Breaking News
Home / ਦੇਸ਼ / ਜਾਣੋ ਸਿੱਧੂ ਮੂਸੇ ਵਾਲਾ ਨੇ ਨਵੀਂ ਐਲਬਮ ਵਿਚ ਕਿਸ ਤੇ ਲਾਇਆ ਤਵਾ

ਜਾਣੋ ਸਿੱਧੂ ਮੂਸੇ ਵਾਲਾ ਨੇ ਨਵੀਂ ਐਲਬਮ ਵਿਚ ਕਿਸ ਤੇ ਲਾਇਆ ਤਵਾ

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਉਸ ਦੀ ਨਵੀਂ ਆਉਣ ਵਾਲੀ ‘ਮੂਸਟੇਪ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਿੱਧੂ ਮੂਸੇ ਵਾਲਾ ਦੇ ਇਹ ਐਲਬਮ ਦਾ ਪਹਿਲਾ ਗੀਤ 15 ਮਈ ਯਾਨੀਕਿ ਅੱਜ ਰਿਲੀਜ਼ ਹੋ ਰਹੀ ਹੈ। ਸਿੱਧੂ ਮੂਸੇ ਵਾਲਾ ਨੇ ਇਸ ਐਲਬਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਨੂੰ ਇਕ ਅਪੀਲ ਵੀ ਕੀਤੀ ਹੈ। ਹਾਲ ਹੀ ‘ਚ ਸਿੱਧੂ ਦੀ ਐਲਮਬ ਦੀ ‘ਮੂਸਟੇਪ ਇੰਟਰੋ’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਦੀ ਕਲਿੱਪ ਸਿੱਧੂ ਮੂਸੇ ਵਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਰਿਲੀਜ਼ ਹੋਈ ‘ਮੂਸਟੇਪ ਇੰਟਰੋ’ ‘ਚ ਗੀਤ ਨਾਲ ਸਬੰਧਿਤ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ਅਤੇ ਹੇਟਰਾਂ ਨੂੰ ਠੋਕਵੇਂ ਜਵਾਬ ਦਿੱਤੇ ਗਏ ਨੇ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਇਹ ਗੀਤ ‘Bi-t-ch I’m Back’ ਅੱਜ ਸ਼ਾਮ 4 ਵਜੇ ਰਿਲੀਜ਼ ਹੋਵੇਗਾ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੀ ਇਸ ਐਲਬਮ ‘ਚ ਕੁੱਲ੍ਹ 30 ਗੀਤ ਹੋਣਗੇ। ਸਿੱਧੂ ਮੂਸੇ ਵਾਲਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ‘ਚੋਂ ਇੱਕ ਤਸਵੀਰ ‘ਤੇ ਸਿੱਧੂ ਦੇ ਗਾਣਿਆਂ ਦੀ ਟਰੈਕ ਲਿਸਟ ਹੈ। ਇਸ ਦੇ ਨਾਲ ਹੀ ਸਿੱਧੂ ਮੂਸੇ ਵਾਲਾ ਨੇ ਇੱਕ ਹੋਰ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ, “ਮੇਰੇ ਕਰੀਅਰ ਦੀ ਸ਼ੁਰੂਆਤ ਤੋਂ ਮੇਰੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ ।

ਅੱਜ ਮੈਂ ਜੋ ਵੀ ਹਾਂ, ਸਿਰਫ਼ ਤੁਹਾਡੇ ਪਿਆਰ ਤੇ ਸਮਰਥਨ ਕਰਕੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰੀ ਨਵੀਂ ਐਲਬਮ 15 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਮੈਂ ਇਸ ਨੂੰ ਲੈ ਕੇ ਐਲਬਮ ਦਾ ਸ਼ੈਡਿਊਲ ਛੇਤੀ ਹੀ ਸਾਂਝਾ ਕਰਾਂਗਾ। ਸ਼ੈਡਿਊਲ ‘ਚ ਟਰੈਕ ਲਿਸਟ ਨਾਲ ਉਨ੍ਹਾਂ ਦੀ ਰਿਲੀਜ਼ ਡੇਟ ਵੀ ਲਿਖੀ ਹੋਏਗੀ।

ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ ਤੇ ਤੁਹਾਨੂੰ ਵਧੀਆ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ।”

About admin

Check Also

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ ‘ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ ‘ਚ ਮੰਗਲਸੂਤਰ ਦਾ …

%d bloggers like this: