Breaking News
Home / ਪੰਜਾਬ / ਅਦਾਕਾਰ ਸਤੀਸ਼ ਕੌਲ ਦਾ ਹੋਇਆ ਦਿਹਾਂਤ, ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ

ਅਦਾਕਾਰ ਸਤੀਸ਼ ਕੌਲ ਦਾ ਹੋਇਆ ਦਿਹਾਂਤ, ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ

ਲੁਧਿਆਣਾ, – 10 ਅਪ੍ਰੈਲ – ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ ਹੋ ਗਿਆ ਹੈ, ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ | ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ ਸੀ |ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਕਾਰ ਸਤੀਸ਼ ਕੌਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਕਿਹਾ ਕਿ ਸ੍ਰੀ ਕੌਲ ਦੇ ਦਿਹਾਂਤ ਨਾਲ ਹਿੰਦੀ ਤੇ ਪੰਜਾਬੀ ਫ਼ਿਲਮ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।

ਪੰਜਾਬੀ ਅਦਾਕਾਰ ਸਤੀਸ਼ ਕੌਲ ਦਾ ਦੇਹਾਂਤ ਹੋ ਗਿਆ ਹੈ, ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

ਦੱਸ ਦਈਏ ਕਿ ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਇਲਾਜ਼ ਕਰਵਾਉਣ ਤੋਂ ਵੀ ਅਸਮਰੱਥ ਸਨ। ਜਿਸ ਕਾਰਨ ਕਾਫੀ ਸਮਾਜਸੇਵੀ ਸੰਸਥਾਵਾਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਸੀ।

ਪਿਛਲੇ ਦਿਨੀਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਸੀ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅੱਜ ਉਨ੍ਹਾਂ ਦੇ ਦਿਹਾਂਤ ਦੀ ਮਦਭਾਗੀ ਖਬਰ ਆਈ ਹੈ।

ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ
ਲੁਧਿਆਣਾ ‘ਚ ਲਏ ਆਖ਼ਰੀ ਸਾਹ

ਮਸ਼ਹੂਰ ਅਭਿਨੇਤਾ Satish Kaul ਦਾ ਦਿਹਾਂਤ, ਕੁਝ ਸਮਾਂ ਪਹਿਲਾ ਹੀ ਹੋਇਆ ਸੀ ਕੋਰੋਨਾ, ਦੁੱਖਾਂ ‘ਚ ਬੀਤਿਆ ਆਖਰੀ ਸਮਾਂ

About admin

Check Also

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ ਪੰਜਾਬੀ …

%d bloggers like this: