Breaking News
Home / ਪੰਜਾਬ / ਗੈਰੀ ਸੰਧੂ ਦੇ ਕੁਮੈਂਟ ’ਤੇ ਪਰਮੀਸ਼ ਵਰਮਾ ਤੇ ਗਗਨ ਕੋਕਰੀ ਨੂੰ ਆਇਆ ਗੁੱਸਾ

ਗੈਰੀ ਸੰਧੂ ਦੇ ਕੁਮੈਂਟ ’ਤੇ ਪਰਮੀਸ਼ ਵਰਮਾ ਤੇ ਗਗਨ ਕੋਕਰੀ ਨੂੰ ਆਇਆ ਗੁੱਸਾ

ਗੈਰੀ ਸੰਧੂ ਦੇ ਕੁਮੈਂਟ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਕ ਤੋਂ ਬਾਅਦ ਇਕ ਜਿਨ੍ਹਾਂ ਕਲਾਕਾਰਾਂ ਦੇ ਗੈਰੀ ਸੰਧੂ ਨੇ ਕੁਮੈਂਟ ’ਚ ਨਾਂ ਲਏ ਸਨ, ਉਨ੍ਹਾਂ ਸਾਰਿਆਂ ਦੇ ਇਕ-ਇਕ ਕਰਕੇ ਗੈਰੀ ਸੰਧੂ ਨੂੰ ਜਵਾਬ ਮਿਲ ਰਹੇ ਹਨ।

ਹਾਲ ਹੀ ’ਚ ਗਗਨ ਕੋਕਰੀ ਦੇ ਜਵਾਬ ਤੋਂ ਬਾਅਦ ਹੁਣ ਪਰਮੀਸ਼ ਵਰਮਾ ਨੇ ਵੀ ਗੈਰੀ ਸੰਧੂ ਦੇ ਕੁਮੈਂਟ ਦਾ ਜਵਾਬ ਦੇ ਦਿੱਤਾ ਹੈ। ਹਾਲਾਂਕਿ ਪਰਮੀਸ਼ ਵਰਮਾ ਨੇ ਇਸ ’ਚ ਗੈਰੀ ਸੰਧੂ ਦਾ ਨਾਂ ਨਹੀਂ ਲਿਆ ਹੈ ਪਰ ਉਸ ਦਾ ਇਸ਼ਾਰਾ ਗੈਰੀ ਸੰਧੂ ਵੱਲ ਹੀ ਹੈ।

ਪਰਮੀਸ਼ ਵਰਮਾ ਨੇ ਆਪਣੀ ਪੋਸਟ ’ਚ ਲਿਖਿਆ, ‘ਜਦੋਂ ਤੁਸੀਂ ਕਿਸੇ ਇਕੱਲੇ ਛੱਡ ਦਿੱਤੇ ਗਏ ਕੁੱਤੇ ਨੂੰ ਆਪਣੇ ’ਤੇ ਭੌਂਕਦੇ ਦੇਖਦੇ ਹੋ ਤਾਂ ਉਸ ਨੂੰ ਤਰਸ ਨਾਲ ਦੇਖੋ, ਨਫ਼ਰਤ ਨਾਲ ਨਹੀਂ।’

ਪਰਮੀਸ਼ ਨੇ ਅੱਗੇ ਲਿਖਿਆ, ‘ਭਗਵਾਨ ਦਾ ਸ਼ੁਕਰ ਅਦਾ ਕਰੋ, ਜਿਸ ਨੇ ਤੁਹਾਨੂੰ ਇਥੋਂ ਤਕ ਪਹੁੰਚਾਇਆ ਹੈ।’

ਗਗਨ ਕੋਕਰੀ ਨੇ ਦਿੱਤਾ ਸੀ ਇਹ ਜਵਾਬ
ਦੱਸਣਯੋਗ ਹੈ ਕਿ ਪਰਮੀਸ਼ ਤੋਂ ਪਹਿਲਾਂ ਗਗਨ ਕੋਕਰੀ ਨੇ ਵੀ ਆਪਣੀ ਭੜਾਸ ਕੱਢੀ ਸੀ ਤੇ ਲਿਖਿਆ ਸੀ, ‘ਨੁਸਰਤ ਦਿਆ ਮੁੰਡਿਆ, ਉਹ ਜਿਹੜਾ ਰੱਬ ਉੱਪਰ ਬੈਠਾ ਉਹ ਸੁਰੀਲਾ ਜਾਂ ਬੇਸੁਰਾ, ਖ਼ੂਬਸੂਰਤ ਜਾਂ ਬਦਸੂਰਤ ਦੇਖ ਕੇ ਨਹੀਂ ਦਿੰਦਾ। ਸੁਰੀਲਾ ਹੋ ਕੇ ਕੀ ਖੱਟਿਆ ਤੇ ਬੇਸੁਰਾ ਹੋ ਕੇ ਕੀ ਕਮਾਇਆ, ਇਹ ਸਭ ਰੱਬ ਜਾਣਦਾ ਜਾਂ ਤੇਰਾ-ਮੇਰਾ ਦਿਲ ਜਾਣਦਾ। ਇਥੇ ਵ੍ਹੀਲਚੇਅਰ ਵਾਲਾ ਵੀ ਕੰਮ ਕਰ ਰਿਹਾ ਹੈ ਤੇ ਹੱਥ-ਪੈਰ ਚੱਲਣ ਵਾਲਾ ਵੀ ਵਿਹਲਾ ਬੈਠਾ, ਇਹ ਦੁਨੀਆ ਦਾਰੀ ਹੈ।’ ਸੰਧੂ ਹੀ ਮੈਂ ਹਾਂ ਤੇ ਆਪਣੀ ਆਦਤ ਗੱਲ ਹੱਥ ਮਿਲਾ ਕੇ ਮੂੰਹ ’ਤੇ ਕਹਿਣ ਵਾਲੀ ਹੁੰਦੀ ਹੈ ਤੇ ਅਸੀਂ ਕਈ ਵਾਰ ਮਿਲੇ ਹਾਂ। ਬਾਕੀ ਜੇ ਕੋਈ ਹੋਰ ਵੀ ਚੀਜ਼ ਕਈ ਸਾਲਾਂ ਦੀ ਰਹਿ ਗਈ ਹੋਵੇ ਤਾਂ ਨੰਬਰ ਤੇਰੇ ਕੋਲ ਵੀ ਹੈ, ਨੰਬਰ ਮੇਰੇ ਕੋਲ ਵੀ। ਪਿੰਡ ਤੈਨੂੰ ਵੀ ਪਤਾ ਸੁਰ ਲਾ ਲੇਣੇ ਆ ਜਾਂ ਲਵਾ ਦਿੰਦੇ ਹਾਂ ਦਰਬਾਰੀ ਰਾਗ ਦੇ। ਹੁਣ ਤੂੰ ਗੁੱਸਾ ਕਰਨਾ ਕਰ ਲਈ, ਜਿਵੇਂ ਤੂੰ ਕਿਹਾ ਸੀ।’

ਇਹ ਸੀ ਮਾਮਲਾ
ਅਸਲ ’ਚ ਗੈਰੀ ਸੰਧੂ ਦੀ ਇਕ ਵੀਡੀਓ ਹਾਲ ਹੀ ’ਚ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਗੈਰੀ ਗਾਇਕੀ ਛੱਡਣ ਦੀ ਗੱਲ ਕਰ ਰਿਹਾ ਹੈ। ਇਸ ’ਤੇ ਗੈਰੀ ਦੇ ਪ੍ਰਸ਼ੰਸਕ ਕਾਫੀ ਹੈਰਾਨ ਸਨ ਪਰ ਹਾਲ ਹੀ ’ਚ ਗੈਰੀ ਸੰਧੂ ਨੇ ਇਸ ’ਤੇ ਇਕ ਮਜ਼ੇਦਾਰ ਪ੍ਰਤੀਕਿਰਿਆ ਦੇ ਦਿੱਤੀ। ਇਕ ਪ੍ਰਸ਼ੰਸਕ ਨੇ ਗੈਰੀ ਨੂੰ ਕੁਮੈਂਟ ਕੀਤਾ, ‘ਉਹ ਭਰਾ ਮੇਰਿਆ ਗਾਉਣਾ ਨਾ ਛੱਡ ਦੇਈ, ਮੰਨ ਲਾ ਮੇਰੀ ਗੱਲ। ਜਿਵੇਂ ਦੀ ਵੀ ਆਵਾਜ਼ ਨਿਕਲਦੀ, ਅਸੀਂ ਸੁਣ ਲਿਆ ਕਰਨੇ ਆ ਗੀਤ।’

ਇਸ ’ਤੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨੂੰ ਟੈਗ ਕੀਤਾ ਹੈ। ਗੈਰੀ ਨੇ ਕੁਮੈਂਟ ਦਾ ਜਵਾਬ ਦਿੰਦਿਆਂ ਲਿਖਿਆ, ‘@rosekamalsandhu ਵੀਰ ਇਨ੍ਹਾਂ ਜਿੰਨਾ ਮਾੜਾ ਨਹੀਂ ਗਾਉਂਦਾ ਫਿਰ ਵੀ ਮੈਂ @parmishverma @gagankokri @neetu_shatran @harman.cheema.real ਭਾਵੇਂ ਇਹ ਸਭ ਗੁੱਸਾ ਕਰ ਲੈਣ, ਬਹੁਤ ਚਿਰ ਦੀ ਗੱਲ ਦਿਲ ’ਚ ਸੀ।’
ਪੰਜਾਬੀ ਗਾਇਕ ਗੈਰੀ ਸੰਧੂ ਇਨ੍ਹੀਂ ਦਿਨੀਂ ਆਪਣੇ ਇਕ ਕੁਮੈਂਟ ਕਰਕੇ ਕਾਫੀ ਸੁਰਖ਼ੀਆਂ ’ਚ ਹਨ। ਗੈਰੀ ਸੰਧੂ ਨੇ ਆਪਣੇ ਕੁਮੈਂਟ ’ਚ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ’ਤੇ ਨਿਸ਼ਾਨਾ ਵਿੰਨ੍ਹਿਆ ਸੀ, ਜਿਸ ’ਤੇ ਵਿਵਾਦ ਕਾਫੀ ਭਖ ਗਿਆ।

ਹੁਣ ਵਿਵਾਦਾਂ ਵਿਚਾਲੇ ਗੈਰੀ ਸੰਧੂ ਨੇ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜੋ ਇਸ ਨੂੰ ਹੋਰ ਤੂਲ ਦੇ ਰਹੀ ਹੈ। ਗੈਰੀ ਸੰਧੂ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਨਾਲ ਲਿਖਿਆ ਹੈ, ‘ਗੱਲ ਤਾਂ ਸੱਚੀ ਆ।’

ਗੈਰੀ ਦੇ ਕਹਿਣ ਦਾ ਭਾਵ ਇਹ ਹੈ ਕਿ ਜੋ ਉਸ ਨੇ ਕੁਮੈਂਟ ਕੀਤਾ ਸੀ, ਉਹ ਗੱਲ ਬਿਲਕੁਲ ਸੱਚ ਹੈ। ਅਸਲ ’ਚ ਗੈਰੀ ਨੇ ਆਪਣੇ ਕੁਮੈਂਟ ’ਚ ਲਿਖਿਆ ਸੀ ਕਿ ਉਸ ਦੀ ਆਵਾਜ਼ ਇੰਨੀ ਮਾੜੀ ਨਹੀਂ ਹੈ, ਸਗੋਂ ਉਹ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨਾਲੋਂ ਤਾਂ ਵਧੀਆ ਹੀ ਗਾਉਂਦਾ ਹੈ।


ਇਸ ’ਤੇ ਗਗਨ ਕੋਕਰੀ ਤੇ ਪਰਮੀਸ਼ ਵਰਮਾ ਦਾ ਵੀ ਤਿੱਖਾ ਜਵਾਬ ਸਾਹਮਣੇ ਆਇਆ। ਇਸ ਤੋਂ ਬਾਅਦ ਗੈਰੀ ਸੰਧੂ ਦੇ ਸ਼ਾਗਿਰਦ ਜੀ ਖ਼ਾਨ ਨੇ ਵੀ ਪੋਸਟ ਸਾਂਝੀ ਕੀਤੀ ਤੇ ਕਿਹਾ ਕਿ ਸਵੇਰੇ-ਸਵੇਰੇ ਰਿਆਜ਼ ਕਰਿਆ ਕਰੋ। ਨਾਲ ਹੀ ਗੈਰੀ ਵਲੋਂ ਸਾਂਝੀ ਕੀਤੀ ਨਵੀਂ ਪੋਸਟ ’ਤੇ ਹੱਸਣ ਵਾਲੀ ਇਮੋਜੀ ਵਾਲਾ ਕੁਮੈਂਟ ਵੀ ਕੀਤਾ ਹੈ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: