ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਡਟੇ ਹੋਏ ਹਨ ਅਤੇ ਇਸ ਵਿਚਾਲੇ ਕਿਸਾਨ ਆਗੂਆਂ ਦੀਆ ਕੇਂਦਰੀ ਮੰਤਰੀਆਂ ਨਾਲ ਹੋ ਰਹੀਆ ਮੀਟਿੰਗਾਂ ਬੇਸਿੱਟਾ ਰਹੀਆਂ ਹਨ ਜਿਸ ਦੇ ਚੱਲਦਿਆਂ ਕਿਸਾਨ ਆਗੂਆਂ ਦੁਆਰਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਐਲਾਨ ਤੋ ਬਾਅਦ 26 ਜਨਵਰੀ ਨੂੰ ਦਿੱਲੀ ਦਿਆਂ ਬਾਰਡਰਾ ਤੇ ਟਰੈਕਟਰ ਮਾਰਚ ਕੱਢਿਆਂ ਜਾਵੇਗਾ ਜਿਸ ਲਈ ਪੰਜਾਬ ਅਤੇ ਹਰਿਆਣਾ ਤੋ ਵੱਡੀ ਗਿਣਤੀ ਚ ਕਿਸਾਨ ਆਪਣੇ ਟਰੈਕਟਰ ਲੈ ਕੇ ਦਿੱਲੀ ਪਹੁੰਚ ਰਹੇ ਹਨ ਅਜਿਹੇ ਚ ਸ਼ੋਸ਼ਲ ਮੀਡੀਆ ਤੇ ਕੁਝ ਤਸਵੀਰਾ ਸਾਹਮਣੇ ਆਈਆ ਹਨ
ਜਿਹਨਾ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ ਕਿ ਜਿੱਥੇ ਕਿਸਾਨ ਆਪਣੇ ਟਰੈਕਟਰ ਲੈ ਕੇ ਦਿੱਲੀ ਪਹੁੰਚ ਰਹੇ ਹਨ ਉੱਥੇ ਹੀ ਕਿਸਾਨਾ ਦੁਆਰਾਂ ਆਪਣੀਆਂ ਜੇ ਸੀ ਬੀ ਮਸ਼ੀਨਾਂ ਤੇ ਵੀ ਦਿੱਲੀ ਪੁੱਜਿਆ ਜਾ ਰਿਹਾ ਹੈ ਅਤੇ ਕਿਸਾਨ ਅੰਦੋਲਨ ਦੇ ਨਾਹਰੇ ਲਗਾਏ ਜਾ ਰਹੇ ਹਨ ਪਰ ਸਰਕਾਰ ਵੱਲੋ ਵੀ ਪੂਰਾ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਕਿ ਇਹ ਟਰੈਕਟਰ ਮਾਰਚ ਨਾ ਨਿਕਲੇ ਜਿਸ ਲਈ ਸਰਕਾਰ ਦੁਆਰਾਂ ਸੁਪਰੀਮ ਕੋਰਟ ਚ ਵੀ ਪਹੁੰਚਿਆ ਗਿਆ ਪਰ ਸੁਪਰੀਮ ਕੋਰਟ ਦੁਆਰਾਂ ਟਰੈਕਟਰ ਮਾਰਚ ਕੱਢਣ ਨੂੰ ਕਿਸਾਨਾ ਦਾ ਹੱਕ ਦੱਸਿਆ ਗਿਆ ਅਤੇ ਹੁਣ ਸੁਪਰੀਮ ਕੋਰਟ ਵੱਲੋ ਇਸ ਮਾਮਲੇ ਤੇ
ਅਗਲੀ ਸੁਣਵਾਈ 17 ਜਨਵਰੀ ਨੂੰ ਕੀਤੀ ਜਾਵੇਗੀ ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਸ਼ਪੱਸ਼ਟ ਆਖਣਾ ਹੈ ਕਿ ਅਸੀ ਇਹ ਟਰੈਕਟਰ ਮਾਰਚ ਦਿੱਲੀ ਦੇ ਬਾਰਡਰਾ ਦੀਆ ਸੜਕਾ ਤੇ ਹਰ ਹਾਲਤ ਦੇ ਵਿੱਚ ਕੱਢਾਂਗੇ ਅਤੇ ਸਰਕਾਰ ਦੀਆ ਨੀਂਹਾਂ ਹਿਲਾਵਾਂਗੇ ਅਤੇ ਅਤੇ ਜਦੋ ਤੱਕ ਇਹਨਾ ਖੇਤੀ ਕਾਨੂੰਨਾ ਨੂੰ ਸਰਕਾਰ ਰੱਦ ਨਹੀ ਕਰਦੀ ਤਦ ਤੱਕ ਇਸ ਕਿਸਾਨੀ ਅੰਦੋਲਨ ਨੂੰ ਇਸੇ ਤਰਾ ਜਾਰੀ ਰੱਖਿਆਂ ਜਾਵੇਗਾ ਦੂਜੇ ਪਾਸੇ ਇਸ ਟਰੈਕਟਰ ਮਾਰਚ
ਨੂੰ ਲੈ ਕੇ ਕਈ ਤਰਾ ਦੀਆ ਅ ਫ ਵਾ ਹਾ ਫੈਲਾਈਆਂ ਜਾ ਰਹੀਆਂ ਹਨ ਕਿ ਇਹ ਟਰੈਕਟਰ ਮਾਰਚ ਦਿੱਲੀ ਦੇ ਲਾਲ ਕਿਲੇ ਜਾਂ ਰਾਜਪਾਥ ਤੇ ਕੱਢਿਆਂ ਜਾਵੇਗਾ ਜਿਸ ਉਪਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੁਬਾਰਾ ਸ਼ਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਹ ਟਰੈਕਟਰ ਮਾਰਚ ਕੇਵਲ ਦਿੱਲੀ ਦੇ ਬਾਰਡਰਾ ਤੇ ਸ਼ਾਤਮਈ ਤਰੀਕੇ ਨਾਲ ਕੱਢਿਆਂ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ