Breaking News
Home / ਦੇਸ਼ / Sidhu Moosewala ਦੇ ਨਵੇਂ ਦੋਗਾਣੇ ‘ਚ ਹੋਈ ‘ਪੰਜਾਬ ਪੁਲਿਸ’ ਦੀ ਐਂਟਰੀ

Sidhu Moosewala ਦੇ ਨਵੇਂ ਦੋਗਾਣੇ ‘ਚ ਹੋਈ ‘ਪੰਜਾਬ ਪੁਲਿਸ’ ਦੀ ਐਂਟਰੀ

Sidhu Moosewala ਦੇ ਨਵੇਂ ਦੋਗਾਣੇ ‘ਚ ਹੋਈ ‘ਪੰਜਾਬ ਪੁਲਿਸ’ ਦੀ ਐਂਟਰੀ,ਮਹਿਕਮੇ ਦੀ ‘ਸਬ ਇੰਸਪੈਕਟਰ’ ਬਣੀ 5911 ਦੇ ਗੀਤ ਦੀ ‘Model’

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਨਵੀਂ ਐਲਬਮ ‘ਮੂਸਟੇਪ’ ’ਚੋਂ ਉਸ ਦਾ ਇਕ ਹੋਰ ਗੀਤ ਮੰਗਲਵਾਰ ਨੂੰ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਸਿੱਧੂ ਮੂਸੇ ਵਾਲਾ ਤੇ ਅਫਸਾਨਾ ਖ਼ਾਨ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ।

ਇਸ ਗੀਤ ਦੇ ਬੋਲ ਸਿੱਧੂ ਮੂਸੇ ਵਾਲਾ ਨੇ ਖ਼ੁਦ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿ ਕਿੱਡ ਨੇ ਦਿੱਤਾ ਹੈ। ਫੀਚਰਿੰਗ ’ਚ ਸਿੱਧੂ ਮੂਸੇ ਵਾਲਾ ਤੇ ਹਰਸ਼ਜੋਤ ਕੌਰ ਨਜ਼ਰ ਆ ਰਹੇ ਹਨ।

ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਲੋਕ ਉਸ ਤੋਂ ਸੜਦੇ ਹਨ ਤੇ ਈਰਖਾ ਕਰਦੇ ਹਨ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਦੀ ਸ਼ਾਨਦਾਰ ਲੁੱਕ ਵੀ ਨਜ਼ਰ ਆ ਰਹੀ ਹੈ।

ਸਿੱਧੂ ਮੂਸੇ ਵਾਲਾ ਦੇ ਨਾਲ ਬੁਲੰਦ ਆਵਾਜ਼ ਦੀ ਮਾਲਕ ਅਫਸਾਨਾ ਖ਼ਾਨ ਨੇ ਵੀ ਇਸ ਗੀਤ ਨੂੰ ਚਾਰ ਚੰਨ ਲਾ ਦਿੱਤੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਫਸਾਨਾ ਖ਼ਾਨ ਦੇ ਨਾਲ ਸਿੱਧੂ ਦਾ ‘ਧੱ ਕਾ’ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ। ਸਿੱਧੂ ਮੂਸੇ ਵਾਲਾ ਦੀ ਇਸ ਐਲਬਮ ’ਚ ਹੋਰ ਵੀ ਕਈ ਗੀਤ ਰਿਲੀਜ਼ ਹੋਣੇ ਹਨ, ਜਿਨ੍ਹਾਂ ਨੂੰ ਸਿੱਧੂ ਮੂਸੇ ਵਾਲਾ ਇਕ-ਇਕ ਕਰਕੇ ਰਿਲੀਜ਼ ਕਰਨਗੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਦੇ ‘B..h I’m Back’ ਤੇ ‘ਬਰਬਰੀ’ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਸੀ ਤੇ ਹੁਣ ਇਸ ਗੀਤ ਨੇ ਵੀ ਆਉਂਦਿਆਂ ਹੀ ਧਮਾਲਾਂ ਪਾ ਦਿੱਤੀਆਂ ਹਨ।

About admin

Check Also

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ ‘ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ ‘ਚ ਮੰਗਲਸੂਤਰ ਦਾ …

%d bloggers like this: