Breaking News
Home / ਦੇਸ਼ / ਲੋਕਾਂ ਦੀਆਂ ਮਜ਼ਬੂਰੀਆਂ ਦਾ ਦੇਖੋ ਕਿਵੇਂ ਚੁੱਕਿਆ ਜਾ ਰਿਹੈ ਫਾਇਦਾ, ਐਬੂਲੈਂਸ ਵਾਲੇ ਨੇ ਬਣਾਇਆ 1 ਲੱਖ 20 ਹਜ਼ਾਰ ਦਾ ਬਿਲ!

ਲੋਕਾਂ ਦੀਆਂ ਮਜ਼ਬੂਰੀਆਂ ਦਾ ਦੇਖੋ ਕਿਵੇਂ ਚੁੱਕਿਆ ਜਾ ਰਿਹੈ ਫਾਇਦਾ, ਐਬੂਲੈਂਸ ਵਾਲੇ ਨੇ ਬਣਾਇਆ 1 ਲੱਖ 20 ਹਜ਼ਾਰ ਦਾ ਬਿਲ!

ਮਿਲੋ ਦੇਸ਼ ਦੀ ਸਭ ਤੋਂ ਇਮਾਨਦਾਰ ਅਫ਼ਸਰਾਂ ਵਿੱਚ ਗਿਣੀ ਜਾਣ ਵਾਲੀ IPS officer ਮੋਨਿਕਾ ਭਾਰਦਵਾਜ਼ ਨੂੰ , ਮੋਨਿਕਾ ਦਿੱਲੀ ਪੁਲਿਸ ਦੀ ਕਰਾਇਮ ਬਰਾਂਚ ਵਿੱਚ DCP ਹਨ , ਦਰਅਸਲ ਇਸ ਮਹੀਨੇ ਦੀ 3 ਤਾਰੀਖ ਨੂੰ ਅਮਨਦੀਪ ਕੌਰ ਨਾਮ ਦੀ ਔਰਤ ਜਦੋਂ ਆਪਣੀ ਮਾਂ ਸਤਿੰਦਰ ਕੌਰ ਨੂੰ ਐਮਰਜੈਂਸੀ ਹਾਲਤ ਵਿੱਚ ਗੁਰਗਾਂਵ ਤੋਂ ਲੁਧਿਆਣਾ ਦੇ ਹਸਪਤਾਲ ਵਿੱਚ ਐਂਬੂਲੈਂਸ ਤੇ ਲਿਆਉਣਾ ਚਾਹੁੰਦੀ ਸੀ ਤਾਂ ਐਂਬੂਲੈਂਸ ਡਰਾਇਵਰ ਨੇ 350 ਕਿਲੋਮੀਟਰ ਦੇ ਸਫ਼ਰ ਲਈ 1 ਲੱਖ 40 ਹਜ਼ਾਰ ਰੁਪਏ ਮੰਗੇ ,

ਅਮਨਦੀਪ ਨੇ ਮਿੰਨਤਾਂ ਕੀਤੀਆਂ ਪਰ ਡਰਾਇਵਰ ਨਹੀਂ ਮੰਨਿਆ ਤਾਂ ਅਮਨਦੀਪ ਨੇ ਕਿਹਾ ਕਿ ਮੇਰੇ ਕੋਲ ਆਕਸੀਜਨ ਸਿਲੰਡਰ ਹੈ ਤਾਂ ਡਰਾਇਵਰ 1,20,000 ਰੁਪਏ ਵਿੱਚ ਰਾਜ਼ੀ ਹੋ ਗਿਆ , ਸ਼ੋਸਲ ਮੀਡਿਆ ਰਾਹੀਂ ਜਦੋਂ ਇਸ ਬਾਰੇ DCP ਮੋਨਿਕਾ ਭਾਰਦਵਾਜ਼ ਨੂੰ ਇਹ ਪਤਾ ਲੱਗਿਆ ਤਾਂ ਤੁਰੰਤ ਮੋਨਿਕਾ ਭਾਰਦਵਾਜ਼ ਨੇ ਨਾ ਕੇਵਲ ਅਮਨਦੀਪ ਦੇ ਸਾਰੇ ਪੈਸੇ ਰਿਫ਼ੰਡ ਕਰਵਾਏ ਬਲਕਿ ਦਿੱਲੀ ਦੀ ਇਸ ਐਂਬੂਲੈਂਸ ਕੰਪਨੀ ਤੇ FIR ਵੀ ਦਰਜ ਕਰ ਦਿੱਤੀ ,

ਉਹ ਵੀ ਬਿਨਾਂ ਕਿਸੇ ਸ਼ਿਕਾਇਤ ਤੇ | ਇਸ ਤੋਂ ਇਲਾਵਾ ਪਿਛਲੇ ਹਫ਼ਤੇ ਦੂਸਰੇ ਰਾਜ ਉੱਤਰਾਖੰਡ ਵਿੱਚ ਜਾ ਕੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵਰਤੇ ਜਾ ਰਹੇ ਰੈਮਿਡਸਵੀਰ ਨਾਮ ਦੀ ਦਵਾਈ ਦੇ ਨਕਲੀ ਇਜ਼ੈਕਸ਼ਨ ਤੇ ਵਾਇਲ ਤਿਆਰ ਕਰਨ ਵਾਲੀ ਫ਼ੈਕਟਰੀ ਤੇ ਛਾਪਾ ਮਾਰਿਆ ਤੇ ਫ਼ੈਕਟਰੀ ਸੀਲ ਕਰਵਾ ਦਿੱਤੀ , ਤੇ ਇਹ ਇੰਟਰਨੈਸ਼ਨਲ ਨਿਊਜ਼ ਬਣ ਗਈ , ਦਰਅਸਲ ਮੋਨਿਕਾ ਭਾਰਦਵਾਜ਼ ਤੀਸਰੀ ਪੀੜੀ ਵਿੱਚੋਂ ਹਨ ਜੋ ਪੁਲਿਸ ਅਫ਼ਸਰ ਬਣੀ ਹੈ , ਇਸ ਤੋਂ ਪਹਿਲਾਂ ਇਹਨਾ ਦੇ ਦਾਦਾ ਜੀ ਤੇ ਪਿਤਾ ਜੀ ਵੀ ਅਫ਼ਸਰ ਰਹਿ ਚੁੱਕੇ ਹਨ ,

DCP ਮੋਨਿਕਾ ਭਾਰਦਵਾਜ਼ ਜਨਤਾ ਦੀ ਤਕਲੀਫ਼ ਨੂੰ ਆਪਣੀ ਤਕਲੀਫ਼ ਸਮਝਦੀ ਹੈ ਤੇ DCP ਮੋਨਿਕਾ ਭਾਰਦਵਾਜ਼ ਨੂੰ ਦੇਸ਼ ਦੀ ਸਭ ਤੋਂ ਇਮਾਨਦਾਰ ਅਫ਼ਸਰ ਵਜੋਂ ਜਾਣਿਆ ਜਾਂਦਾ , ਤੇ ਉਹਨਾਂ ਦੇ ਕੰਮ ਦੀ ਤਾਰੀਫ ਨਾ ਕੇਵਲ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ , ਸਾਡੇ ਵੱਲੋਂ ਦੇਸ਼ ਦੀ ਹੋਣਹਾਰ ਬੇਟੀ ਤੇ ਮਹਾਨ ਪੁਲਿਸ ਅਫ਼ਸਰ ਨੂੰ ਦਿਲੋਂ ਸੈਲਿਊਟ, ਤੁਹਾਡੇ ਵਰਗੇ ਨੇਕ ਤੇ ਇਮਾਨਦਾਰ ਪੁਲਿਸ ਅਫ਼ਸਰ ਨੂੰ ਵੇਖ ਕੇ ਦੇਸ਼ ਦੀ ਜਨਤਾ ਦਾ ਸਿਰ ਫ਼ਕਰ ਨਾਲ ਉੱਚਾ ਹੋ ਜਾਂਦਾ ।

About admin

Check Also

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ ‘ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ ‘ਚ ਮੰਗਲਸੂਤਰ ਦਾ …

%d bloggers like this: