ਯੋਗਰਾਜ ਸਿੰਘ ਦਾ ਹੋਇਆ ਦਿਮਾਗ ਖਰਾਬ

ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਨੇ ਅੱਜ ਇਥੇ ਕਿਸਾਨਾਂ ਦੇ ਹੱਕ ਵਿਚ ਇੱਕ ਪ੍ਰੈੱਸ ਵਾਰਤਾ ਕਰਕੇ ਸਮਾਜ ਦੇ ਹਰ ਵਰਗ ਨੂੰ ਕਿਸਾਨੀ ਮਸਲੇ ਤੇ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸਤਿਹਾਸ ਵਿਚ ਬਾਬਰ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਰਾਜ ਉਨ੍ਹਾਂ ਜਾਲਮਾਂ ਦੇ ਨਹੀਂ ਰਹੇ ਤੇ ਇਨ੍ਹਾਂ ਦੇ ਰਾਜ ਕਿਵੇਂ ਰਹਿਣਗੇ। ਕਿਸਾਨਾਂ ਬਾਰੇ ਆਪਣੀ ਨੀਤੀ ਸਪੱਸ਼ਟ ਕਰਦਿਆਂ ਆਖਿਆ ਕਿ ਉਹ ਚਾਹੁੰਦੇ ਹਨ ਕਿਸਾਨਾਂ ਤੋਂ ਇਲਾਵਾ ਸਮਾਜ ਦਾ ਹਰ ਵਰਗ ਇਸ ਮਸਲੇ ਇਕੱਠਾ ਹੋ ਕੇ ਮੋਹਰੀ ਭੂਮਿਕਾ ਨਿਭਾਏ ਤਾਂ ਜੋ ਦੇਸ਼ ਤੇ ਖਾਸ ਕਰਕੇ ਪੰਜਾਬ ਦਾ ਨੁਕਸਾਨ ਨਾ ਹੋਵੇ।

ਅਦਾਕਾਰ ਨੇ ਰਾਮਰਾਜ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਅੱਜ ਦੇ ਹਾਕਮਾਂ ਨੂੰ ਇਸਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਪੜਣ ਦੀ ਲੋੜ ਹੈ ਤਾਂ ਜੋ ਸਹੀ ਅਰਥਾਂ ਵਿਚ ਉਨ੍ਹਾਂ ਪਤਾ ਲੱਗ ਸਕੇ ਕਿ ਰਾਜਭਾਗ ਹੁੰਦਾ ਕੀ ਹੈ ਤੇ ਉਹ ਜਨਤਾ ਨਾਲ ਕਿਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ। ਯੋਗਰਾਜ ਸਿੰਘ ਨੇ ਆਖਿਆ ਕਿ ਦੇਸ਼ ਦੀ ਸੰਸਦ ਦੇ ਬੰਦ ਹਾਲ ਵਿਚ ਲੋਕ ਪੱਖੀ ਫੈਸਲੇ ਨਹੀਂ ਹੋ ਸਕੇ। ਉਨ੍ਹਾਂ ਫੈਸਲਿਆਂ ਨੂੰ ਜਨਤਕ ਤੌਰ ’ਤੇ ਵਿਚਾਰਿਆ ਜਾਵੇ ਤੇ ਮਗਰੋਂ ਫੈਸਲਾ ਲੋਕ ਕਚਹਿਰੀ ਵਿਚ ਹੋਣ।

ਕਾਂਗਰਸ ਵੱਲੋਂ ਇਕ ਪਾਸੇ ਕਿਸਾਨ ਵਿਰੋਧੀ ਕਾਨੂੰਨਾਂ ’ਤੇ ਦੇਸ਼ ਦੀ ਰਾਜਧਾਨੀ ਵਿਚ ਕੇਂਦਰ ਸਰਕਾਰ ਵਿਰੁੱਧ ਧਰਨਾ ਦੇਣਾ ਤੇ ਦੂਜੇ ਪਾਸੇ ਸੂਬੇ ਅੰਦਰ ਇਨ੍ਹਾਂ ਕਾਨੂੰਨਾਂ ਤਹਿਤ ਵਪਾਰੀਆਂ ਨੂੰ ਕਥਿਤ ਫਾਇਦੇ ਪਹੁੰਚਾਉਣਾ ਬਾਰੇ ਉਨ੍ਹਾਂ ਆਖਿਆ ਕਿ ਸਾਰੀਆਂ ਸਿਆਸੀ ਧਿਰਾਂ ਕਿਸਾਨੀ ਮਸਲੇ ਤੇ ਸਿਆਸਤ ਕਰਕੇ 2022 ਦੀਆਂ ਸਿਆਸੀ ਜਮੀਨ ਤਿਆਰ ਕਰ ਰਹੀਆਂ ਹਨ, ਜਦੋਂਕਿ ਕਿਸਾਨੀ ਮਸਲੇ ਨੂੰ ਬਿਲਕੁਲ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸੰਘਰਸ਼ ਭਾਵੇਂ ਲੰਮਾਂ ਹੋ ਰਿਹਾ ਪਰ ਜਿਸ ਪ੍ਰਕਾਰ ਲੋਕ ਰੋਹ ਵੇਖ ਰਹੇ ਹਨ , ਉਸ ਤੋਂ ਲਗਦਾ ਹੈ ਕਿ ਇਸ ਦੇ ਸਿੱਟੇ ਸਾਰਥਕ ਨਿਕਲਣਗੇ। ਇਸ ਮੌਕੇ ਪੰਜਾਬੀ ਕਲਕਾਰ ਗੁਰਮੀਤ ਸਾਜਨ, ਗਾਇਕ ਦਰਸ਼ਨਜੀਤ, ਅਦਾਕਾਰ ਪ੍ਰਵੀਨ ਅਖ਼ਤਰ, ਰੰਗ ਹਰਜਿੰਦਰ, ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਮੈਨੀ ਆਦਿ ਹਾਜ਼ਰ ਸਨ।

Leave a Reply

Your email address will not be published.