Breaking News
Home / ਪੰਜਾਬ / ਮਜੀਠੀਆ ਵੱਲੋਂ ਦੀਪ ਸਿੱਧੂ ਦੀ ਮਦਦ ਕਰਨ ਤੋਂ ਇਨਕਾਰ, ਸਿਰਸਾ ਦੇ ਬਿਆਨ ‘ਤੇ ਕਈ ਵੱਡੀ ਗੱਲ

ਮਜੀਠੀਆ ਵੱਲੋਂ ਦੀਪ ਸਿੱਧੂ ਦੀ ਮਦਦ ਕਰਨ ਤੋਂ ਇਨਕਾਰ, ਸਿਰਸਾ ਦੇ ਬਿਆਨ ‘ਤੇ ਕਈ ਵੱਡੀ ਗੱਲ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਲਾਲ ਕਿਲਾ ਮਾਮਲੇ ਵਿੱਚ ਗ੍ਰਿਫਤਾਰ ਦੀਪ ਸਿੱਧੂ ਦੀ ਹਮਾਇਤ ਨਹੀਂ ਕਰੇਗੀ। ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਸੀ ਕਿ ਦੀਪ ਸਿੱਧੂ ਦੀ ਰਿਹਾਈ ਲਈ ਚਾਰਾਜੋਈ ਕੀਤੀ ਜਾਵੇਗੀ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਲਾਲ ਕਿਲਾਮਾਮਲੇ ਵਿੱਚ ਗ੍ਰਿਫਤਾਰ ਦੀਪ ਸਿੱਧੂ ਦੀ ਹਮਾਇਤ ਨਹੀਂ ਕਰੇਗੀ। ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਸੀ ਕਿ ਦੀਪ ਸਿੱਧੂ ਦੀ ਰਿਹਾਈ ਲਈ ਚਾਰਾਜੋਈ ਕੀਤੀ ਜਾਵੇਗੀ।

ਇਸ ਬਾਰੇ ਜਦੋਂ ਮਜੀਠੀਆ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਸਿਰਸਾ ਨਾਲ ਕੋਈ ਗੱਲ਼ ਨਹੀਂ ਹੋਈ। ਇਸ ਲਈ ਸਿਰਸਾ ਦੇ ਬਿਆਨ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਪ ਸਿੱਧੂ ਦੀ ਹਮਾਇਤ ਨਹੀਂ ਕਰੇਗਾ।

ਦੱਸ ਦਈਏ ਕਿ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਮਾਮਲੇ ਵਿੱਚ ਦੀਪ ਸਿੱਧੂ ਗ੍ਰਿਫਤਾਰ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਵਿੱਚ ਗ੍ਰਿਫਤਾਰ ਲੋਕਾਂ ਦੀ ਜ਼ਮਾਨਤ ਕਰਵਾ ਰਹੀ ਹੈ। ਇਸ ਬਾਰੇ ਹੀ ਸਿਰਸਾ ਨੇ ਕਿਹਾ ਹੈ ਕਿ ਉਹ ਦੀਪ ਸਿੱਧੂ ਨੂੰ ਵੀ ਜੇਲ੍ਹ ਵਿੱਚੋਂ ਰਿਹਾਅ ਕਰਵਾਉਣਗੇ ਪਰ ਦੂਜੇ ਪਾਸੇ ਮਜੀਠੀਆ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।

About admin

Check Also

CM Captain ਦੀ ਪੋਤੀ ਦੇ ਵਿਆਹ ਦੀਆਂ ਸਾਹਮਣੇ ਆਇਆਂ ਤਸਵੀਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਦਿੱਗਜ ਨੇਤਾਵਾਂ ਵਿਚੋਂ ਇਕ ਹਨ। ਕੈਪਟਨ …

%d bloggers like this: