Breaking News
Home / ਖੋਜ / 4500 ਸਾਲ ਪਹਿਲਾਂ ਬਣੇ ਦੁਨੀਆ ਦੇ ਸਤ ਅਜੂਬਿਆਂ ਵਿਚੌਂ ਇੱਕ ਮਿਸਰ ਦੇ ਪਿਰਾਮਿਡ ਦਾ ਰਹੱਸ

4500 ਸਾਲ ਪਹਿਲਾਂ ਬਣੇ ਦੁਨੀਆ ਦੇ ਸਤ ਅਜੂਬਿਆਂ ਵਿਚੌਂ ਇੱਕ ਮਿਸਰ ਦੇ ਪਿਰਾਮਿਡ ਦਾ ਰਹੱਸ

ਆਖਿਰ ਕੀ ਰਹੱਸ ਹੈ ਇਹਨਾਂ ਪਿਰਾਮਿਡਾਂ ਦਾ ਜਾਣੋ ਇਸ ਪੋਸਟ ਦੇ ਵਿੱਚ

ਅਰਬੀਆਂ ਦੀ ਇੱਕ ਪੁਰਾਣੀ ਕਹਾਵਤ ਹੈ ਕਿ ‘ਆਦਮੀ ਵਕਤ ਤੋਂ ਡਰਦਾ ਹੈ ਤੇ ਵਕਤ ਪਿਰਾਮਿਡ ਤੋਂ ਡਰਦਾ ਹੈ’। ਦੁਨੀਆਂ ਦੇ ਸੱਤ ਅਜੂਬਿਆਂ ਦੇ ਵਿੱਚੋਂ ਪਿਰਾਮਿਡ ਹੀ ਹੈ ਜੋ ਪਿਛਲੇ 4500 ਸਾਲਾਂ ਤੋਂ ਵਕਤ ਦੀ ਮਾਰ ਝੱਲਦਾ ਹੋਇਆ ਅੱਜ ਵੀ ਖੜ੍ਹਾ ਹੈ। ਵਕਤ ਵੀ ਇਸਨੂੰ ਮਿਟਾ ਨਹੀਂ ਸਕਦਾ । Egypt ਦੇ ਪਿਰਾਮਿਡਾਂ ਨੂੰ ਬਣੇ ਹੋਏ 45 ਸਦੀਆਂ ਬੀਤ ਚੁੱਕੀਆਂ ਹਨ ਪਰ ਅੱਜ ਵੀ ਇਹ ਇੱਕ ਰਹੱਸ ਹੈ । ਕਿ ਪੁਰਾਣੇ ਸਮੇਂ ਦੇ ਵਿੱਚ ਇੰਨੇ ਪੁਰਾਣੇ ਵਿਸ਼ਾਲ ਪਿਰਾਮਿਡ ਕਿਵੇਂ ਬਣਾਏ ਗਏ ਹੋਣਗੇ ।


ਸੋ ਦੋਸਤੋ, ਇਸ ਪੋਸਟ ਨੂੰ ਪੂਰਾ ਜਰੂਰ ਪੜ੍ਹਨਾ, ਅੱਜ ਅਸੀਂ ਤੁਹਾਨੂੰ ਪਿਰਾਮਿਡਾਂ ਦੇ ਬਾਰੇ ਕੁਝ Amazing Facts ਦੱਸਾਗੇ ।
1.ਇਸ ਗੱਲ ਨੂੰ ਸੋਚਣਾ ਮੁਸ਼ਕਲ ਹੈ ਕਿ 4500 ਸਾਲ ਪਹਿਲਾਂ ਬਿਨਾਂ ਟੈਕਨੋਲਜੀ ਦੇ ਇੰਨੇ ਵੱਡੇ ਪਿਰਾਮਿਡਾਂ ਨੂੰ ਕਿਵੇਂ ਬਣਾਇਆ ਹੋਵੇਗਾ । ਉਸ ਵਕਤ Egypt ਦੇ ਲੋਕਾਂ ਦੇ ਕੋਲ ਨਾ ਤਾਂ ਮਸ਼ੀਨ ਸੀ ਤੇ ਨਾ ਹੀ ਅੱਜ ਵਾਂਗ ਵੱਡੀਆਂ-ਵੱਡੀਆਂ ਕ੍ਰੇਨਾਂ ਸੀ। ਇੱਥੋਂ ਤੱਕ ਕਿ ਉਸ ਵਕਤ ਤਾਂ ਲੋਹੇ ਦੀ ਖੋਜ ਵੀ ਨਹੀਂ ਹੋਈ ਸੀ । ਜਿਸ ਦੇ ਨਾਲ ਵੱਡੇ-ਵੱਡੇ ਪਥੱਰਾਂ ਨੂੰ ਕੱਟਿਆ ਜਾ ਸਕੇ । ਉਸ ਵਕਤ ਸਿਰਫ਼ ਕਾਪਰ ਧਾਤ ਦੀ ਖੋਜ ਹੋਈ ਸੀ । ਜੋ ਕਿ ਇੱਕ ਬਹੁਤ ਹੀ ਹਲਕੀ ਧਾਤ ਸੀ ।


2. ਪ੍ਰਾਚੀਨ Egypt ਦੇ ਰਾਜਿਆਂ ਦੀਆਂ ਕਬਰਾਂ ਨੂੰ ਸੁੱਰਖਿਅਤ ਰੱਖਣ ਲਈ ਹੀ ਇਸਨੂੰ ਬਣਾਇਆ ਗਿਆ ਸੀ । ਪ੍ਰਾਚੀਨ Egypt ਲੋਕਾਂ ਦਾ ਮੰਨਣਾ ਸੀ ਕਿ ਮੋਤ ਤੋਂ ਬਾਅਦ ਇੱਕ ਨਵੀਂ ਜਿੰਦਗੀ ਮਿਲਦੀ ਹੈ, ਇਸ ਲਈ ਮੋਤ ਤੋਂ ਬਾਅਦ ਵਿਅਕਤੀ ਦੇ ਨਾਲ ਉਸਦੇ ਜਰੂਰੀ ਸਮਾਨ ਨੂੰ ਵੀ ਦਫਨਾਇਆ ਜਾਂਦਾ ਸੀ।
3.ਰਾਜਿਆਂ ਦੇ ਸ਼ਵ ਨੂੰ ਸੁਰਖਿਅਤ ਰੱਖਣ ਦੇ ਲਈ ਉਹਨਾਂ ਦੇ ਸ਼ਵ ਨੂੰ (ਮੱਮੀ) ਬਣਾ ਦੇ ਰੱਖਿਆ ਜਾਂਦਾ ਸੀ । ਉਹਨਾਂ ਲੋਕਾਂ ਦੇ ਮੰਨਣਾ ਸੀ ਕਿ ਸ਼ਵ ਨੂੰ ਮੱਮੀ ਬਣਾ ਕੇ ਰੱਖਣ ਦੇ ਨਾਲ ਪੁਨਰ ਜਨਮ ਤੱਕ ਪਹੁੰਚਾਇਆ ਜਾ ਸਕਦਾ ਹੈ । ਇੱਥੋ ਤੱਕ ਇਸ ਗੱਲ ਦੇ ਵੀ ਪ੍ਰਮਾਣ ਮਿਲਦੇ ਹਨ ਕਿ ਰਾਜੇ ਆਪਣੇ ਚਹੇਤੇ ਤੇ ਪਾਲਤੂ ਜਾਨਵਰਾਂ ਦੇ ਸ਼ਵ ਨੂੰ ਵੀ ਮੱਮੀ ਬਣਾ ਕੇ ਦਫਨ ਕਰਦੇ ਸਨ।


4.ਵੈਸੇ ਤਾਂ Egypt ਦੇ ਵਿੱਚ 108 ਪਿਰਾਮਿਜ ਖੋਜੇ ਜਾ ਚੁੱਕੇ ਹਨ । ਪਰ ਮਿਸਰ ਦੇ ਵਿੱਚ ਬਣੇ ਹੋਏ ਤਿੰਨ ਪਿਰਾਮਿਡਾਂ ਚੋਂ ਸਭ ਤੋਂ ਪੁਰਾਣਾ ਤੇ ਸਭ ਤੋਂ ਵੱਡਾ ਹੈ ਉਸਨੂੰ ਹੀ ਦੁਨੀਆਂ ਦੇ ਸੱਤ ਅਜੂਬਿਆਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ।


5.ਗੀਜਾ ਦੇ ਪਿਰਾਮਿਡ ਦੁਨੀਆਂ ਦੇ ਅਜੂਬਿਆਂ ਦੇ ਵਿੱਚੋ ਸਭ ਤੋਂ ਪੁਰਾਣਾ ਤੇ ਸਭ ਤੋਂ ਪਹਿਲਾਂ ਅਜੂਬਾ ਹੈ । ਬਾਕੀ ਦੁਨੀਆਂ ਦੇ ਛੇ ਅਜੂਬੇ ਵਕਤ ਦੀ ਮਾਰ ਨਹੀਂ ਝੱਲ ਸਕੇ । ਗੀਜਾ ਦੇ ਪਿਰਾਮਿਡ ਇੰਨੇ ਪੁਰਾਣੇ ਹੋਣ ਦੇ ਬਾਵਜੂਦ ਵੀ ਅੱਜ ਵੀ ਬਿਲਕੁਲ ਠੀਕ ਹਨ ।


6.ਗੀਜਾ ਦੇ ਪਿਰਾਮਿਜ ਨੂੰ ਜਦੋਂ ਬਣਾਇਆ ਗਿਆ ਸੀ ਤਾਂ ਇਹ 481 ਫੁੱਟ ਉੱਚਾ ਸੀ । ਪਰ ਹਜਾਰਾਂ ਦੇ ਵਿੱਚ ਹਵਾ ਦੇ ਬਾਰਿਸ਼ ਦੇ ਕਾਰਨ , ਪਿਰਾਮਿਡ ਨੇ ਲਗਭਗ ਉੱਪਰ ਤੋਂ 26 ਫੁੱਟ ਦੀ ਉਚਾਈ ਨੂੰ ਖੋ ਦਿੱਤਾ ਹੈ ਤੇ ਅੱਜ ਇਸਦੀ ਉਚਾਈ 455 ਫੁੱਟ ਰਹਿ ਗਈ ਹੈ ।
7.ਇਹਨਾਂ ਭਾਰੀ ਪਥੱਰਾਂ ਨੂੰ ਕਿਵੇਂ 481 ਫੁੱਟ ਉਚਾਈ ਤੇ ਕਿਵੇਂ ਲਿਜਾਇਆ ਗਿਆ ਹੋਵੇਗਾ, ਪਥੱਰਾਂ ਦਾ ਭਾਰ ਵੀ ਟਨਾਂ ਵਿੱਚ ਸੀ । ਇੰਨੀ ਵੱਡੀ ਪਰਿਯੋਜਨਾ ਨੂੰ ਸਿਰਫ਼ 20 ਸਾਲ ਦੇ ਵਿੱਚ ਕਿਵੇਂ ਸਿਰੇ ਚੜ੍ਹਾਇਆ ਹੋਵੇਗਾ । ਅੱਜ ਕਲ੍ਹ ਦੇ ਇੰਜਨੀਅਰ ਦੀ ਮੰਨਣਾ ਹੈ ਕਿ ਅੱਜ ਕਲ੍ਹ ਇੰਨੀ ਅਡਵਾਂਸ ਟੈਕਨੋਲਜੀ ਹੋਣ ਦੇ ਬਾਵਜੂਦ ਵੀ ਦੂਸਰਾ ਪਿਰਾਮਿਡ ਬਣਾਉਣਾ ਬਹੁਤ ਮੁਸ਼ਕਿਲ ਹੈ । ਗੀਜਾ ਦੇ ਪਿਰਾਮਿਡ ਨੂੰ ਬਣਾਉਣ ਦੇ ਵਿੱਚ ਲਗਭਗ 23 ਤਰ੍ਹਾਂ ਦੇ ਪੱਥਰਾਂ ਨੂੰ ਇਸਤੇਮਾਲ ਕੀਤਾ ਗਿਆ ਸੀ।
8.ਗੀਜਾ ਦੇ ਇਹ ਮਹਾਨ ਪਿਰਾਮਿਡ 3800 ਸਾਲਾਂ ਤੱਕ ਇਨਸਾਨਾਂ ਦੁਆਰਾ ਬਣਾਇਆ ਗਿਆ ਦੁਨੀਆਂ ਦਾ ਸਭ ਤੋਂ ਉੱਚਾ ਸਮਾਰਕ ਰਿਹਾ ਹੈ । ਪਰ 1311 ਈਸਵੀ ਵਿੱਚ ਇੰਗਲੈਂਡ ਦੇ ਵਿੱਚ ਲਿੰਕਨ ਗਿਰਜਾਘਰ ਬਣ ਕੇ ਤਿਆਰ ਹੋਇਆ ਤਾ ਪਿਰਾਮਿਡ ਦਾ ਇਹ ਰਿਕਾਰਡ ਟੁੱਟ ਗਿਆ, ਲਿੰਕਨ ਪਿਰਾਮਿਡ ਦੀ ਉਚਾਈ 482 ਫੁੱਟ ਸੀ ।
9.12ਵੀ. ਸਦੀ ਦੇ ਅੰਤ ਦੇ ਵਿੱਚ Egypt ਦੇ ਸੁਲਤਾਨ Al Aziz ਨੇ ਗੀਜਾ ਦੇ ਪਿਰਾਮਿਡ ਨੂੰ ਨਸ਼ਟ ਕਰਨ ਦੀ ਕੋਸ਼ਿਸ ਕੀਤੀ ਸੀ । ਪਰ ਬਆਦ ਦੇ ਵਿੱਚ ਉਸਨੇ ਹਾਰ ਮੰਨ ਲਈ ਸੀ । ਕਿਉਕਿ ਇਸਨੂੰ ਨਸ਼ਟ ਕਰਨਾ ਬਹੁਤ ਹੀ ਔਖਾ ਕੰਮ ਸੀ ।
10.ਗੀਜਾ ਦੇ ਮਹਾਨ ਪਿਰਾਮਿਡ ਦੇ ਵਜਨ ਲਗਭਗ 57 ਲੱਖ 50 ਹਜਾਰ ਟਨ ਹੈ । ਜੇਕਰ ਅਸੀ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਉੱਚੀ ਇਮਾਰਤ Burj Khalifa ਦੇ ਨਾਲ Compare ਕਰੀਏ ਤਾਂ ਉਸਦਾ ਵਜਨ ਸਿਰਫ਼ 5 ਲੱਖ ਟਨ ਹੈ ।

11.ਆਮ ਤੋਰ ਤੇ ਕਿਹਾ ਜਾਂਦਾ ਹੈ ਕਿ ਗੀਜਾ ਦੇ ਪਿਰਾਮਿਡ ਕੈਦੀ ਦੇ ਗੁਲਾਮਾਂ ਦੇ ਦੁਆਰਾ ਬਣਾਏ ਗਏ ਸੀ । ਪਰ Modren Discovery ਤੋਂ ਪਤਾ ਚਲਦਾ ਹੈ ਕਿ ਜਿਹਨਾਂ ਮਜ਼ਦੂਰਾਂ ਨੇ ਇਸਨੂੰ ਬਣਾਇਆ ਸੀ, ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਸੀ।
12.45 ਸੋ ਸਾਲਾਂ ਦੇ ਬਾਅਦ ਪਿਰਾਮਿਡ ਖੜ੍ਹੇ ਹੋਣ ਦਾ ਰਾਜ ਇਹ ਹੈ ਕਿ ਇਸਦੇ ਪਥੱਰਾਂ ਨੂੰ ਸੁਪਰ ਇਡਹਿਉਸ ਮੋਰਟਰ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਨੇ ਪਿਰਾਮਿਡ ਨੂੰ ਮਜ਼ਬੂਤ ਬਣਾਇਆ ਹੋਇਆ ਹੈ ।

13.ਪਿਰਾਮਿਡਾਂ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਹੋਇਆ ਹੈ ਕਿ ਬਾਹਰ ਗਰਮੀ ਹੋਣ ਦੇ ਬਾਵਜੂਦ ਵੀ ਅੰਦਰ ਦੇ ਤਾਪਮਾਨ ਹਮੇਸ਼ਾ 20C ਬਰਾਬਰ ਰਹਿੰਦਾ ਹੈ ।
14.ਗੀਜਾ ਦੇ ਪਿਰਾਮਿਡ ਦੁਨੀਆਂ ਦੀ ਸਭ ਤੋਂ ਲੰਮੀ ਨਦੀ ਨੀਲ ਨਦੀ ਦੇ ਪਛੱਮੀ ਤੱਟ ਤੇ ਸਥਿਤ ਹੈ ।
15.ਇਸ ਗੱਲ ਦਾ ਅਨੁਮਾਨ ਲਗਾਇਆ ਜਾਂਦਾ ਹੈ ਕਿ ਗੀਜਾ ਦੇ ਮਹਾਨ ਪਿਰਾਮਿਡ ਬਣਾਉਣ ਦੇ ਲਈ 50 ਲੱਖ ਟਨ ਪਥੱਰ, 8 ਹਜ਼ਾਰ ਟਨ ਗਰੇਨਾਇਟ, 5 ਲੱਖ ਟਨ ਮੋਰਟਰ ਦਾ ਇਸਤੇਮਾਲ ਕੀਤਾ ਗਿਆ ਸੀ ।

16.ਹਿਸਟੋਰਿਅਨ ਦਾ ਕਹਿਣਾ ਹੈ ਕਿ ਪਿਰਾਮਿਡਾਂ ਦਾ ਨਿਰਮਾਣ 20 ਹਜ਼ਾਰ ਕੁਸ਼ਲ ਕਾਰੀਗਰਾਂ ਦੁਆਰਾ ਕੀਤਾ ਗਿਆ ਸੀ । ਜਿਹਨਾਂ ਦੇ ਵਿੱਚ ਆਰਕਿਟੈਕ,ਇੰਜਨੀਅਰ, ਰਾਜਮਿਸਤਰੀ ਅਤੇ ਸ਼ਿਲਪਕਾਰ ਰਹੇ ਹੋਣਗੇ ।
Tajinderpal Singh

ਅੰਮ੍ਰਿਤ ਸਿੰਘ ਲਿਖਦੇ ਹਨ- ਦੁਨੀਆ ਦੇ ਸਤ ਅਜੂਬਿਆਂ ਵਿਚੌਂ ਇੱਕ ਮਿਸਰ ਦੇ ਪਿਰਾਮਿਡ – ਪਿਰਾਮਿਡ ਵਿੱਚ ਵਰਤੇ ਪੱਥਰਾਂ ਦੀ ਕਾਰੀਗਰੀ – ਅਜੂਬਾ
ਖ਼ੁਫ਼ੂ ਦਾ ਮਹਾਨ ਪਿਰਾਮਿਡ ਦੁਨੀਆ ਦੇ ਸੱਤ ਪ੍ਰਾਚੀਨ ਅਜੂਬਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਸਾਰਿਆਂ ਨਾਲੋਂ ਹੈਰਾਨੀ-ਜਨਕ ਗੱਲ ਇਹ ਹੈ ਕਿ ਇਹ ਸਾਰਿਆਂ ਨਾਲੋਂ ਪੁਰਾਣਾ ਹੈ ਅਤੇ ਸੱਤਾਂ ਅਜੂਬਿਆਂ ਵਿੱਚੋਂ ਸਿਰਫ਼ ਇਹੀ ਬਚਿਆ ਹੋਇਆ ਹੈ। ਇਹ ਮਿਸਰ ਵਿੱਚ ਕਾਹਿਰਾ ਦੇ ਇੱਕ ਹਿੱਸੇ ਗਿਜ਼ਾ ਸ਼ਹਿਰ ਵਿੱਚ ਸਥਿਤ ਹੈ। ਇਸ ਮਹਾਨ ਪਿਰਾਮਿਡ ਨੂੰ ਮਿਸਰੀ ਫ਼ੈਰੋਹ ਖ਼ੁਫ਼ੂ ਨੇ ਬਣਵਾਇਆ। ਖੁਫ਼ੂ ਫ਼ੈਰੋਹ ਖ਼ਾਨਦਾਨ ਦੀ ਚੌਥੀ ਪੀੜ੍ਹੀ ਵਿੱਚ ਤਕਰੀਬਨ 2560 ਬੀ਼ ਸੀ਼ ਵਿੱਚ ਹੋਇਆ। ਉਸ ਦਾ ਮੰਤਵ ਸੀ ਕਿ ਜਦੋਂ ਉਸ ਦੀ ਮੌਤ ਹੋਵੇ ਤਾਂ ਉਸ ਨੂੰ ਇਸ ਵਿੱਚ ਦਫ਼ਨਾਇਆ ਜਾਏ। ਕਿਹਾ ਜਾਂਦਾ ਕਿ ਇਸ ਪਿਰਾਮਿਡ ਨੂੰ ਬਣਾਉਣ ਵਿੱਚ 20 ਸਾਲ ਲੱਗੇ। ਇਸ ਪਿਰਾਮਿਡ ਦੇ ਢਾਂਚੇ ਵਿੱਚ ਵਰਤੇ ਪੱਥਰਾਂ ਦੀ ਗਿਣਤੀ ਕੋਈ 20 ਲੱਖ ਹੈ ਅਤੇ ਹਰੇਕ ਪੱਥਰ ਦਾ ਆਮ ਭਾਰ 2 ਟਨ ਤੋਂ ਵੱਧ ਹੈ। ਉੱਪਰ ਨੂੰ ਜਾਂਦੇ ਪੱਥਰਾਂ ਦਾ ਸਾਈਜ਼ ਘਟਦਾ ਜਾਂਦਾ ਹੈ। ਬੁਨਿਆਦ ਦੇ ਕਈ ਪੱਥਰਾਂ ਦੇ ਬਲਾਕ 15 ਟਨ ਤੋਂ ਵੀ ਜ਼ਿਆਦਾ ਭਾਰੀ ਹਨ। ਬਾਦਸ਼ਾਹ ਦੇ ਕਮਰੇ ਦੀ ਛੱਤ ਤੇ ਗਰੇਨਾਈਟ ਦੇ ਬਲਾਕ 50 ਤੋਂ 80 ਟਨ ਭਾਰੇ ਹਨ। ਪੱਥਰਾਂ ਨੂੰ ਘੜਨ ਦੀ ਕਲਾ ਬਹੁਤ ਅਸਚਰਜ ਹੈ। ਇਹ ਪੱਥਰ ਏਨੀ ਕਾਰੀਗਰੀ ਨਾਲ ਫਿੱਟ ਕੀਤੇ ਗਏ ਹਨ ਕਿ ਕੋਈ ਵੀ ਬਰੀਕ ਗੱਤਾ (ਕਾਰਡਬੋਰਡ) ਉਸ ਵਿੱਚ ਨਹੀਂ ਆ ਸਕਦਾ। ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਪਿਰਾਮਿਡ ਲਈ ਵਰਤੇ ਏਨੇ ਭਾਰੀ ਪੱਥਰ ਉੱਪਰ ਕਿਵੇਂ ਪਹੁੰਚਾਏ ਗਏ। ਕੋਈ ਕਹਿੰਦਾ ਹੈ ਕਿ ਰੈਂਪ (ਢਲਾਨ) ਬਣਾ ਕੇ ਉਸ ਦੀ ਵਰਤੋਂ ਕੀਤੀ ਗਈ ਹੋਵੇਗੀ ਅਤੇ ਕਿਸੇ ਦਾ ਖਿਆਲ ਹੈ ਕਿ ਲੰਬੇ-ਲੰਬੇ ਲੀਵਰਾਂ (ਤੁਲਾਂ) ਰਾਹੀਂ ਲੈ ਜਾਏ ਗਏ ਹੋਣਗੇ।

ਅਜੋਕੇ ਸਮੇਂ ਵਿੱਚ ਡਾ਼ ਜ਼ਾਹੀ ਹਵਾਸ ਨੂੰ ਪਿਰਾਮਿਡ ਦੇ ਦੱਖਣੀ ਪਾਸੇ ਇੱਕ ਰੈਂਪ ਮਿਲਿਆ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਸ ਪਿਰਾਮਿਡ ਦੀ ਉਸਾਰੀ ਲਈ ਇਸ ਰੈਂਪ ਨੂੰ ਵਰਤਿਆ ਗਿਆ ਹੋਣਾ ਹੈ। ਗਿਜ਼ਾ ਦੇ ਸਥਾਨ ਤੇ ਮੀਊਜ਼ੀਅਮ ਵਿੱਚ ਖ਼ੁਫ਼ੂ ਦੀ ਇੱਕ ਕਿਸ਼ਤੀ ਵੀ ਪਈ ਹੈ ਜਿਸ ਨੂੰ ‘ਸੂਰਜ ਕਿਸ਼ਤੀ’ ਕਹਿੰਦੇ ਹਨ। ਐਸਾ ਮਿਸਰੀ ਵਿਸ਼ਵਾਸ ਹੈ ਕਿ ਮੌਤ ਦੇ ਪਿੱਛੋਂ ਇਹ ਰੂਹ ਦੀ ਆਵਾਜਾਈ ਦਾ ਸਾਧਨ ਹੁੰਦੀ ਹੈ। ਇਸ ਮਹਾਨ ਪਿਰਾਮਿਡ ਦੀ ਮੁੱਢਲੀ ਉੱਚਾਈ 481 ਫ਼ੁੱਟ ਸੀ ਪਰ ਸਮੇਂ ਦੀ ਮਾਰ ਥੱਲੇ ਆਕੇ ਹੁਣ ਇਹ ਦਸ ਫ਼ੁੱਟ ਦੀ ਉੱਚਾਈ ਗੁਆ ਚੁੱਕਾ ਹੈ। ਇਹ ਪਿਰਾਮਿਡ 19ਵੀਂ ਸਦੀ ਏ਼ ਡੀ਼ ਤੋਂ ਪਹਿਲਾਂ ਦੇ ਸਮੇਂ ਵਿੱਚ ਦੁਨੀਆ ਦਾ ਸਭ ਨਾਲੋਂ ਉੱਚਾ ਢਾਂਚਾ ਸੀ। ਇਸ ਦਾ ਢਲਾਨੀ ਜ਼ਾਵੀਆ (ਕੋਨ) 51 ਡਿਗਰੀ 51 ਮਿਨੱਟ ਹੈ। ਨੀਚੇ ਤੋਂ ਇਹ ਪਿਰਾਮਿਡ ਮੁਰੱਬਾ ਸ਼ਕਲ ਵਿੱਚ ਹੈ। ਉਸਾਰੀ ਵਿੱਚ ਹਰ ਥਾਂ ਤੇ ਇਹ ਸ਼ਕਲ ਇੱਕੋ ਜਿਹੀ ਰੱਖੀ ਗਈ ਹੈ। ਹੇਠਾਂ ਹਰੇਕ ਪਾਸਾ 751 ਫ਼ੁੱਟ ਹੈ। ਬਨਾਵਟ ਵਿੱਚ ਚਾਰੇ ਪਾਸਿਆਂ ਦੀ ਉੱਪਰ ਤੱਕ ਆਪਸੀ ਸ਼ੁਧੀ ਪ੍ਰਸ਼ੰਸਾ ਯੋਗ ਹੈ। ਇਸ ਪਿਰਾਮਿਡ ਦਾ ਮੂੰਹ ਇਸ ਤਰੀਕੇ ਨਾਲ ਬੰਦ ਹੈ ਕਿ ਪਤਾ ਨਹੀਂ ਲੱਗਦਾ ਕਿ ਮੂੰਹ ਕਿੱਥੇ ਹੈਇੱਕ ਯੂਨਾਨੀ ਸੱਈਆਹ‎,‎ ਹੈਰੋਡੋਟੱਸ ਅਨੁਸਾਰ ਇਸ ਪਿਰਾਮਿਡ ਨੂੰ ਬਣਾਉਣ ਲਈ ਤਕਰੀਬਨ ਇੱਕ ਲੱਖ ਗ਼ੁਲਾਮਾਂ ਤੋਂ ਵਗਾਰ ਲਈ ਗਈ। ਕਈ ਸਾਇੰਸਦਾਨ ਉੱਪਰੋਕਤ ਸੱਈਆਹ ਨਾਲ ਸਹਿਮਤ ਨਹੀਂ ਹਨ।

ਹੁਣ ਤੱਕ 46 ਪਿਰਾਮਿਡ ਲੱਭੇ ਗਏ ਹਨ। ਹੋਰ ਵੀ ਲੱਭੇ ਜਾ ਸਕਦੇ ਹਨ ਜਿਹੜੇ ਮਾਰੂ ਥੱਲ ਵਿੱਚ ਦੱਬੇ ਪਏ ਹਨ। ਪ੍ਰਾਚੀਨ ਭਵਨ-ਨਿਰਮਾਣ ਕਲਾ ਦੀ ਉੱਤਮਤਾ ਇਸ ਗੱਲ ਵਿੱਚ ਹੈ ਕਿ ਪਿਰਾਮਿਡਾਂ ਦੀ ਉਸਾਰੀ ਦੀ ਮਿਣਤੀ ਕਮਾਲ ਦੀ ਬਾਰੀਕ-ਬੀਨੀ ਪੇਸ਼ ਕਰਦੀ ਹੈ। ਬਹੁਤ ਸਾਰੇ ਪਿਰਾਮਿਡਾਂ ਵਿੱਚ ਮਿਰਤਕਾਂ ਨਾਲ ਬੇਅੰਤ ਧਨ ਰੱਖਿਆ ਜਾਂਦਾ ਸੀ ਕਿਉਂਕਿ ਮਿਸਰੀ ਸਮਝਦੇ ਸਨ ਕਿ ਮੌਤ ਤੋਂ ਪਿੱਛੋਂ ਮਿਰਤਕਾਂ ਦੀ ਜ਼ਰੂਰਤਾਂ ਲਈ ਇਸ ਧਨ ਦੀ ਲੋੜ ਹੈ। ਏਸੇ ਕਾਰਨ ਪ੍ਰਾਚੀਨ ਕਾਲ ਵਿੱਚ ਕੱਬਰ-ਲੁਟੇਰੇ ਹੁੰਦੇ ਸਨ। ਉਹ ਪਵਿੱਤਰ ਕੱਬਰਾਂ ਨੂੰ ਲੁਟਦੇ ਸਨ। ਅਜਿਹੀਆਂ ਘਟਨਾਵਾਂ ਦੇ ਇਲਾਜ ਲਈ ਸ਼ਿਲਪਕਾਰ ਪਿਰਾਮਿਡ ਵਿੱਚ ਅਜਿਹੇ ਰੱਸਤੇ ਬਣਾਉਂਦੇ ਸਨ ਜਿਹਨਾਂ ਨੂੰ ਗਰੇਨਾਈਟ ਬਲਾਕਾਂ ਰਾਹੀਂ ਬੰਦ ਕੀਤਾ ਜਾਂਦਾ ਸੀ ਅਤੇ ਗੁਪਤ ਰਾਹ ਅਤੇ ਗੁਪਤ ਕਮਰੇ ਬਣਾਏ ਜਾਂਦੇ ਸਨ ਪਰ ਲੁਟੇਰੇ ਉਹਨਾਂ ਨਾਲੋਂ ਵੀ ਚੱਤਰ ਸਨ। ਇਸੇ ਲਈ ਬਾਦਸ਼ਾਹਾਂ ਦੀ ਕੋਈ ਐਸੀ ਕਬਰ ਨਹੀਂ ਹੈ ਜਿਹੜੀ ਲੁੱਟੀ ਨਾ ਗਈ ਹੋਵੇ। 820 ਏ਼ ਡੀ਼ ਵਿੱਚ ਅਰਬੀ ਖ਼ਲੀਫ਼ਾ ਅਬਦੁੱਲਾਹ ਅਲਮਨੂਮ ਨੇ ਖੁਫ਼ੂ ਦੇ ਪਿਰਾਮਿਡ ਦੇ ਸਭ ਗੁਪਤ ਰਾਹ ਖੋਲ੍ਹਣ ਦੀ ਕੋਸ਼ਿਸ਼ ਅਨੇਕ ਤਰੀਕਿਆਂ ਨਾਲ ਕੀਤੀ। ਉਸ ਨੂੰ ਇੱਕ ਰਾਹ ਮਿਲਿਆ ਵੀ ਪਰ ਕੋਈ ਖ਼ਜ਼ਾਨਾ ਨਾ ਲੱਭ ਸਕਿਆ। ਇਸ ਪਿਰਾਮਿਡ ਵਿੱਚ ਮਲਕਾ ਅਤੇ ਬਾਦਸ਼ਾਹ ਦੇ ਕਮਰੇ ਮਿਲੇ। ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਨੂੰ ਹਾਲੇ ਤੱਕ ਖ਼ੁਫ਼ੂ ਦੀ ਮੱਮੀ ਅਤੇ ਖ਼ਜ਼ਾਨਾ ਨਹੀਂ ਮਿਲ ਸਕੇ। ਇਸ ਤੋਂ ਕਾਰੀਗਰਾਂ ਦੀ ਗੁਪਤ ਭਵਨ-ਨਿਰਮਾਣ ਕਲਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

About admin

%d bloggers like this: