Breaking News
Home / Bollywood / ‘ਮਿਸ ਯੂਨੀਵਰਸ 2021’ ਬਣਨ ਤੋਂ ਬਾਅਦ ਹਰਨਾਜ਼ ਕੌਰ ਸੰਧੂ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

‘ਮਿਸ ਯੂਨੀਵਰਸ 2021’ ਬਣਨ ਤੋਂ ਬਾਅਦ ਹਰਨਾਜ਼ ਕੌਰ ਸੰਧੂ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਹਰਨਾਜ਼ ਕੌਰ ਸੰਧੂ ‘ਮਿਸ ਯੂਨੀਵਰਸ 2021’ ਬਣ ਗਈ ਹੈ। ਭਾਰਤ ਨੂੰ ਇਹ ਖਿਤਾਬ 21 ਸਾਲਾਂ ਬਾਅਦ ਮਿਲਿਆ ਹੈ। 1994 ’ਚ ਸੁਸ਼ਮਿਤਾ ਸੇਨ ਤੇ 2000 ’ਚ ਲਾਰਾ ਦੱਤਾ ਨੂੰ ਇਹ ਖਿਤਾਬ ਮਿਲਿਆ ਸੀ।

ਹੁਣ ਜਦੋਂ ਹਰਨਾਜ਼ ਮਿਸ ਯੂਨੀਵਰਸ ਬਣ ਗਈ ਹੈ ਤਾਂ ਉਸ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਆਪਣੀ ਇਸ ਪੋਸਟ ’ਚ ਹਰਨਾਜ਼ ਲਿਖਦੀ ਹੈ, ‘ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅਸੀਂ ਕਰ ਦਿਖਾਇਆ। ਮੈਂ ਆਪਣੇ ਆਖਰੀ ਜਵਾਬ ’ਚ ਕਿਹਾ ਸੀ ਕਿ ਮੈਂ ਖ਼ੁਦ ’ਚ ਯਕੀਨ ਕੀਤਾ ਤੇ ਇਸੇ ਕਰਕੇ ਮੈਂ ਉਸ ਸਟੇਜ ’ਤੇ ਸੀ।’

ਇਸ ਦੇ ਨਾਲ ਹੀ ਹਰਨਾਜ਼ ਨੇ ਕੁਝ ਲੋਕਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਇਸ ਸਫਰ ’ਚ ਉਸ ਦਾ ਸਾਥ ਦਿੱਤਾ।

ਦੱਸ ਦੇਈਏ ਕਿ ਹਰਨਾਜ਼ ਨੇ ‘ਮਿਸ ਯੂਨੀਵਰਸ 2021’ ਬਣਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਸੀ। ਵੀਡੀਓ ਨਾਲ ਹਰਨਾਜ਼ ਨੇ ਲਿਖਿਆ ਸੀ ਕਿ ਉਹ ਖ਼ੁਦ ਨੂੰ ਜੇਤੂ ਹੀ ਸਮਝ ਰਹੀ ਹੈ ਕਿਉਂਕਿ ਉਸ ਕੋਲ ਉਸ ਦੇ ਪ੍ਰਸ਼ੰਸਕ ਹਨ। ਹਰਨਾਜ਼ ਦੀ ਇਸ ਵੀਡੀਓ ਨੂੰ 46 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Check Also

ਘਰ ਦੀ ਆਰਥਿਕ ਹਾਲਤ ਡਾਵਾਂਡੋਲ ਹੋਣ ‘ਤੇ ਜਦੋਂ ਦਿਲਜੀਤ ਦੋਸਾਂਝ ਨੇ ਚੁੱਕਿਆ ਸੀ ਇਹ ਕਦਮ, 10ਵੀਂ ਪਾਸ ਹੈ ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਸਗੋ ਹਿੰਦੀ ਫ਼ਿਲਮ ਇੰਡਸਟਰੀ …

%d bloggers like this: