ਮੁਕੇਸ਼ ਅੰਬਾਨੀ ਦੀ ਪਤਨੀ ਦੇ ਡ੍ਰਾਈਵਰ ਦੀ ਲੱਖਾਂ ‘ਚ ਤਨਖ਼ਾਹ, ਘਰ ‘ਚ ਸੇਵਾ ਲਈ 600 ਨੌਕਰ

ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਲੈਵਿਸ਼ ਜ਼ਿੰਦਗੀ ਜਿਉਂਦੀ ਹੈ। ਅੰਬਾਨੀ ਦੇ ਘਰ ਨੂੰ ਜ਼ੈੱਡ ਸਿਕਿਓਰਟੀ ਮਿਲੀ ਹੋਈ ਹੈ। ਨੀਤਾ ਅੰਬਾਨੀ ਪਰਿਵਾਰ ਨਾਲ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਰਿਹਾਇਸ਼ੀ ਜਾਇਦਾਦਾਂ ਵਿੱਚੋਂ ਇੱਕ ਏਂਟੀਲਿਆ ‘ਚ ਰਹਿੰਦੀ ਹੈ। ਇਸ ਆਲੀਸ਼ਾਨ ਘਰ ‘ਚ ਅੰਬਾਨੀ ਪਰਿਵਾਰ ਦੀ ਖਿਦਮਤ ਵਿੱਚ 600 ਨੌਕਰ ਦਿਨ-ਰਾਤ ਲੱਗੇ ਰਹਿੰਦੇ ਹਨ।

ਨੀਤਾ ਅੰਬਾਨੀ ਇਕ ਪਾਵਰਫੁੱਲ ਕਾਰੋਬਾਰੀ ਮਹਿਲਾ ਹੈ। ਉਹ ਅਕਸਰ ਆਪਣੇ ਮਹਿੰਗੇ ਸ਼ੌਕ ਕਾਰਨ ਚਰਚਾ ‘ਚ ਰਹਿੰਦੀ ਹੈ। ਉਨ੍ਹਾਂ ਦੇ ਗਹਿਣੇ, ਹੈਂਡਬੈਗ ਤੋਂ ਲੈ ਕੇ ਡ੍ਰੈਸਸ ਤੇ ਜੁੱਤੇ ਸਭ ਦੀ ਕੀਮਤ ਲੱਖਾਂ ‘ਚ ਹੁੰਦੀ ਹੈ। ਅਰਬਾਂ ਦੀ ਮਾਲਕਨ ਨੀਤਾ ਅੰਬਾਨੀ ਦੇ ਸਟਾਫ਼ ਦੀ ਤਨਖ਼ਾਹ ਵੀ ਲੱਖਾਂ ਰੁਪਇਆਂ ‘ਚ ਹੈ।

ਨੀਤਾ ਅੰਬਾਨੀ ਦੇ ਘਰ ਦਾ ਸਟਾਫ ਹੋਵੇ ਜਾਂ ਕਾਰ ਡ੍ਰਾਇਵਰ ਸਭ ਨੂੰ ਕਈ ਟੈਸਟ ਦੇਣੇ ਪੈਂਦੇ ਹਨ। ਇਨ੍ਹਾਂ ਟੈਸਟਾਂ ‘ਚ ਸਫ਼ਲ ਹੋਣ ਵਾਲੇ ਹੀ ਦੇਸ਼ ਦੇ ਸਭ ਤੋਂ ਅਮੀਰ ਖ਼ਾਨਦਾਨ ਦੇ ਸਟਾਫ਼ ‘ਚ ਸ਼ਾਮਲ ਹੋ ਪਾਉਂਦੇ ਹਨ।

ਅੰਬਾਨੀ ਪਰਿਵਾਰ ਦਾ ਡ੍ਰਾਇਵਰ ਬਣਨ ਲਈ ਡ੍ਰਾਇਵਰਾਂ ਨੂੰ ਕਈ ਟੈਸਟ ‘ਚੋਂ ਹੋਕੇ ਲੰਘਣਾ ਪੈਂਦਾ ਹੈ। ਇਨ੍ਹਾਂ ਟੈਸਟਾਂ ‘ਚ ਸਫ਼ਲ ਹੋਣ ਵਾਲੇ ਹੀ ਦੇਸ਼ ਦੇ ਸਭ ਤੋਂ ਅਮੀਰ ਖ਼ਾਨਦਾਨ ਦੇ ਸਟਾਫ਼ ‘ਚ ਸ਼ਾਮਲ ਹੋ ਪਾਉਂਦੇ ਹਨ। ਅੰਬਾਨੀ ਪਰਿਵਾਰ ਦਾ ਡ੍ਰਾਈਵਰ ਬਣਨ ਲਈ ਡ੍ਰਾਇਵਰਾਂ ਨੂੰ ਕਈ ਟੈਸਟ ਪਾਸ ਕਰਨਾ ਜ਼ਰੂਰੀ ਹੈ। ਇਸ ਲਈ ਕੰਪਨੀਆਂ ਨੂੰ ਠੇਕਾ ਦਿੱਤਾ ਜਾਂਦਾ ਹੈ। ਇਹ ਕੰਪਨੀਆਂ ਲੰਬੀ ਪ੍ਰਕਿਰਿਆ ਤੋਂ ਬਾਅਦ ਡ੍ਰਾਇਵਰ ਦੀ ਚੋਣ ਕਰਦੀਆਂ ਹਨ।

ਜੋ ਡ੍ਰਾਇਵਰ ਕੰਪਨੀ ਦੀ ਕਸੌਟੀ ‘ਤੇ ਖਰਾ ਉੱਤਰਦਾ ਹੈਉਸ ਨੂੰ ਕੰਪਨੀ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਹੀ ਡ੍ਰਾਇਵਰ ਨੂੰ ਨੀਤਾ ਅੰਬਾਨੀ ਪਰਿਵਾਰ ਦੇ ਕਿਸੇ ਦੂਜੇ ਮੈਂਬਰ ਦੀ ਕਾਰ ਚਲਾਉਣ ਲਈ ਭੇਜਿਆ ਜਾਂਦਾ ਹੈ। ਡ੍ਰਾਇਵਰ ਦੀ ਸਲੈਕਸ਼ਨ ਦੌਰਾਨ ਇਹ ਵੀ ਦੇਖਿਆ ਜਾਂਦਾ ਹੈ ਕਿ ਸਬੰਧਤ ਡ੍ਰਾਇਵਰ ਰਾਹ ‘ਚ ਕਿਸ ਤਰ੍ਹਾਂ ਕਿਸੇ ਪਰੇਸ਼ਾਨੀ ਨੂੰ ਹੈਂਡਲ ਕਰਦਾ ਹੈ।

ਜਿੱਥੋਂ ਤਕ ਨੀਤਾ ਅੰਬਾਨੀ ਦੇ ਸਟਾਫ ਦੀ ਸੈਲਰੀ ਦੀ ਗੱਲ ਹੈ ਤਾਂ ਇਹ ਲੱਖਾਂ ‘ਚ ਤਨਖਾਹ ਪਾਉਂਦੇ ਹਨ। ਨੀਤਾ ਅੰਬਾਨੀ ਦਾ ਡ੍ਰਾਇਵਰ ਦੋ ਲੱਖ ਰੁਪਏ ਮਹੀਨਾ ਤਨਖ਼ਾਹ ਲੈਂਦਾ ਹੈ। ਸਾਲਾਨਾ ਨੀਤਾ ਅੰਬਾਨੀ ਦੇ ਡ੍ਰਾਇਵਰ ਦਾ ਪੈਕੇਜ 24 ਲੱਖ ਰੁਪਏ ਹੈ।

ਸੈਲਰੀ ਤੋਂ ਇਲਾਵਾ ਡ੍ਰਾਇਵਰ ਨੂੰ ਕਈ ਹੋਰ ਦੂਜੇ ਬੈਨੀਫਿਟ ਵੀ ਮਿਲੇ ਹੋਏ ਹਨ। ਜਿਵੇਂ ਕਿ ਰਹਿਣ-ਖਾਣ ਦੀ ਸੁਵਿਧਾ।ਡ੍ਰਾਇਵਰ ਹੀ ਨਹੀਂ ਨੀਤਾ ਅੰਬਾਨੀ ਦੇ ਘਰ ‘ਚ ਕੰਮ ਕਰਨ ਵਾਲੇ ਕੁੱਕ ਦੀ ਤਨਖ਼ਾਹ ਵੀ ਲੱਖਾਂ ‘ਚ ਹੈ।