
ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਮਾਮਲਾ ਚੀਨ ਦੇ ਬੀਜਿੰਗ ਦਾ ਹੈ ਜਿੱਥੇ ਇੱਕ 18 ਸਾਲਾ ਕੁੰਵਾਰੀ ਲੜਕੀ ਦੀ ਮੌਤ ਹੋ ਗਈ ਤਾਂ ਉਸਨੂੰ ਕਬਰ ਵਿੱਚ ਦਫਨਾਇਆ ਗਿਆ। ਪਰ ਇੱਕ ਦਿਨ ਜਦ ਪਰਿਵਾਰ ਵਾਲੇ ਉਸ ਕਬਰ ਉੱਤੇ ਫੁੱਲ ਚੜਾਉਣ ਲਈ ਗਏ ਤਾਂ ਉਹਨਾ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਦਰਅਸਲ ਕਬਰ ਨੂੰ ਪੁੱਟਿਆ ਹੋਇਆ ਸੀ ਤੇ ਉਸ ਵਿੱਚ ਕੁੜੀ ਦਾ ਸਵ ਗਾਇਬ ਸੀ।
ਜਾਣਕਾਰੀ ਅਨੁਸਾਰ ਚੀਨ ਵਿੱਚ ਅੱਜ ਵੀ ਕੁਝ ਲੋਕ ਪੁਰਾਣੀਆਂ ਪਰੰਪਰਾਵਾਂ ਨੂੰ ਮੰਨ ਰਹੇ ਹਨ। ਕਿਹਾ ਜਾਂਦਾ ਹੈ ਕਿ ਜਦ ਕੋਈ ਕੁੰਵਾਰਾ ਮੁੰਡਾ ਜਾ ਕੁੜੀ ਮਰ ਜਾਵੇ ਤਾਂ ਉਸਦਾ ਵਿਆਹ ਕਿਸੇ ਮਰੇ ਇਨਸਾਨ ਨਾਲ ਕਰ ਦਿੱਤਾ ਜਾਦਾ ਹੈ। ਜਾਣਕਾਰੀ ਅਨੁਸਾਰ ਇਸ ਪਰੰਪਰਾ ਨੂੰ ਗੋਸਟ ਮੈਰਿਜ ਕਿਹਾ ਜਾਂਦਾ ਹੈ ਪਰਿਵਾਰ ਵਾਲਿਆਂ ਨੂੰ ਇਸ ਗੱਲ ਗੱਲ ਦਾ ਸੱਕ ਹੈ ਕਿਉਂਕਿ ਕੁਝ ਸਮਾ ਪਹਿਲਾਂ ਕੋਈ ਵਿਅਕਤੀ ਉਹਨਾ ਕੋਲੋ ਲਾਸ ਖਰੀਦਣ ਲਈ ਆਇਆ ਸੀ।
ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਉਹਨਾ ਦੀ ਬੇਚੀ ਦੀ ਲਾਸ਼ ਗੋਸਟ ਮੈਰਿਜ ਲਈ ਚੁਰਾਈ ਗਈ ਹੈ ਟ ਜਾਣਕਾਰੀ ਅਨੁਸਾਰ ਮਿ੍ਤਕ ਮੁੰਡੇ ਕੁੜੀ ਦਾ ਵਿਆਹ ਕਰਕੇ ਉਹਨਾਂ ਨੂੰ ਇਕੱਠੇ ਹੀ ਦਫਨਾ ਦਿੱਤਾ। ਜਾਂਦਾ ਹੈ ਗੋਸਟ ਮੈਰਿਜ ਪਰੰਪਰਾ ਦੇ ਅਧੀਨ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਫਿਲਹਾਲ ਇਸ ਮਾਮਲੇ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਸ ਨੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਸੀ।