ਦਿੱਲੀ ਧਰਨੇ ਵਿੱਚ ਕਿਸਾਨ ਦਾ ਪੁੱਤ ਲੈ ਕੇ ਪਹੁੰਚਿਆ ਓਪਨ ਔਡੀ

ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਹਾਲਾਕਿ ਇਸ ਦੌਰਾਨ ਸਰਕਾਰ ਵੱਲੋ ਕਿਸਾਨ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆ ਹਨ ਪਰ ਹਾਲੇ ਤੱਕ ਵੀ ਕੋਈ ਸਿੱਟਾ ਨਹੀ ਨਿਕਲ ਸਕਿਆਂ ਹੈ ਜਿਸ ਤੋ ਬਾਅਦ ਕਿਸਾਨ ਆਗੂਆਂ ਦੁਆਰਾਂ ਅੰਦੋਲਨ ਨੂੰ ਹੋਰ ਤੇਜ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਚੱਲਦਿਆਂ ਵੱਡੀ ਗਿਣਤੀ ਚ ਲੋਕ ਦਿੱਲੀ ਅੰਦੋਲਨ ਦੇ ਨਾਲ ਜੁੜ ਰਹੇ ਹਨ ਉਕਤ ਤਸਵੀਰਾ ਦਿੱਲੀ ਦੇ ਗਾਜੀਪੁਰ ਬਾਰਡਰ ਦੀਆ ਹਨ ਜਿੱਥੇ ਕਿ ਇਕ ਨੌਜਵਾਨ ਦਿੱਲੀ ਤੋ ਆਪਣੀ

ਉਪਨ ਔਡੀ ਗੱਡੀ ਲੈ ਕੇ ਦਿੱਲੀ ਧਰਨੇ ਦੇ ਵਿੱਚ ਪੁੱਜਿਆ ਹੈ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਉਹ ਦਿੱਲੀ ਤੋ ਕਿਸਾਨਾ ਪ੍ਰਤੀ ਆਪਣੇ ਦਿਲ ਚ ਦਰਦ ਅਤੇ ਸਰਕਾਰ ਪ੍ਰਤੀ ਰੋਸ ਹੋਣ ਦੀ ਵਜ੍ਹਾ ਕਰਕੇ ਇੱਥੇ ਆਏ ਹਨ ਉਹਨਾਂ ਆਖਿਆਂ ਦੇਸ਼ ਦੇ ਹਰ ਇਕ ਨਾਗਰਿਕ ਜੋ ਕਿ ਕਿਸਾਨਾ ਦੁਆਰਾਂ ਉਗਾਇਆ ਗਿਆ ਅੰਨ ਖਾਦਾ ਹੈ ਉਸ ਦੇ ਦਿਲ ਚ ਕਿਸਾਨਾ ਪ੍ਰਤੀ ਦਰਦ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਕਿਸਾਨਾ ਦੇ ਨਾਲ ਮਿਲ ਕੇ ਸਰਕਾਰ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ

ਜਿਸ ਤਰਾ ਹਰ ਰੋਜ ਕਿਸਾਨ ਸ਼ਹੀਦ ਹੋ ਰਹੇ ਹਨ ਪਰ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ ਹੈ ਇਹ ਸਰਕਾਰ ਦੀ ਕਿਸਾਨਾ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ ਉਹਨਾਂ ਆਖਿਆਂ ਕਿ ਕੁਝ ਲੋਕਾ ਦੁਆਰਾਂ ਸਰਕਾਰ ਦੀ ਬੋਲੀ ਬੋਲਦਿਆਂ ਹੋਇਆਂ ਇਹ ਆਖਿਆਂ ਜਾ ਰਿਹਾ ਹੈ ਕਿਸਾਨਾ ਦੇ ਅੰਦੋਲਨ ਕਾਰਨ ਦਿੱਲੀ ਵਾਸੀਆ ਨੂੰ ਬਹੁਤ ਸਾਰੀਆਂ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਅਜਿਹਾ ਕੁਝ ਵੀ ਨਹੀ ਹੈ ਕਿਸੇ

ਵੀ ਦਿੱਲੀ ਵਾਸੀ ਨੂੰ ਕਿਸਾਨਾ ਦੇ ਅੰਦੋਲਨ ਦੇ ਕਾਰਨ ਕੋਈ ਮੁਸ਼ਕਿਲ ਪੇਸ਼ ਨਹੀ ਆ ਰਹੀ ਹੈ ਬਲਕਿ ਦਿੱਲੀ ਵਾਸੀ ਖੁੱਲ ਕੇ ਕਿਸਾਨਾ ਦੇ ਹੱਕ ਵਿੱਚ ਖੜੇ ਹਨ ਉਹਨਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਜੋ ਇਹ ਕਾਨੂੰਨ ਲਿਆਂਦੇ ਗਏ ਹਨ ਇਹ ਨਾ ਕੇਵਲ ਕਿਸਾਨਾ ਬਲਕਿ ਦੇਸ਼ ਦੇ ਹਰ ਵਰਗ ਲਈ ਖਤਰਨਾਕ ਹਨ ਸੋ ਇਹਨਾਂ ਨੂੰ ਰੱਦ ਕੀਤਾ ਜਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ