Breaking News
Home / ਵਿਦੇਸ਼ / ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ ਤੋੜਨ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਨਾਰਵੇ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਵਰੀ ‘ਚ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਨੇ ਆਪਣਾ 60 ਵਾਂ ਜਨਮਦਿਨ ਮਨਾਉਣ ਲਈ 13 ਪਰਿਵਾਰਕ ਮੈਂਬਰਾਂ ਨਾਲ ਇਕ ਪਾਰਟੀ ਕੀਤੀ ਸੀ, ਜਦਕਿ ਇਕ ਜਗ੍ਹਾ ‘ਤੇ ਇਕੱਠੇ ਹੋਏ 10 ਤੋਂ ਜ਼ਿਆਦਾ ਲੋਕਾਂ ‘ਤੇ ਪਾਬੰਦੀ ਲਗਾਈ ਗਈ ਸੀ। ਸੋਲਬਰਗ ‘ਤੇ 20 ਹਜ਼ਾਰ ਨਾਰਵੇ ਦੇ ਕ੍ਰਾਊਨਸ ਯਾਨੀ ਲਗਭਗ 1,75,456 ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਮਾਉਂਟੇਨ ਰਿਜੋਰਟ ਵਿਖੇ ਆਯੋਜਤ ਇਸ ਪਾਰਟੀ ਲਈ ਮੁਆਫੀ ਮੰਗੀ ਸੀ।

ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਜਿਹੇ ਮਾਮਲਿਆਂ ਵਿੱਚ ਉਹ ਜ਼ੁਰਮਾਨਾ ਨਹੀਂ ਲੈਂਦੀ, ਪਰ ਸਰਕਾਰੀ ਪਾਬੰਦੀਆਂ ਨੂੰ ਲਾਗੂ ਕਰਨ ਵਿੱਚ ਪ੍ਰਧਾਨ ਮੰਤਰੀ ਸਰਕਾਰ ਦਾ ਮੁੱਖ ਚਿਹਰਾ ਹੁੰਦਾ ਹੈ। ਥਾਣਾ ਮੁਖੀ ਓਲੇ ਸੇਵੇਰੁਡ ਨੇ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ‘ਹਾਲਾਂਕਿ ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੁੰਦਾ ਹੈ, ਪਰ ਕਾਨੂੰਨ ਦੇ ਸਾਮ੍ਹਣੇ ਸਾਰੇ ਬਰਾਬਰ ਨਹੀਂ ਹੁੰਦੇ।’ ਉਨ੍ਹਾਂ ਕਿਹਾ ਕਿ ਸਮਾਜਿਕ ਪਾਬੰਦੀਆਂ ਪ੍ਰਤੀ ਆਮ ਲੋਕਾਂ ਵਿੱਚ ਵਿਸ਼ਵਾਸ ਬਹਾਲ ਕਰਨ ਲਈ ਅਜਿਹੀ ਜੁਰਮਾਨਾ ਲਾਉਣਾ ਸਹੀ ਹੈ।’

ਪੁਲਿਸ ਨੇ ਦੱਸਿਆ ਕਿ ਸੋਲਬਰਗ ਅਤੇ ਉਨ੍ਹਾਂ ਦੇ ਪਤੀ ਸਿੰਡਰੇ ਫਾਈਨਸ ਦੋਵਾਂ ਨੇ ਇਸ ਪਾਰਟੀ ਨੂੰ ਆਯੋਜਿਤ ਕਰਨ ਦਾ ਫੈਸਲਾ ਕੀਤਾ ਸੀ। ਇਹ ਫਾਈਨਸ ਹੀ ਸਨ ਜੋ ਇਸ ਪਾਰਟੀ ਲਈ ਸਾਰੇ ਪ੍ਰਬੰਧ ਦੇਖ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਫਾਈਨਸ ਅਤੇ ਰੈਸਟੋਰੈਂਟ ਨੇ ਵੀ ਨਿਯਮਾਂ ਦੀ ਉਲੰਘਣਾ ਕੀਤੀ ਪਰ ਉਨ੍ਹਾਂ ਨੂੰ ਜੁਰਮਾਨਾ ਨਹੀਂ ਕੀਤਾ ਗਿਆ। ਪੁਲਿਸ ਮੁਖੀ ਓਲੇ ਸੇਵੇਰੁਡ ਨੇ ਕਿਹਾ, “ਸੋਲਬਰਗ ਦੇਸ਼ ਦੀ ਨੇਤਾ ਹੈ ਅਤੇ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੀ ਆਗੂ ਰਹੀ ਹਨ।”

About admin

Check Also

ਬ੍ਰਿਟਨੀ ਸਪੀਅਰਜ਼ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ, ਪਿਤਾ ਕੋਲ ਹੀ ਰਹੇਗੀ ਗਾਇਕਾ ਦੀ ਸਰਪ੍ਰਸਤੀ

ਅਮਰੀਕੀ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਤੇ ਉਸ ਦੇ ਪਿਤਾ ਵਿਚਕਾਰ ਵਿਵਾਦ ਅੰਤਰਰਾਸ਼ਟਰੀ ਮੀਡੀਆ ’ਚ ਛਾਇਆ …

%d bloggers like this: