Breaking News
Home / ਬਾਲੀਵੁੱਡ / ਫ਼ਿਲਮਾਂ ਫਲਾਪ ਪਰ ਫਿਰ ਵੀ ਐਸ਼ ਕਰਦੀਆਂ ਨੇ ਬਾਲੀਵੁੱਡ ਦੀਆਂ ਇਹ ਖ਼ੂਬਸੂਰਤ ਹਸੀਨਾਵਾਂ

ਫ਼ਿਲਮਾਂ ਫਲਾਪ ਪਰ ਫਿਰ ਵੀ ਐਸ਼ ਕਰਦੀਆਂ ਨੇ ਬਾਲੀਵੁੱਡ ਦੀਆਂ ਇਹ ਖ਼ੂਬਸੂਰਤ ਹਸੀਨਾਵਾਂ

ਮੁੰਬਈ (ਬਿਊਰੋ) – ਬਾਲੀਵੁੱਡ ‘ਚ ਸਫ਼ਲਤਾ ਤੇ ਮਕਬੂਲੀਅਤ ਹਾਸਲ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਈ ਅਦਾਕਾਰ ਸਖ਼ਤ ਮਿਹਨਤ ਦੇ ਬਾਵਜੂਦ ਸਿਰਫ਼ ਕੁਝ ਹੀ ਫ਼ਿਲਮਾਂ ਤੱਕ ਸੀਮਤ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਅਦਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀਆਂ ਫ਼ਿਲਮਾਂ ਫਲਾਪ ਰਹੀਆਂ ਪਰ ਅੱਜ ਵੀ ਉਹ ਲਗਜ਼ਰੀ ਜ਼ਿੰਦਗੀ ਦਾ ਆਨੰਦ ਮਾਣਦੀਆਂ ਹਨ।

ਸੁਸ਼ਮਿਤਾ ਸੇਨ
ਸਾਲ 1994 ‘ਚ ਫੇਮਿਨਾ ਮਿਸ ਇੰਡੀਆ ਯੂਨੀਵਰਸ ਬਣ ਚੁੱਕੀ ਸੁਸ਼ਮਿਤਾ ਸੇਨ ਅਦਾਕਾਰੀ ਦੇ ਖ਼ੇਤਰ ‘ਚ ਬਹੁਤ ਪ੍ਰਾਪਤੀ ਨਹੀਂ ਕਰ ਸਕੀ ਪਰ ਉਸ ਦਾ ਅੰਦਾਜ਼ ਕੁਝ ਵੱਖਰਾ ਹੈ। ਇਸੇ ਕਰਕੇ ਹੀ ਉਹ ਛੋਟਾ ਜਿਹਾ ਕਿਰਦਾਰ ਨਿਭਾਉਣ ਲਈ ਵੀ 3 ਕਰੋੜ ਰੁਪਏ ਦੀ ਮੋਟੀ ਫੀਸ ਵਸੂਲਦੀ ਹੈ। ਹਾਲ ਹੀ ‘ਚ ਆਪਣੀ ਵੈੱਬ ਸੀਰੀਜ਼ ‘ਆਰਿਆ’ ਕਰਕੇ ਵੀ ਸੁਸ਼ਮਿਤਾ ਚਰਚਾ ‘ਚ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਦੁਬਈ ‘ਚ ਆਪਣਾ ਗਹਿਣਿਆਂ ਦਾ ਬ੍ਰਾਂਡ ਚਲਾਉਂਦੀ ਹੈ ਤੇ ਰੀਅਲ ਅਸਟੇਟ ਬਾਂਡਸ ਨੂੰ ਵੀ ਪ੍ਰੋਮੋਟ ਕਰਦੀ ਹੈ।

ਸ਼ਿਲਪਾ ਸ਼ੈੱਟੀ
ਪ੍ਰਸਿੱਧ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਵੱਡੇ ਪਰਦੇ ਉੱਪਰ ਕੁਝ ਖ਼ਾਸ ਨਹੀਂ ਕਰ ਸਕੀ। ਇਸੇ ਲਈ ਉਸ ਨੇ ਛੇਤੀ ਹੀ ਮਾਇਆ ਨਗਰੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਅੱਜ ਕੱਲ੍ਹ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਕਰਦੀ ਹੈ। ਉਸ ਦੇ ਗਾਹਕਾਂ ‘ਚ Aldo ਤੇ Audi ਜਿਹੇ ਕੌਮਾਂਤਰੀ ਬ੍ਰਾਂਡ ਵੀ ਸ਼ਾਮਲ ਹਨ।

ਸੇਲਿਨਾ ਜੇਤਲੀ
ਫ਼ਿਲਮਾਂ ‘ਚ ਬੋਲਡ ਦਿੱਖ ਕਾਰਨ ਮਸ਼ਹੂਰ ਹੋਈ ਸੇਲਿਨਾ ਜੇਤਲੀ ਕਾਮਯਾਬੀ ਦੇ ਸਿਖਰ ਤੱਕ ਪਹੁੰਚਣ ‘ਚ ਸਫ਼ਲ ਨਾ ਹੋ ਸਕੀ। ਉਸ ਨੇ ਆਸਟ੍ਰੀਆ ਦੇ ਪੀਟਰ ਹੌਗ ਨਾਲ ਵਿਆਹ ਕਰ ਲਿਆ ਅਤੇ ਇਨ੍ਹੀਂ ਦਿਨੀਂ ਦੁਬਈ ‘ਚ ਰਹਿੰਦੀ ਹੈ। ਕਿਹਾ ਜਾਂਦਾ ਹੈ ਕਿ ਸਾਲ 2014 ‘ਚ ਸੇਲਿਨਾ ਨੇ ‘ਦਿ ਵੈਲਕਮ’ ਫ਼ਿਲਮ ‘ਚ ਆਪਣੀ ਆਵਾਜ਼ ਦਿੱਤੀ ਸੀ ਅਤੇ ਮੋਟੀ ਰਕਮ ਵੀ ਵਸੂਲੀ ਸੀ।

ਆਇਸ਼ਾ ਟਾਕੀਆ
ਖ਼ੂਬਸੂਰਤ ਹੋਣ ਦੇ ਬਾਵਜੂਦ ਆਇਸ਼ਾ ਟਾਕੀਆ ਬਾਲੀਵੁੱਡ ‘ਚ ਆਪਣੀ ਪਛਾਣ ਨਹੀਂ ਕਾਇਮ ਕਰ ਸਕੀ ਅਤੇ ਉਸ ਨੇ ਫਰਹਾਨ ਆਜ਼ਮੀ ਨਾਲ ਵਿਆਹ ਕਰਵਾ ਲਿਆ ਅਤੇ ਸਿਆਸਤਦਾਨ ਅਬੂ ਆਜ਼ਮੀ ਦੀ ਨੂੰਹ ਬਣ ਗਈ। ਉਨ੍ਹਾਂ ਦੇ ਪਰਿਵਾਰ ਦੇ ਕਈ ਵੱਡੇ ਹੋਟਲ ਹਨ।

ਮਲਾਇਕਾ ਅਰੋੜਾ
ਬਾਲੀਵੁੱਡ ‘ਚ ਆਪਣੀ ਫਿਟਨੈੱਸ ਤੇ ਆਈਟਮ ਡਾਂਸ ਕਰਕੇ ਮਸ਼ਹੂਰ ਮਲਾਇਕਾ ਅਰੋੜਾ ਬਤੌਰ ਹੀਰੋਇਨ ਕਾਮਯਾਬ ਨਹੀਂ ਹੋਈ। ਆਪਣੀ ਲਗਜ਼ਰੀ ਰੋਜ਼ੀ-ਰੋਟੀ ਲਈ ਉਹ ਰਿਐਲਿਟੀ ਸ਼ੋਅ ਦੀ ਜੱਜ ਬਣਦੀ ਹੈ। ਇਸ ਤੋਂ ਇਲਾਵਾ ਉਸ ਨੇ ‘ਦਿ ਲੇਬਲ ਲਾਈਫ’ ਨਾਂ ਦੀ ਕੰਪਨੀ ‘ਚ ਹਿੱਸੇਦਾਰੀ ਵੀ ਰੱਖੀ ਹੈ। ਮਲਾਇਕਾ ਅਰੋੜਾ ਆਪਣੇ ਸਾਬਕਾ ਪਤੀ ਅਰਬਾਜ਼ ਖ਼ਾਨ ਤੋਂ ਤਲਾਕ ਲੈਣ ਅਤੇ ਅਦਾਕਾਰ ਅਰਜੁਨ ਕਪੂਰ ਨਾਲ ਪ੍ਰੇਮ ਸਬੰਧਾਂ ਕਰਕੇ ਖ਼ੂਬ ਚਰਚਾ ‘ਚ ਰਹਿੰਦੀ ਹੈ।


ਕਿਮ
ਫ਼ਿਲਮਾਂ ‘ਮੁਹੱਬਤੇਂ’, ‘ਨਹਿਲੇ ਪੇ ਦਹਿਲਾ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਬਾਵਜੂਦ ਅਦਾਕਾਰਾ ਕਿਮ ਦਾ ਕਰੀਅਰ ਬਹੁਤਾ ਸਮਾਂ ਟਿਕ ਨਾ ਸਕਿਆ। ਆਪਣੇ ਡੁੱਬਦੇ ਕਰੀਅਰ ਨੂੰ ਦੇਖਦਿਆਂ ਕਿਮ ਨੇ ਕਾਰੋਬਾਰੀ ਅਲੀ ਪੰਜਾਨੀ ਨਾਲ ਵਿਆਹ ਕਰ ਲਿਆ। ਫਿਲਹਾਲ ਉਹ ਕੀਨੀਆ ‘ਚ ਪੰਜਾਨੀ ਹੋਟਲਜ਼ ਦੀ ਮਾਲਕਣ ਹੈ ਅਤੇ ਸ਼ਾਨਦਾਰ ਜ਼ਿੰਦਗੀ ਜਿਊਂਦੀ ਹੈ।

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: