Breaking News
Home / International / ਦੁਬਈ ਦੇ ਕਿੰਗ ਨੂੰ ਜਾਰਡਨ ਦੀ ਰਾਜਕੁਮਾਰੀ ਨੂੰ ਤਲਾਕ ਦੇਣਾ ਪਿਆ ਮਹਿੰਗਾ, ਕਰਨਗੇ 5500 ਕਰੋੜ ਦਾ ਭੁਗਤਾਨ

ਦੁਬਈ ਦੇ ਕਿੰਗ ਨੂੰ ਜਾਰਡਨ ਦੀ ਰਾਜਕੁਮਾਰੀ ਨੂੰ ਤਲਾਕ ਦੇਣਾ ਪਿਆ ਮਹਿੰਗਾ, ਕਰਨਗੇ 5500 ਕਰੋੜ ਦਾ ਭੁਗਤਾਨ

ਬ੍ਰਿਟੇਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਦੁਬਈ ਦੇ ਸ਼ਾਸਕ ਨੂੰ ਆਪਣੀ ਸਾਬਕਾ ਪਤਨੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ 55 ਕਰੋੜ ਪੌਂਡ (ਲਗਭਗ 5500 ਕਰੋੜ ਰੁਪਏ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ, ਜੋ ਬ੍ਰਿਟਿਸ਼ ਇਤਿਹਾਸ ਵਿਚ ਸਭ ਤੋਂ ਮਹਿੰਗੇ ਤਲਾਕ ਸਮਝੌਤਿਆਂ ਵਿਚੋਂ ਇਕ ਹੈ। ਹਾਈ ਕੋਰਟ ਨੇ ਕਿਹਾ ਕਿ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਆਪਣੀ ਛੇਵੀਂ ਪਤਨੀ, ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਨੂੰ 25.15 ਕਰੋੜ ਪੌਂਡ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਆਪਣੇ ਬੱਚਿਆਂ 14 ਸਾਲਾ ਅਲ ਜਲੀਲਾ ਅਤੇ 9 ਸਾਲਾ ਜਾਇਦ ਨੂੰ 29 ਕਰੋੜ ਪੌਂਡ ਦੀ ਬੈਂਕ ਗਾਰੰਟੀ ਤਹਿਤ ਭੁਗਤਾਨ ਕਰਨਾ ਹੋਵੇਗਾ।

ਅਦਾਲਤ ਨੇ ਕਿਹਾ ਕਿ ਬੱਚਿਆਂ ਨੂੰ ਪ੍ਰਾਪਤ ਹੋਣ ਵਾਲੀ ਕੁੱਲ ਰਾਸ਼ੀ 29 ਕਰੋੜ ਪੌਂਡ ਤੋਂ ਵੱਧ ਜਾਂ ਘੱਟ ਹੋ ਸਕਦੀ ਹੈ। ਇਹ ਵੱਖ-ਵੱਖ ਕਾਰਕਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਉਹ ਕਿੰਨੇ ਸਮੇਂ ਤੱਕ ਜਿਊਂਦੇ ਰਹਿੰਦੇ ਹਨ ਅਤੇ ਕੀ ਉਹ ਆਪਣੇ ਪਿਤਾ ਨਾਲ ਮੇਲ-ਮਿਲਾਪ ਕਰਦੇ ਹਨ। ਜੱਜ ਫਿਲਿਪ ਮੂਰ ਨੇ ਇਹ ਹੁਕਮ ਪਾਸ ਕੀਤਾ। 37 ਸਾਲਾ ਰਾਜਕੁਮਾਰੀ ਹਯਾ 2019 ਵਿਚ ਦੌੜ ਕੇ ਬ੍ਰਿਟੇਨ ਪੁੱਜੀ ਸੀ ਅਤੇ ਬ੍ਰਿਟਿਸ਼ ਅਦਾਲਤਾਂ ਜ਼ਰੀਏ ਆਪਣੇ 2 ਬੱਚਿਆਂ ਦੀ ਸੁਰੱਖਿਆ ਮੰਗੀ ਸੀ। ਜਾਰਡਨ ਦੇ ਮਰਹੂਮ ਰਾਜਾ ਹੁਸੈਨ ਦੀ ਧੀ ਹਯਾ ਨੇ ਕਿਹਾ ਕਿ ਉਹ ਆਪਣੇ ਪਤੀ ਤੋਂ ਡਰੀ ਹੋਈ ਸੀ, ਜਿਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀਆਂ 2 ਧੀਆਂ ਦੀ ਖਾੜੀ ਅਮੀਰਾਤ ਵਿਚ ਜ਼ਬਰਨ ਵਾਪਸੀ ਦਾ ਹੁਕਮ ਦਿੱਤਾ ਸੀ।

ਸ਼ੇਖ਼ ਮੁਹੰਮਦ (72) ਸੰਯੁਕਤ ਅਰਬ ਅਮੀਰਾਤ ਦੇ ਪ੍ਰਧਾਨ ਮੰਤਰੀ ਵੀ ਹਨ। ਬ੍ਰਿਟੇਨ ਦੀ ਇਕ ਪਰਿਵਾਰਕ ਅਦਾਲਤ ਦੇ ਜੱਜ ਨੇ ਅਕਤੂਬਰ ਵਿਚ ਫ਼ੈਸਲਾ ਸੁਣਾਇਆ ਕਿ ਸ਼ੇਖ਼ ਮੁਹੰਮਦ ਨੇ ਕਾਨੂੰਨੀ ਲੜਾਈ ਦੌਰਾਨ ਰਾਜਕੁਮਾਰੀ ਹਯਾ ਦੇ ਫੋਨ ਨੂੰ ਹੈਕ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਸ਼ੇਖ਼ ਮੁਹੰਮਦ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਸੀ।

Check Also

ਹਵਾ ਚ 35,000 ਫੁੱਟ ਦੀ ਉਚਾਈ ‘ਤੇ ਉੱਡ ਰਹੇ ਸਵਾਰੀਆਂ ਨਾਲ ਭਰੇ ਜਹਾਜ ਨਾਲ ਵਾਪਰ ਗਿਆ ਇਹ ਵੱਡਾ ਹਾਦਸਾ

ਲੋਕਾਂ ਵੱਲੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵੱਖ ਵੱਖ ਸਾਧਨਾਂ ਅਤੇ ਵੱਖ-ਵੱਖ ਰਸਤਿਆਂ …

%d bloggers like this: