Breaking News
Home / ਦੇਸ਼ / ਪੈਟਰੋਲ ਦੇ ਭਾਅ ਦੁੱਧ ਵੇਚਣ ਨਾਲ ਮਿਲਕ ਪਲਾਂਟ ‘ਚ ਹਜ਼ਾਰਾਂ ਲੀਟਰ ਦੁੱਧ ਦੀ ਕਮੀ

ਪੈਟਰੋਲ ਦੇ ਭਾਅ ਦੁੱਧ ਵੇਚਣ ਨਾਲ ਮਿਲਕ ਪਲਾਂਟ ‘ਚ ਹਜ਼ਾਰਾਂ ਲੀਟਰ ਦੁੱਧ ਦੀ ਕਮੀ

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ 100 ਰੁਪਏ ਲੀਟਰ ਪੈਟਰੋਲ ਕਰ ਸਕਦੀ ਹੈ ਤਾਂ ਉਹ ਵੀ ਦੁੱਧ ਦੀ ਕੀਮਤ 100 ਰੁਪਏ ਤੋਂ ਪਾਰ ਭੇਜ ਸਰਕਾਰ ਦੀਆਂ ਅੱਖਾਂ ਖੋਲ੍ਹ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਲੱਗੇ ਧਰਨੇ ਵਿੱਚ ਰੋਜ਼ਾਨਾ 5,000 ਲੋਕ ਲੰਗਰ ਛਕਦੇ ਹਨ ਜਿਸ ਵਿੱਚ ਦੁੱਧ ਦੀ ਕਾਫੀ ਲਾਗਤ ਹੁੰਦੀ ਹੈ।

ਜੀਂਦ: ਹਰਿਆਣਾ ਦੀ ਖਾਪ ਪੰਚਾਇਤ ਵੱਲੋਂ ਪੈਟਰੋਲ ਦੇ ਭਾਅ ਦੁੱਧ ਵੇਚਣ ਦੇ ਫੈਸਲੇ ਦਾ ਅਸਰ ਦਿਖਾਈ ਦੇਣ ਲੱਗਾ ਹੈ। ਐਲਾਨ ਦੇ ਪਹਿਲ ਹੀ ਦਿਨ ਜੀਂਦ ਸਥਿਤ ਮਿਲਕ ਪਲਾਂਟ ਵਿੱਚ 17,000 ਲੀਟਰ ਦੁੱਧ ਦੀ ਘੱਟ ਪਹੁੰਚਿਆ ਹੈ। ਇਹ ਕਮੀ ਸਿਰਫ ਚਾਰ ਪਿੰਡਾਂ ਵੱਲੋਂ ਦੁੱਧ ਦੀ ਸਪਲਾਈ ਨਾ ਦੇਣ ਕਰਕੇ ਹੋਈ ਹੈ। ਮਿਲਕ ਪਲਾਂਟ ਰੋਜ਼ਾਨਾ ਡੇਢ ਲੱਖ ਲੀਟਰ ਦੁੱਧ ਖਰੀਦਦਾ ਹੈ।

ਜੀਂਦ ਦੇ ਨੇੜਲੇ ਪਿੰਡ ਝਾਂਜ ਦੇ ਰਹਿਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ 100 ਰੁਪਏ ਲੀਟਰ ਪੈਟਰੋਲ ਕਰ ਸਕਦੀ ਹੈ ਤਾਂ ਉਹ ਵੀ ਦੁੱਧ ਦੀ ਕੀਮਤ 100 ਰੁਪਏ ਤੋਂ ਪਾਰ ਭੇਜ ਸਰਕਾਰ ਦੀਆਂ ਅੱਖਾਂ ਖੋਲ੍ਹ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਲੱਗੇ ਧਰਨੇ ਵਿੱਚ ਰੋਜ਼ਾਨਾ 5,000 ਲੋਕ ਲੰਗਰ ਛਕਦੇ ਹਨ ਜਿਸ ਵਿੱਚ ਦੁੱਧ ਦੀ ਕਾਫੀ ਲਾਗਤ ਹੁੰਦੀ ਹੈ। ਬਚਦਾ ਦੁੱਧ ਉਹ ਦਿੱਲੀ ਬਾਡਰ ‘ਤੇ ਪਹੁੰਚਾ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਓਨਾ ਸਮਾਂ ਉਹ ਅੰਦੋਲਨ ਜਾਰੀ ਰੱਖਣਗੇ ਤੇ ਨਾ ਹੀ ਸਰਕਾਰ ਨੂੰ ਦੁੱਧ ਵੇਚਣਗੇ।

ਉੱਧਰ, ਸਹਿਕਾਰੀ ਕਮੇਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਮਿਲਕ ਪਲਾਂਟ ਕਿਸਾਨਾਂ ਨੂੰ 62 ਰੁਪਏ ਫੀ ਲੀਟਰ ਦੇ ਹਿਸਾਬ ਨਾਲ ਪੈਸੇ ਦਿੰਦਾ ਹੈ ਪਰ ਉਹ 100 ਰੁਪਏ ਪ੍ਰਤੀ ਲੀਟਰ ਦੀ ਕੀਮਤ ‘ਤੇ ਦੁੱਧ ਨਹੀਂ ਖਰੀਦ ਸਕਦੇ। ਉਨ੍ਹਾਂ ਕਿਹਾ ਕਿ ਦੁੱਧ ਤੋਂ ਮੁੱਖ ਉਤਪਾਦ ਮਿਲਕ ਪਾਊਡਰ ਤਿਆਰ ਕੀਤਾ ਜਾਂਦਾ ਹੈ ਜੋ ਮਿਡ-ਡੇਅ ਮੀਲ ਅਤੇ ਆਂਗਣਵਾੜੀ ਕੇਂਦਰ ਨੂੰ ਭੇਜਿਆ ਜਾਂਦਾ ਹੈ। ਚੇਅਰਮੈਨ ਮੁਤਾਬਕ ਉਨ੍ਹਾਂ ਨੂੰ ਮਹੀਨੇ ਤੱਕ ਦਾ ਸਟਾਕ ਮੌਜੂਦ ਹੈ ਪਰ ਜੇਕਰ ਦੁੱਧ ਦੀ ਸਪਲਾਈ ਹੀ ਅੱਧੀ ਰਹਿ ਜਾਂਦੀ ਹੈ ਤਾਂ ਇਸ ਦਾ ਅਸਰ ਦਿਖਾਈ ਦੇਵੇਗਾ।

About admin

Check Also

ਪਤੀ ਨਿਖਿਲ ਜੈਨ ਨੇ ਚੁੱਕਿਆ ਨੁਸਰਤ ਜਹਾਂ ਦੇ ਰਾਜ਼ ਤੋਂ ਪਰਦਾ,ਆਖੀਆਂ ਵੱਡੀਆਂ ਗੱਲਾਂ

ਮੁੰਬਈ- ਅਦਾਕਾਰਾ ਅਤੇ ਟੀਐੱਮਸੀ ਸੰਸਦ ਮੈਂਬਰ ਨੁਸਰਤ ਜਹਾਂ ਦੇ ਪਤੀ ਨਿਖਿਲ ਜੈਨ ਨੇ ਉਨ੍ਹਾਂ ਦੇ …

%d bloggers like this: