Breaking News
Home / ਦੇਸ਼ / ਗੈਰੀ ਸੰਧੂ ਦੀ ਵਿਵਾਦਾਂ ਵਿਚਾਲੇ ਇਕ ਹੋਰ ਪੋਸਟ, ਕਿਹਾ- ‘ਗੱਲ ਤਾਂ ਸੱਚੀ ਆ’

ਗੈਰੀ ਸੰਧੂ ਦੀ ਵਿਵਾਦਾਂ ਵਿਚਾਲੇ ਇਕ ਹੋਰ ਪੋਸਟ, ਕਿਹਾ- ‘ਗੱਲ ਤਾਂ ਸੱਚੀ ਆ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੈਰੀ ਸੰਧੂ ਇਨ੍ਹੀਂ ਦਿਨੀਂ ਆਪਣੇ ਇਕ ਕੁਮੈਂਟ ਕਰਕੇ ਕਾਫੀ ਸੁਰਖ਼ੀਆਂ ’ਚ ਹਨ। ਗੈਰੀ ਸੰਧੂ ਨੇ ਆਪਣੇ ਕੁਮੈਂਟ ’ਚ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ’ਤੇ ਨਿਸ਼ਾਨਾ ਵਿੰਨ੍ਹਿਆ ਸੀ, ਜਿਸ ’ਤੇ ਵਿਵਾਦ ਕਾਫੀ ਭਖ ਗਿਆ।

ਹੁਣ ਵਿਵਾਦਾਂ ਵਿਚਾਲੇ ਗੈਰੀ ਸੰਧੂ ਨੇ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜੋ ਇਸ ਨੂੰ ਹੋਰ ਤੂਲ ਦੇ ਰਹੀ ਹੈ। ਗੈਰੀ ਸੰਧੂ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ, ਜਿਸ ਨਾਲ ਲਿਖਿਆ ਹੈ, ‘ਗੱਲ ਤਾਂ ਸੱਚੀ ਆ।’

ਗੈਰੀ ਦੇ ਕਹਿਣ ਦਾ ਭਾਵ ਇਹ ਹੈ ਕਿ ਜੋ ਉਸ ਨੇ ਕੁਮੈਂਟ ਕੀਤਾ ਸੀ, ਉਹ ਗੱਲ ਬਿਲਕੁਲ ਸੱਚ ਹੈ। ਅਸਲ ’ਚ ਗੈਰੀ ਨੇ ਆਪਣੇ ਕੁਮੈਂਟ ’ਚ ਲਿਖਿਆ ਸੀ ਕਿ ਉਸ ਦੀ ਆਵਾਜ਼ ਇੰਨੀ ਮਾੜੀ ਨਹੀਂ ਹੈ, ਸਗੋਂ ਉਹ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨਾਲੋਂ ਤਾਂ ਵਧੀਆ ਹੀ ਗਾਉਂਦਾ ਹੈ।


ਇਸ ’ਤੇ ਗਗਨ ਕੋਕਰੀ ਤੇ ਪਰਮੀਸ਼ ਵਰਮਾ ਦਾ ਵੀ ਤਿੱਖਾ ਜਵਾਬ ਸਾਹਮਣੇ ਆਇਆ। ਇਸ ਤੋਂ ਬਾਅਦ ਗੈਰੀ ਸੰਧੂ ਦੇ ਸ਼ਾਗਿਰਦ ਜੀ ਖ਼ਾਨ ਨੇ ਵੀ ਪੋਸਟ ਸਾਂਝੀ ਕੀਤੀ ਤੇ ਕਿਹਾ ਕਿ ਸਵੇਰੇ-ਸਵੇਰੇ ਰਿਆਜ਼ ਕਰਿਆ ਕਰੋ। ਨਾਲ ਹੀ ਗੈਰੀ ਵਲੋਂ ਸਾਂਝੀ ਕੀਤੀ ਨਵੀਂ ਪੋਸਟ ’ਤੇ ਹੱਸਣ ਵਾਲੀ ਇਮੋਜੀ ਵਾਲਾ ਕੁਮੈਂਟ ਵੀ ਕੀਤਾ ਹੈ।

About admin

Check Also

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ ‘ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ ‘ਚ ਮੰਗਲਸੂਤਰ ਦਾ …

%d bloggers like this: