Breaking News
Home / ਦੇਸ਼ / ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਖਾਲਸਾ ਏਡ ਬਾਰੇ ਕਹੀ ਇਹ ਗਲ

ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਖਾਲਸਾ ਏਡ ਬਾਰੇ ਕਹੀ ਇਹ ਗਲ

ਮੁੰਬਈ (ਬਿਊਰੋ)– ਅਦਾਕਾਰਾ ਤੋਂ ਲੇਖਿਕਾ ਬਣੀ ਟਵਿੰਕਲ ਖੰਨਾ ਨੇ ਹਾਲ ਹੀ ’ਚ ਕੋਵਿਡ 19 ਨਾਲ ਜੂਝ ਰਹੇ ਲੋਕਾਂ ਲਈ ਆਪਣੇ ਪਤੀ ਅਕਸ਼ੇ ਕੁਮਾਰ ਨਾਲ ਮਿਲ ਕੇ 100 ਆਕਸੀਜਨ ਕੰਸਨਟ੍ਰੇਟਰਜ਼ ਵੰਡਣ ਦਾ ਐਲਾਨ ਕੀਤਾ ਸੀ। ਅਦਾਕਾਰਾ ਨੇ ਆਪਣਾ ਵਾਅਦਾ ਨਿਭਾਇਆ ਹੈ। ਟਵਿੰਕਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੰਜਾਬ ਤੇ ਦਿੱਲੀ ’ਚ ਆਕਸੀਜਨ ਕੰਸਨਟ੍ਰੇਟਰਜ਼ ਦੇ ਆਪਣੇ ਤੀਜੇ ਲਾਟ ਦੀ ਵੰਡ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਸ ਤੋਂ ਪਹਿਲਾਂ ਉਸ ਨੇ ਦਿੱਲੀ ’ਚ ਕੋਵਿਡ 19 ਨਾਲ ਜੂਝ ਰਹੇ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰਜ਼ ਦੀ ਸਫਲਤਾਪੂਰਵਕ ਵਿਵਸਥਾ ਕੀਤੀ ਸੀ। ਆਪਣੇ ਟਵੀਟ ’ਚ ਉਸ ਨੇ ਉਨ੍ਹਾਂ ਸੰਗਠਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਹੱਥ ਮਿਲਾਇਆ ਹੈ।

ਉਸ ਨੇ ਦੱਸਿਆ ਕਿ ਆਕਸੀਜਨ ਕੰਸਨਟ੍ਰੇਟਰਜ਼ ਦਾ ਤੀਜਾ ਲਾਟ ਤਿਆਰ ਹੈ। ਉਸ ਨੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਸਾਡਾ ਤੀਜਾ ਲਾਟ ਦਿੱਲੀ ਦੇ ਮਰੀਜ਼ਾਂ ਨੂੰ ਵੰਡਿਆ ਜਾਵੇਗਾ।’ ਉਥੇ ਇਕ ਹੋਰ ਤਸਵੀਰ ਸਾਂਝੀ ਕਰਦਿਆਂ ਉਸ ਨੇ ਲਿਖਿਆ, ‘ਖ਼ਾਲਸਾ ਏਡ ਦੀ ਮਦਦ ਨਾਲ ਇਕ ਹੋਰ ਲਾਟ ਪੰਜਾਬ ਦੇ ਮਰੀਜ਼ਾਂ ਨੂੰ ਭੇਜਿਆ ਜਾਵੇਗਾ।’

ਟਵਿੰਕਲ ਖੰਨਾ ਨੇ ਹਾਲ ਹੀ ’ਚ ਕੋਰੋਨਾ ਮਰੀਜ਼ਾਂ ਲਈ 250 ਆਕਸੀਜਨ ਕੰਸਨਟ੍ਰੇਟਰਜ਼ ਵੰਡੇ ਸਨ। ਸੋਸ਼ਲ ਮੀਡੀਆ ਰਾਹੀਂ ਉਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਐੱਨ. ਜੀ. ਓ. ਦੀ ਮਦਦ ਨਾਲ 250 ਆਕਸੀਜਨ ਕੰਸਨਟ੍ਰੇਟਰਜ਼ ਉਪਲੱਬਧ ਕਰਵਾਏ ਗਏ ਹਨ। ਇਸ ਦੇ ਨਾਲ ਹੀ ਉਸ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਸੀ। ਉਸ ਨੇ ਲਿਖਿਆ ਸੀ, ‘ਮੈਂ ਦੈਵਿਕ ਫਾਊਂਡੇਸ਼ਨ ਤੇ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਮਦਦ ਕੀਤੀ।’

ਟਵਿੰਕਲ ਖੰਨਾ ਦੀ ਪੋਸਟ ’ਤ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ‘ਤੁਸੀਂ ਸ਼ਾਨਦਾਰ ਕੰਮ ਕਰ ਰਹੇ ਹੋ। ਇਸ ਸਮੇਂ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਸਾਨੂੰ ਇਕਜੁਟ ਹੋ ਕੇ ਇਸ ਮਹਾਮਾਰੀ ਨਾਲ ਨਜਿੱਠਣਾ ਹੋਵੇਗਾ।’ ਉਥੇ ਇਕ ਯੂਜ਼ਰ ਨੇ ਟਵਿੰਕਲ ਦੀ ਤਾਰੀਫ਼ ਕਰਦਿਆਂ ਲਿਖਿਆ, ‘ਤੁਸੀਂ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਹੋ। ਚੰਗਾ ਕੰਮ ਕਰਦੇ ਰਹੋ।’

About admin

Check Also

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ ‘ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ ‘ਚ ਮੰਗਲਸੂਤਰ ਦਾ …

%d bloggers like this: