Breaking News
Home / ਦੇਸ਼ / ”ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ”

”ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ”

“ਜੇਕਰ ਉਹ ਮੇਰੇ ਤੋਂ ਆਜ਼ਾਦੀ ਚਾਹੁੰਦਾ ਹੈ ਤਾਂ ਉਸ ਨੂੰ ਆਜ਼ਾਦੀ ਮਿਲਣੀ ਹੀ ਚਾਹੀਦੀ ਹੈ। ਮੇਰੀ ਜ਼ਿੰਦਗੀ ਦਾ ਸਫ਼ਰ ਇੱਥੋਂ ਤੱਕ ਹੀ ਹੈ। ਮੈਂ ਖੁਸ਼ ਹਾਂ ਕਿ ਮੈਂ ਆਪਣੇ ਅੱਲ੍ਹਾ ਨਾਲ ਮਿਲਾਂਗੀ। ਮੈਂ ਉਨ੍ਹਾਂ ਤੋਂ ਪੁੱਛਾਂਗੀ ਕਿ ਮੈਂ ਕਿੱਥੇ ਗਲਤ ਸੀ? ਮੈਨੂੰ ਚੰਗੇ ਮਾਪੇ ਮਿਲੇ। ਵਧੀਆ ਦੋਸਤ-ਮਿੱਤਰ ਵੀ ਮਿਲੇ। ਹੋ ਸਕਦਾ ਹੈ ਮੇਰੇ ਨਾਲ ਜਾਂ ਫਿਰ ਮੇਰੀ ਕਿਸਮਤ ‘ਚ ਕੁਝ ਗਲਤ ਹੀ ਲਿਖਿਆ ਹੋਵੇ। ਪਰ ਮੈਂ ਖੁਸ਼ ਹਾਂ ਅਤੇ ਆਪਣੀ ਮਰਜ਼ੀ ਅਤੇ ਪੂਰੀ ਸੰਤੁਸ਼ਟੀ ਨਾਲ ਅਲਵਿਦਾ ਕਹਿ ਰਹੀ ਹਾਂ। ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ।”

ਇਹ ਸਨ ਆਇਸ਼ਾ ਦੇ ਅਖੀਰੀ ਸ਼ਬਦ।

ਪੁਲਿਸ ਸ਼ਿਕਾਇਤ ਦੇ ਅਨੁਸਾਰ ਆਇਸ਼ਾ ਨੇ ਆਪਣਾ ਆਖਰੀ ਵੀਡੀਓ 26 ਫਰਵਰੀ ਨੂੰ ਬਣਾਇਆ ਸੀ। ਇਸ ਤੋਂ ਬਾਅਦ ਉਸ ਨੇ ਸਾਬਰਮਤੀ ਨਹਿਰ ‘ਚ ਛਾਲ ਮਾਰਤੀ

ਆਇਸ਼ਾ ਮੂਲ ਰੂਪ ‘ਚ ਰਾਜਸਥਾਨ ਤੋਂ ਸੀ ਅਤੇ ਮੌਜੂਦਾ ਸਮੇਂ ਅਹਿਮਦਾਬਾਦ ਦੇ ਵਤਾਵਾ ਵਿਖੇ ਰਹਿ ਰਹੀ ਸੀ। ਆਇਸ਼ਾ ਨੇ ਸਾਬਰਮਤੀ ਨਹਿਰ ‘ਚ ਛਾਲ ਮਾਰਨ ਤੋਂ ਪਹਿਲਾਂ ਇਹ ਵੀ ਕਿਹਾ ਸੀ, “ਮੈਂ ਦੁਆ ਕਰਦੀ ਹਾਂ ਕਿ ਇਹ ਪਿਆਰੀ ਨਦੀ ਮੈਨੂੰ ਆਪਣੇ ਪ੍ਰਵਾਹ ਦੇ ਨਾਲ ਹੀ ਗਲੇ ਲਗਾ ਲਵੇ।”

ਸਾਬਰਮਤੀ ਰਿਵਰਫਰੰਟ (ਪੱਛਮ) ਦੇ ਪੁਲਿਸ ਇੰਸਪੈਕਟਰ ਵੀਐਮ ਦੇਸਾਈ, ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਇਸ਼ਾ ਨੇ ਸਾਬਰਮਤੀ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀ ਵ ਨ ਲੀ ਲਾ ਖ਼ ਤ ਮ ਕਰ ਲਈ ਹੈ।

About admin

Check Also

ਪਤੀ ਨਿਖਿਲ ਜੈਨ ਨੇ ਚੁੱਕਿਆ ਨੁਸਰਤ ਜਹਾਂ ਦੇ ਰਾਜ਼ ਤੋਂ ਪਰਦਾ,ਆਖੀਆਂ ਵੱਡੀਆਂ ਗੱਲਾਂ

ਮੁੰਬਈ- ਅਦਾਕਾਰਾ ਅਤੇ ਟੀਐੱਮਸੀ ਸੰਸਦ ਮੈਂਬਰ ਨੁਸਰਤ ਜਹਾਂ ਦੇ ਪਤੀ ਨਿਖਿਲ ਜੈਨ ਨੇ ਉਨ੍ਹਾਂ ਦੇ …

%d bloggers like this: