Breaking News
Home / ਪੰਜਾਬ / ਲੱਖਾ ਸਿੱਧਾਣਾ ਵਗਦੀ ਗੰਗਾ ਵਿਚ ਹੱਥ ਧੋ ਰਿਹਾ – ਰਾਜੇਵਾਲ, ਦੀਪ ਸਿੱਧੂ ਨੂੰ ਅੰਦੋਲਨ ਵਿਚ ਨਹੀਂ ਵੜਨ ਦੇਵਾਂਗੇ

ਲੱਖਾ ਸਿੱਧਾਣਾ ਵਗਦੀ ਗੰਗਾ ਵਿਚ ਹੱਥ ਧੋ ਰਿਹਾ – ਰਾਜੇਵਾਲ, ਦੀਪ ਸਿੱਧੂ ਨੂੰ ਅੰਦੋਲਨ ਵਿਚ ਨਹੀਂ ਵੜਨ ਦੇਵਾਂਗੇ

ਦੀਪ ਸਿੱਧੂ ਨੂੰ ਅੰਦੋਲਨ ਵਿਚ ਨਹੀਂ ਵੜਨ ਦੇਵਾਂਗੇ – ਰਾਜੇਵਾਲ, ਲੱਖੇ ਬਾਰੇ ਵੀ ਦਿੱਤਾ ਪੁੱਠਾ ਬਿਆਨ
ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਮੁਤਾਬਕ ਕਿਸਾਨਾਂ ਨੇ ਅੱਜ ਕੇ.ਐਮ.ਪੀ. ਨੂੰ 24 ਘੰਟਿਆਂ ਲਈ ਜਾਮ ਕਰ ਦਿੱਤਾ ਹੈ। ਇਸ ਮੌਕੇ ਨੌਜਵਾਨ ਆਗੂ ਲੱਖਾ ਸਿਧਾਣਾ ਦੀ ਅਗਵਾਈ ਵਿਚ ਹਜ਼ਾਰਾਂ ਨੌਜਵਾਨ, ਕਿਸਾਨਾਂ ਦੇ ਸੱਦੇ ਉਤੇ ਧਰਨੇ ਵਾਲੀ ਥਾਂ ਉਤੇ ਜਾ ਡਟੇ ਹਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਐੱਸਪੀ ਟ੍ਰੈਫਿਕ, ਗਾਜ਼ੀਆਬਾਦ ਦਾ ਕਹਿਣਾ ਹੈ ਕਿ ਰਸਤਾ ਖਾਲੀ ਕਰਵਾਉਣ ਲਈ ਗੱਲ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਫਿਲਹਾਲ ਲੋਕ ਆਪਣੇ ਬਦਲਵੇਂ ਰਸਤੇ ‘ਤੇ ਜਾ ਰਹੇ ਹਨ ।

ਦੱਸ ਦਈਏ ਕਿ ਮਸਤੂਆਣਾ ਸਾਹਿਬ ਦੇ ਗੁਰਦੁਆਰਾ ਗੁਰਸਾਗਰ ਸਾਹਿਬ ਤੋਂ ਨੌਜਵਾਨ ਆਗੂ ਲੱਖਾ ਸਿਧਾਣਾ ਦੀ ਅਗਵਾਈ ਹੇਠ ਚੱਲਿਆ ਨੌਜਵਾਨਾਂ ਦਾ ਕਾਫਲਾ ਰਾਤ 10 ਵਜੇ ਦੇ ਕਰੀਬ ਦਿੱਲੀ ਦੀ ਸਿੰਘੂ ਹੱਦ ’ਤੇ ਪਹੁੰਚ ਗਿਆ ਸੀ। ਲੱਖਾ ਸਿਧਾਣਾ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਸ਼ਾਮਲ ਹਨ। ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਉਨ੍ਹਾਂ ਦੇ ਸੀਨੀਅਰ ਕਿਸਾਨ ਆਗੂਆਂ ਨਾਲ ਮੱਤਭੇਦ ਖ਼ਤਮ ਹੋ ਗਏ ਹਨ ਅਤੇ ਉਹ ਹੁਣ ਇੱਕਜੁਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਨਗੇ।

ਦੀਪ ਸਿੱਧੂ ਦੀ ਅੰਦੋਲਨ ‘ਚ ਐਂਟਰੀ ਨਹੀਂ-ਬਲਬੀਰ ਸਿੰਘ ਰਾਜੇਵਾਲ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਦੀਪ ਸਿੱਧੂ ਤੇ ਲੱਖਾ ਸਿਧਾਣਾ ‘ਤੇ ਵੱਡਾ ਬਿਆਨ,ਕਿਸਾਨ ਅੰਦੋਲਨ ਵਹਿੰਦਾ ਦਰਿਆ ਹੈ,ਲੱਖਾ ਸਿਧਾਣਾ ਡੁਬਕੀ ਲਾ ਰਿਹਾ-ਬਲਬੀਰ ਸਿੰਘ ਰਾਜੇਵਾਲ

ਸੰਸਦ ਮਾਰਚ ‘ਤੇ ਅੰਤਿਮ ਫੈਸਲਾ ਅਜੇ ਲੈਣਾ ਹੈ-ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ

ਜੋ ਗਲਤੀ 26 ਜਨਵਰੀ ਨੂੰ ਹੋਈ, ਉਸਦਾ ਖਿਆਲ ਰੱਖਿਆ ਜਾਵੇਗਾ-ਰਾਜੇਵਾਲ

ਹੜਤਾਲ ਨੂੰ ਲੈ ਕੇ ਦੋ ਗੁੱਟਾਂ ‘ਚ ਵੰਡੇ ਆੜ੍ਹਤੀਏ,ਚੀਮਾ ਗੁੱਟ ਵੱਲੋਂ ਹੜਤਾਲ ਜਾਰੀ ਰੱਖਣ ਦਾ ਐਲਾਨ,ਕਾਲੜਾ ਗੁੱਟ ਦੀ ਬਣ ਚੁੱਕੀ ਹੈ ਸਰਕਾਰ ਨਾਲ ਸਹਿਮਤੀ

ਥੋੜ੍ਹੀ ਦੇਰ ‘ਚ ਮੰਡੀਆਂ ‘ਚ ਸ਼ੁਰੂ ਹੋਵੇਗੀ ਖਰੀਦ, ਰਾਜਪੁਰਾ ਤੋਂ ਮੰਤਰੀ ਆਸ਼ੂ ਖਰੀਦ ਕਰਵਾਉਣਗੇ ਸ਼ੁਰੂ

ਸੂਬੇ ‘ਚ CM ਦੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਦੀ ਹੜਤਾਲ ਖਤਮ,CM ਕੈਪਟਨ ਨੇ 131 ਕਰੋੜ ਰੁਪਏ ਦਾ ਬਕਾਇਆ ਦੇਣ ਦਾ ਦਿੱਤਾ ਭਰੋਸਾ

About admin

Check Also

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ ਪੰਜਾਬੀ …

%d bloggers like this: