Breaking News
Home / ਬਾਲੀਵੁੱਡ / ਰਣਬੀਰ ਨਾਲ ਤਸਵੀਰਾਂ ਵਾਇਰਲ ਹੋਣ ਕੈਟਰੀਨਾ ਨੂੰ ਆਇਆ ਸੀ ਗੁੱਸਾ

ਰਣਬੀਰ ਨਾਲ ਤਸਵੀਰਾਂ ਵਾਇਰਲ ਹੋਣ ਕੈਟਰੀਨਾ ਨੂੰ ਆਇਆ ਸੀ ਗੁੱਸਾ

ਮੁੰਬਈ (ਬਿਊਰੋ) – ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇੱਕ ਵਾਰ ਆਪਣੀ ਲਵ ਲਾਈਫ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਕੈਟਰੀਨਾ ਕੈਫ ਰਣਬੀਰ ਕਪੂਰ ਨਾਲ ਕਾਫ਼ੀ ਸਮੇਂ ਤੱਕ ਪ੍ਰੇਮ ਸੰਬੰਧ ‘ਚ ਰਹੀ। ਦੋਵੇਂ ਲਗਭਗ ਛੇ ਸਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹੇ ਸਨ ਪਰ ਫਿਰ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ। ਜਦੋਂ ਰਣਬੀਰ-ਕੈਟਰੀਨਾ ਰਿਸ਼ਤੇ ‘ਚ ਸਨ, ਇਕ ਵਾਰ ਉਨ੍ਹਾਂ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਜ਼-ਬ-ਰ-ਦ-ਸ-ਤ ਵਾਇਰਲ ਹੋ ਗਈਆਂ। ਦਰਅਸਲ, ਦੋਵੇਂ ਛੁੱਟੀਆਂ ਮਨਾਉਣ ਈਬਿਜਾ ਗਏ ਹੋਏ ਸਨ, ਜਿੱਥੋਂ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਲੀਕ ਹੋਈਆਂ ਸਨ। ਦੋਵੇਂ ਸਮੁੰਦਰ ਕਿਨਾਰੇ ਦਿਖਾਈ ਦੇ ਰਹੇ ਸਨ। ਇਸ ਸਮੇਂ ਰਣਬੀਰ ਸ਼ਾਰਟਸ ‘ਚ ਸੀ ਅਤੇ ਕੈਟਰੀਨਾ ਚਿੱਟੇ ਅਤੇ ਲਾਲ ਰੰਗ ਦੀ ਬਿਕਨੀ’ ਚ ਸੀ।

ਨਿੱਜੀ ਤਸਵੀਰਾਂ ਲੀਕ ਹੋਣ ਦੇ ਜਵਾਬ ‘ਚ ਕੈਟਰੀਨਾ ਨੇ ਕਿਹਾ ਸੀ, ‘ਮੈਂ ਉਸ ਸਮੇਂ ਪਰੇਸ਼ਾਨ ਨਹੀਂ ਸੀ ਅਤੇ ਨਾ ਹੀ ਹੁਣ ਮੈਂ ਪਰੇਸ਼ਾਨ ਹਾਂ, ਮੈਂ ਉਸ ਸਥਿਤੀ ਤੋਂ ਬਹੁਤ ਕੁਝ ਸਿੱਖਿਆ ਸੀ। ਇਹ ਇਕ ਬਹੁਤ ਹੀ ਨਿੱਜੀ ਪਲ ਸੀ, ਉਸ ਸਮੇਂ ਮੈਂ ਗੁੱਸੇ ‘ਚ ਸੀ ਪਰ ਅਗਲੀ ਵਾਰ ਜੇ ਮੇਰੇ ਨਿੱਜੀ ਪਲਾਂ ਦੀਆਂ ਤਸਵੀਰਾਂ ਲੈਣ ਦੀ ਯੋਜਨਾ ਬਣੇ ਤਾਂ ਮੈਨੂੰ ਪਹਿਲਾਂ ਤੋਂ ਹੀ ਦੱਸ ਦਿਓ ਤਾਂ ਕਿ ਮੈਂ ਮੈਚਿੰਗ ਕੱਪੜੇ ਪਹਿਨ ਕੇ ਜਾ ਸਕਾਂ। ਮੈਨੂੰ ਪਤਾ ਹੈ ਲਾਲ ਅਤੇ ਚਿੱਟਾ ਰੰਗ ਬਿਲਕੁਲ ਵੀ ਮੇਲ ਨਹੀਂ ਖਾਂਦਾ। ਅਗਲੀ ਵਾਰ ਮੈਂ ਮੇਲ ਖਾਂਦੀ ਬਿਕਨੀ ਪਹਿਨਾਂਗੀ।’

ਇਸ ਦੇ ਨਾਲ ਹੀ ਕੈਟਰੀਨਾ ਦੇ ਸਾਬਕਾ ਪ੍ਰੇਮੀ ਸਲਮਾਨ ਖ਼ਾਨ ਨੇ ਵੀ ਇਨ੍ਹਾਂ ਲੀਕ ਹੋਈਆਂ ਤਸਵੀਰਾਂ ‘ਤੇ ਗੁੱ-ਸਾ ਜ਼ਾਹਰ ਕਰਦਿਆਂ ਕਿਹਾ, ‘ਜੇਕਰ ਤੁਹਾਡੀ ਭੈਣ, ਪ੍ਰੇਮਿਕਾ ਜਾਂ ਪਤਨੀ ਦੀਆਂ ਤਸਵੀਰਾਂ ਇਸ ਤਰ੍ਹਾਂ ਇੰਟਰਨੈਟ ‘ਤੇ ਵਾਇਰਲ ਹੋ ਜਾਂਦੀਆਂ ਹਨ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਕਿਸੇ ਦੀਆਂ ਨਿੱਜੀ ਤਸਵੀਰਾਂ ਨੂੰ ਇਸ ਤਰੀਕੇ ਨਾਲ ਜਨਤਕ ਕਰਨਾ ਗਲ਼ਤ ਹੈ।

ਦੱਸ ਦੇਈਏ ਕਿ ਰਣਬੀਰ ਦੇ ਬ੍ਰੇਕਅਪ ਤੋਂ ਬਾਅਦ, ਜਿਥੇ ਕੈਟਰੀਨਾ ਹਾਲੇ ਕੁਆਰੀ ਹੈ। ਰਣਬੀਰ ਆਲੀਆ ਭੱਟ ਨਾਲ ਰਿਸ਼ਤੇ ‘ਚ ਹਨ। ਦੋਵਾਂ ਦਾ ਵਿਆਹ ਪਿਛਲੇ ਸਾਲ ਹੋਣਾ ਸੀ ਪਰ ਇਹ ਕੋਰੋਨਾ ਕਾਰਨ ਨਹੀਂ ਹੋ ਸਕਿਆ।

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: