Breaking News
Home / ਵਿਦੇਸ਼ / ਜਾਣੋ ਦੁਨੀਆ ਦੀ ਕਿਸ ਜਗ੍ਹਾ ਨੂੰ ’ਸਿਟੀ ਆਫ ਗੋਲਡ’ ਕਿਹਾ ਜਾਂਦਾ

ਜਾਣੋ ਦੁਨੀਆ ਦੀ ਕਿਸ ਜਗ੍ਹਾ ਨੂੰ ’ਸਿਟੀ ਆਫ ਗੋਲਡ’ ਕਿਹਾ ਜਾਂਦਾ

ਸ਼ਾਇਦ ਤੁਸੀਂ ਇੱਕ ਪੰਜਾਬੀ ਗਾਣੇ ਦੇ ਬੋਲ ਸੁਣੇ ਹੋਣ…’ਸਿਟੀ ਆਫ ਗੋਲਡ’ ਘੁਮਾ ਦਿਊਂ ਬੱਲੀਏ। ਦੁਬਈ ਨੂੰ ‘ਸਿਟੀ ਆਫ ਗੋਲਡ’ ਵੀ ਕਿਹਾ ਜਾਂਦਾ ਹੈ। ਇਹ ਤਸਵੀਰਾਂ ਦੁਬਈ ਦੇ ਗੋਲਡ ਸੂਕ ਦੀਆਂ ਹਨ। ਸੂਕ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬਾਜ਼ਾਰ। ਗੋਲਡ ਸੂਕ ਦਾ ਮਤਲਬ ਸੋਨੇ ਦਾ ਬਾਜ਼ਾਰ। ਦੁਬਈ ਦੇ ‘ਦੇਰਾ’ ਇਲਾਕੇ ਵਿੱਚ ਸੋਨੇ ਦਾ ਪੂਰਾ ਬਾਜ਼ਾਰ ਲੱਗਦਾ ਹੈ।

ਜਿੱਥੇ ਪੰਜ ਸੱਤ ਤੋਲੇ ਨਹੀਂ ਸਗੋਂ ਕੁਅੰਟਿਲਾਂ ਦੇ ਹਿਸਾਬ ਵਿੱਚ ਸੋਨਾ ਦੁਕਾਨਾਂ ਤੇ ਮਿਲਦਾ ਹੈ ਤੇ ਮਜ਼ਾਲ ਹੈ ਕੋਈ ਹੱਥ ਵੀ ਲਾ ਦੇਵੇ। ਗੋਲਡ-ਸੂਕ ਦੇ ਨੇੜੇ ਦਾ ਸਟੇਸ਼ਨ ਅਲ-ਰਸ ਮੈਟਰੋ ਹੈ, ਜਿੱਥੇ ਦੁਬਈ ਦੇ ਕਿਸੇ ਵੀ ਇਲਾਕੇ ਤੋਂ 35-40 ਮਿੰਟ ਵਿੱਚ ਪਹੁੰਚਿਆ ਜਾ ਸਕਦਾ ਹੈ।

ਦੁਨੀਆ ਦੀ ਸਭ ਤੋਂ ਵੱਡੀ 58 ਕਿਲੋ ਸੋਨੇ ਦੀ ਛਾਂਪ, ਜਿਸਦਾ ਰਿਕਾਰਡ ਗਿੰਨੀਜ ਬੁੱਕ ਆਫ ਦ ਵਰਲਡ ਵਿੱਚ ਦਰਜ ਹੈ, ਉਹ ਵੀ ਇੱਥੇ ਹੀ ਦੇਖਣ ਨੂੰ ਮਿਲਦੀ ਹੈ। ਬਹੁਤੀਆਂ ਛੱਡੋ ਅੱਕਕੱਲ੍ਹ ਇੱਥੇ ਸੋਨੇ ਦੇ ਮਾਸਕ ਵੀ ਮਿਲਦੇ ਹਨ। ਤੁਸੀਂ ਇਸ ਬਾਜ਼ਾਰ ਨੂੰ ਕੱਲ ਸਾਡੇ ਚੈਨਲ ਰਾਹੀਂ ਵੀ ਦੇਖ ਸਕਦੇ ਹੋ.

Ripandeep Singh Chahal

About admin

Check Also

ਬ੍ਰਿਟਨੀ ਸਪੀਅਰਜ਼ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ, ਪਿਤਾ ਕੋਲ ਹੀ ਰਹੇਗੀ ਗਾਇਕਾ ਦੀ ਸਰਪ੍ਰਸਤੀ

ਅਮਰੀਕੀ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਤੇ ਉਸ ਦੇ ਪਿਤਾ ਵਿਚਕਾਰ ਵਿਵਾਦ ਅੰਤਰਰਾਸ਼ਟਰੀ ਮੀਡੀਆ ’ਚ ਛਾਇਆ …

%d bloggers like this: