਦੇ ਦੌਰ ‘ਚੋਂ ਲੰਘ ਰਹੇ ਪੰਜਾਬ ਦੇ ਵਪਾਰੀਆਂ ਲਈ ‘ਸੰਜੀਵਨੀ’ ਸਾਬਤ ਹੋ ਸਕਦੈ ਸਰਹੱਦੀ ਵਪਾਰ

ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਅਤੇ ਭਾਰਤ-ਪਾਕਿਸਤਾਨ ਦਰਮਿਆਨ ਵਧਦੇ ਤਣਾਅ ਦੇ ਮੱਦੇਨਜ਼ਰ ਸਰਹੱਦੀ ਵਪਾਰ ਮੁਅੱਤਲ ਕੀਤੇ ਜਾਣ ਦਾ ਦੋਵਾਂ ਦੇਸ਼ਾਂ ਦੇ ਸਰਹੱਦੀ ਖੇਤਰਾਂ ਦੀ ਆਰਥਿਕਤਾ ‘ਤੇ ਨੁਕਸਾਨਦੇਹ ਪ੍ਰਭਾਵ ਪਿਆ ਹੈ | ਅਜਿਹੀਆਂ ਕਾਰਵਾਈਆਂ ਕਾਰਨ ਭਾਵੇਂ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਪਾਰੀਆਂ ਨੂੰ ਆਉਂਦੇ ਕਈ ਵਰਿ੍ਹਆਂ ਤਕ ਨਾ ਪੂਰਿਆ ਜਾਣ ਵਾਲਾ ਆਰਥਿਕ ਨੁਕਸਾਨ ਪਹੁੰਚਿਆ ਹੈ ਪਰ ਇਸ ਦੇ ਬਾਵਜੂਦ ਬਿਨਾ ਸ਼ਰਤਾਂ ਹੇਠ ਸਰਹੱਦੀ ਵਪਾਰ ਮੁੜ ਸ਼ੁਰੂ ਕੀਤੇ ਜਾਣ ਨਾਲ ਦੋਵੇਂ ਪੰਜਾਬਾਂ ਦੇ ਵਪਾਰੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ | ਬਿਉਰੋ ਆਫ਼ ਰਿਸਰਚ ਆਨ ਇੰਡਸਟਰੀ ਐਂਡ ਇਕਨਾਮਿਕ ਫੰਡਾਮੈਂਟਲਜ਼ (ਬੀ. ਆਰ. ਆਈ. ਈ. ਐਫ.) ਵਲੋਂ ਇਸ ਬਾਰੇ ਜਾਰੀ ਕੀਤੇ ਆਂਕੜਿਆਂ ਮੁਤਾਬਿਕ ਮੌਜੂਦਾ ਸਥਿਤੀ ਦੇ ਚੱਲਦਿਆਂ ਇਕੱਲੇ ਅੰਮਿ੍ਤਸਰ ਜ਼ਿਲ੍ਹੇ ਦੇ ਕਾਰੋਬਾਰੀਆਂ ਨੂੰ ਅਟਾਰੀ-ਵਾਹਗਾ ਸਰਹੱਦੀ ਵਪਾਰ ਦੁਆਰਾ ਹਰ ਮਹੀਨੇ ਹੋਣ ਵਾਲੀ 30 ਕਰੋੜ ਰੁਪਏ ਦੀ ਕਮਾਈ ਦਾ ਘਾਟਾ ਸਹਿਣਾ ਪੈ ਰਿਹਾ ਹੈ | ਇਸ ਸਰਹੱਦੀ ਵਪਾਰ ਦਾ ਸਿੱਧਾ ਅਸਰ 9,354 ਪਰਿਵਾਰਾਂ ‘ਤੇ ਪੈ ਰਿਹਾ ਹੈ, ਜਿਨ੍ਹਾਂ ‘ਚ 1724 ਵਪਾਰੀ, 4050 ਟਰੱਕ ਡਰਾਈਵਰ, ਟਰਾਂਸਪੋਰਟਰ ਅਤੇ ਸਹਾਇਕ, 126 ਕਸਟਮ ਹਾਊਸ ਏਜੰਟ, 2507 ਕੁੱਲੀ, 176 ਢਾਬਿਆਂ ਵਾਲੇ ਤੇ ਉਨ੍ਹਾਂ ਦੇ ਕਰਮਚਾਰੀ, 32 ਪੈਟਰੋਲ ਪੰਪ ਵਾਲੇ, 51 ਟਾਇਰ ਰਿਪੇਅਰ ਅਤੇ ਮਕੈਨਿਕ ਦੀਆਂ ਦੁਕਾਨਾਂ ਵਾਲੇ, 8 ਭਾਰ ਤੋਲਣ ਵਾਲੇ ਧਰਮ-ਕੰਢਿਆਂ ਵਾਲੇ, 80 ਵਾਹਨ ਪਾਰਕਿੰਗ ਅਤੇ 600 ਹੋਰ ਸਹਾਇਕਾਂ ਦੇ ਪਰਿਵਾਰ ਸ਼ਾਮਲ ਹਨ | ਸਾਲ 2018 ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਹਜ਼ਾਰ ਕਰੋੜ ਦਾ ਵਪਾਰ ਹੋਇਆ, ਜਦਕਿ 2019 ‘ਚ ਇਹ ਵਪਾਰ ਘੱਟ ਕੇ 7,500 ਕਰੋੜ ਦਾ ਰਹਿ ਗਿਆ ਅਤੇ ਹੁਣ ਕੋਰੋਨਾ ਅਤੇ ਸਰਹੱਦੀ ਤੇ ਸਿਆਸੀ ਤਲਖ਼ੀਆਂ ਦੇ ਚੱਲਦਿਆਂ ਸਾਲ 2020-21 ‘ਚ ਇਹ ਵਪਾਰ ਲਗਪਗ ਬਿਲਕੁਲ ਖ਼ਤਮ ਹੋ ਚੁੱਕਿਆ ਹੈ | ਇਸ ਦੇ ਇਲਾਵਾ ਪਾਕਿ ਸਰਕਾਰ ਵਲੋਂ ਲਾਗੂ ਕੀਤੇ ਪਲਾਂਟ ਕੁਆਰੰਟੀਨ ਐਕਟ ਦੇ ਆਧਾਰ ‘ਤੇ ਪੇਰਿਸ਼ੇਬਲ ਵਸਤੂਆਂ, ਜਿਨ੍ਹਾਂ ‘ਚ ਹਰੀਆਂ ਸਬਜ਼ੀਆਂ, ਆਲੂ, ਪਿਆਜ਼, ਟਮਾਟਰ, ਲਸਣ, ਬੀਜ ਤੇ ਸੋਇਆਬੀਨ ਆਦਿ ਸ਼ਾਮਲ ਹਨ, ‘ਚ ਕੀੜੇ ਹੋਣ ਦਾ ਕਾਰਨ ਦੱਸ ਕੇ ਆਯਾਤ ਦਾ ਪਰਮਿਟ ਦੇਣ ‘ਤੇ ਲਗਾਈ ਰੋਕ ਨੇ ਵੀ ਦੁਵੱਲੇ ਸਰਹੱਦੀ ਵਪਾਰ ‘ਤੇ ਮਾੜਾ ਪ੍ਰਭਾਵ ਪਾਇਆ ਹੈ | ਦੋਵੇਂ ਮੁਲਕਾਂ ਦੀਆਂ ਵਪਾਰਕ ਜਥੇਬੰਦੀਆਂ ਨੇ ਭਾਰਤ ਪਾਕਿ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਹ ਸਿਆਸੀ ਤੇ ਸਰਹੱਦੀ ਤਲਖ਼ੀਆਂ ਨੂੰ ਇੱਕ ਪਾਸੇ ਰੱਖ ਕੇ ਸਰਹੱਦੀ ਵਪਾਰ ਨੂੰ ਮੁੜ ਤੋਂ ਬਹਾਲ ਕਰਨ ਦੇ ਜੰਗੀ ਪੱਧਰ ‘ਤੇ ਉਪਰਾਲੇ ਕਰਨ, ਤਾਂ ਕਿ ਮੰਦੀ ਦੇ ਦੌਰ ‘ਚੋਂ ਗੁਜਰ ਰਹੇ ਦੋਵੇਂ ਮੁਲਕਾਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲ ਸਕੇ |

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: