Breaking News
Home / Bollywood / ਪੈਰਿਸ ਦੀਆਂ ਗਲੀਆਂ ‘ਚ ਰੋਹਨਪ੍ਰੀਤ ਨਾਲ ਰੋਮਾਂਟਿਕ ਹੋਈ ਨੇਹਾ ਕੱਕੜ, ਤਸਵੀਰਾਂ ਵਾਇਰਲ

ਪੈਰਿਸ ਦੀਆਂ ਗਲੀਆਂ ‘ਚ ਰੋਹਨਪ੍ਰੀਤ ਨਾਲ ਰੋਮਾਂਟਿਕ ਹੋਈ ਨੇਹਾ ਕੱਕੜ, ਤਸਵੀਰਾਂ ਵਾਇਰਲ

ਬਾਲੀਵੁੱਡ ਦੀ ਸਭ ਤੋਂ ਪ੍ਰਸਿੱਧ ਗਾਇਕਾ ਤੇ ਸੁਰਾਂ ਦੀ ਮੱਲਿਕਾ ਪਿਛਲੇ ਦਿਨੀਂ ਆਪਣੇ ਪਤੀ ਰੋਹਨਪ੍ਰੀਤ ਨਾਲ ਪੈਰਿਸ ‘ਚ ਛੁੱਟੀਆਂ ਮਨਾਉਣ ਗਈ ਸੀ। ਇਸ ਦੌਰਾਨ ਨੇਹਾ ਕੱਕੜ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

ਐਤਵਾਰ ਨੂੰ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਨਾਲ ਛੁੱਟੀਆਂ ਮਨਾ ਕੇ ਵਾਪਸ ਭਾਰਤ ਪਰਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੰਮ ਵੀ ਕਰਨਾ ਵੀ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਉਹ ਇੱਕ ਕੱਪੜਿਆਂ ਦੇ ਬਰਾਂਡ ਲਈ ਮਾਡਲਿੰਗ ਕਰਦੀ ਹੋਈ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਕਾਲੇ ਲਹਿੰਗੇ ‘ਚ ਆਪਣੀ ਇਕ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ।

ਨੇਹਾ ਕੱਕੜ ਦੀ ਇਸ ਪੋਸਟ ‘ਤੇ 11 ਲੱਖ ਲਾਈਕਸ ਹਨ। ਇਸ ਦੇ ਨਾਲ ਹੀ ਕੁੱਝ ਦਿਨ ਪਹਿਲਾਂ ਪੈਰਿਸ ‘ਚ ਛੁੱਟੀਆਂ ਮਨਾਉਂਦੇ ਹੋਏ ਨੇਹਾ ਕੱਕੜ ਦੀਆਂ ਦਿਲਕਸ਼ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਖ਼ੂਬ ਪਿਆਰ ਦਿੱਤਾ।

ਨੇਹਾ ਕੱਕੜ ਨੇ ਪੈਰਿਸ ਦੇ ਆਈਫ਼ਿਲ ਟਾਵਰ ਦੇ ਸਾਹਮਣੇ ਪਤੀ ਰੋਹਨਪ੍ਰੀਤ ਨਾਲ ਕਿੱਸ ਕਰਦੇ ਹੋਏ ਤਸਵੀਰ ਪੋਸਟ ਕੀਤੀ।

ਪੈਰਿਸ ਦੀਆਂ ਗਲੀਆਂ ‘ਚ ਘੁੰਮਦੀ ਨੇਹਾ ਕੱਕੜ ਆਪਣੀਆਂ ਤਸਵੀਰਾਂ ‘ਚ ਬੇਹੱਦ ਖ਼ੁਸ਼ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਲਾਲ ਰੰਗ ਦੀ ਡਰੈੱਸ ‘ਚ ਨੇਹਾ ਕੱਕੜ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਨੇਹਾ ਕੱਕੜ ਨੂੰ ਪਹਿਲਾਂ ਹੀ ਇੰਟਰਨੈੱਟ ਸੈਨਸੇਸ਼ਨ ਕਹਿੰਦੇ ਹਨ, ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ ਸਾਢੇ 6 ਕਰੋੜ ਫ਼ਾਲੋਅਰਜ਼ ਹਨ।


ਉਨ੍ਹਾਂ ਦੀ ਹਰ ਤਸਵੀਰ ‘ਤੇ ਲੱਖਾਂ ‘ਚ ਲਾਈਕਸ ਹੁੰਦੇ ਹਨ। ਇਸ ਦੇ ਨਾਲ ਹੀ ਨੇਹਾ ਕੱਕੜ ਦੀ ਹਰ ਦੂਜੀ ਪੋਸਟ ਇੰਟਰਨੈੱਟ ‘ਤੇ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ।

Check Also

ਘਰ ਦੀ ਆਰਥਿਕ ਹਾਲਤ ਡਾਵਾਂਡੋਲ ਹੋਣ ‘ਤੇ ਜਦੋਂ ਦਿਲਜੀਤ ਦੋਸਾਂਝ ਨੇ ਚੁੱਕਿਆ ਸੀ ਇਹ ਕਦਮ, 10ਵੀਂ ਪਾਸ ਹੈ ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਸਗੋ ਹਿੰਦੀ ਫ਼ਿਲਮ ਇੰਡਸਟਰੀ …

%d bloggers like this: