Breaking News
Home / ਵਿਦੇਸ਼ / ਲੱਖਾ ਸਿਧਾਣਾ ਨੇ ਅੰਬਾਨੀਆਂ ਦੇ ਪੰਪ ਤੋੰ ਬੀ ਜੇ ਪੀ ਵਾਲਿਆਂ ਨੂੰ ਕਰਤਾ ਖੁੱਲਾ ਚੈਲੰਜ

ਲੱਖਾ ਸਿਧਾਣਾ ਨੇ ਅੰਬਾਨੀਆਂ ਦੇ ਪੰਪ ਤੋੰ ਬੀ ਜੇ ਪੀ ਵਾਲਿਆਂ ਨੂੰ ਕਰਤਾ ਖੁੱਲਾ ਚੈਲੰਜ

ਕਿਸਾਨ ਜਥੇਬੰਦੀਆ ਵੱਲੋ ਕੇਦਰ ਸਰਕਾਰ ਦੁਆਰਾ ਜਾਰੀ ਖੇਤੀ ਕਾਨੂੰਨਾ ਦੇ ਵਿਰੋਧ ਵੱਜੋ ਅੰਬਾਨੀਆ ਨਾਲ ਸਬੰਧਿਤ ਰਿਲਾਇੰਸ ਪੰਪਾ ਦੇ ਘਿਰਾਉ ਦੇ ਐਲਾਨ ਤੋ ਬਾਅਦ ਪੰਪ ਘੇਰੀ ਬੈਠੇ ਲੱਖਾ ਸਿਧਾਣਾ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਹੋ ਕੇ ਕਿਹਾ ਕਿ ਉਸ ਨੂੰ ਕੁਝ ਦਿਨਾ ਤੋ ਨੌਜਵਾਨਾ ਦੇ ਫੋਨ ਆ ਰਹੇ ਹਨ ਕਿ ਕਿਸਾਨ ਸੰਘਰਸ਼ ਢਿੱਲਾ ਪੈ ਰਿਹਾ ਹੈ ਜਿਸ ਤੇ ਮੈ ਉਹਨਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੰਘਰਸ਼ ਢਿੱਲਾ ਨਹੀ ਪੈ ਰਿਹਾ ਬਲਕਿ ਲੰਮਿਆ ਸੰਘਰਸ਼ਾ ਨੂੰ ਹਮੇਸ਼ਾ ਵੱਖ ਵੱਖ ਪੜਾਵਾ ਵਿੱਚ ਦੀ ਲੰਘਣਾ ਪੈਦਾ ਹੈ ਅਤੇ ਉਪਰੋ ਪੰਜਾਬ ਵਿੱਚ ਝੋਨੇ ਦੀਆ ਵਾਢੀਆ ਚੱਲ ਰਹੀਆ ਹਨ ਪਰ ਇਸ ਸਭ ਦੇ ਬਾਵਜੂਦ ਵੀ ਸਾਡੀ ਗਿਣਤੀ ਉਵੇ ਦੀ ਹੀ ਬਣੀ ਹੋਈ ਹੈ

ਅਤੇ ਸਾਰਿਆ ਵੱਲੋ ਰਲ ਕੇ ਰਿਲਾਇੰਸ ਪੰਪਾ ਘੇਰੇ ਹੋਏ ਹਨ ਤੇ ਨਾਲ ਨਾਲ ਟੋਲ ਪਲਾਜਿਆ ਤੇ ਵੀ ਕਿਸਾਨ ਬੈਠੇ ਹੋਏ ਹਨ ਅਤੇ ਸਰਕਾਰ ਨੂੰ ਸੱਟ ਵੀ ਇਸੇ ਚੀਜ ਨੇ ਮਾਰਨੀ ਹੈ ਕਿ ਤੁਸੀ ਆਪਣਾ ਸੰਘਰਸ਼ ਕਿੰਨਾ ਲੰਮਾ ਲਿਜਾ ਸਕਦੇ ਹੋ ਸੋ ਉਸ ਤਰੀਕੇ ਨਾਲ ਸਾਡਾ ਸੰਘਰਸ਼ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਉਹਨਾ ਕਿਹਾ ਕਿ ਸਰਕਾਰਾ ਵੱਲੋ ਬਹੁਤ ਚਾਲਾ ਚਲੀਆ ਜਾ ਰਹੀਆ ਹਨ ਕਿ ਇਸ ਸ਼ੰਘਰਸ਼ ਨੂੰ ਹਿੰਸਕ ਬਣਾ ਕੇ ਖਤਮ ਕਰਵਾ ਦਿੱਤਾ ਜਾਵੇ ਉਹਨਾ ਨੇ ਪੰਜਾਬ ਭਾਜਪਾ ਨੂੰ ਨਿਸ਼ਾਨੇ ਤੇ ਲੈਦਿਆ ਹੋਇਆ ਕਿਹਾ ਕਿ

ਜਦੋ ਹੁਣ ਕਿਸਾਨਾ ਵੱਲੋ ਭਾਜਪਾ ਆਗੂਆ ਨੂੰ ਘੇਰਿਆ ਜਾ ਰਿਹਾ ਹੈ ਤਾ ਹੁਣ ਭਾਜਪਾ ਆਗੂ ਨਵਾ ਪੈਂਤੜਾ ਦਲਿਤ ਹਮਾਇਤੀ ਹੋਣ ਦਾ ਖੇਡ ਰਹੇ ਹਨ ਲੱਖਾ ਸਿਧਾਣਾ ਨੇ ਕਿਹਾ ਕਿ ਦਲਿਤਾ ਤੇ ਅੱਤਿਆਚਾਰ ਕੋਈ ਹੁਣ ਨਵਾ ਕੰਮ ਨਹੀ ਹੈ ਇਸ ਤੋ ਪਹਿਲਾ ਤਾ ਕਦੀ ਭਾਜਪਾ ਵੱਲੋ ਇਸ ਤਰਾ ਦਲਿਤਾ ਦੇ ਹੱਕ ਖੜਿਆ ਨਹੀ ਗਿਆ ਤੇ ਹੁਣ ਜਦੋ ਉਹਨਾ ਦੀ ਪੰਜਾਬ ਵਿੱਚ ਹਰ ਪਾਸੇ ਤੋ ਖੇਹ ਹੋ ਰਹੀ ਹੈ ਤਾ ਉਹ ਦਲਿਤਾ ਦਾ ਸਹਾਰਾ ਲੈ ਕੇ ਕਿਸਾਨਾ ਦੇ ਸਵਾਲਾ ਤੋ ਭੱਜ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ

ਕਿਸਾਨਾ ਨੂੰ ਦਲਿਤ ਵਿਰੋਧੀ ਬਣਾ ਕੇ ਪੇਸ਼ ਕੀਤਾ ਜਾਵੇ ਲੱਖਾ ਸਿਧਾਣਾ ਨੇ ਭਾਜਪਾ ਆਗੂਆ ਨੂੰ ਖੁੱਲੀ ਚੁਣੋਤੀ ਦਿੰਦਿਆ ਹੋਇਆ ਆਖਿਆ ਕਿ ਕੋਈ ਵੀ ਭਾਜਪਾ ਆਗੂ ਜਦੋ ਮਰਜੀ ਤੇ ਜਿੱਥੇ ਮਰਜੀ ਉਸ ਨਾਲ ਦਲਿਤਾ ਦੇ ਮੁੱਦੇ ਤੇ ਆ ਕੇ ਬਹਿਸ ਕਰ ਲੈਣ ਲੱਖਾ ਸਿਧਾਣਾ ਨੇ ਆਖਿਆ ਕਿ ਭਾਜਪਾ ਅਤੇ ਆਰ ਐੱਸ ਐੱਸ ਦਾ ਇਤਿਹਾਸ ਹੀ ਦਲਿਤ ਵਿਰੋਧੀ ਰਿਹਾ ਹੈ ਅਤੇ ਹੁਣ ਭਾਜਪਾ ਪੰਜਾਬ ਵਿੱਚ ਕਿਸਾਨਾ ਤੋ ਬਚਣ ਲਈ ਦਲਿਤ ਦੀ ਹਮਦਰਦ ਬਣ ਰਹੀ ਹੈ

About admin

Check Also

ਵਿਦੇਸ਼ ‘ਚ ਹੈ ਮੱਲਿਕਾ ਸ਼ਰੇਵਾਤ ਦਾ ਆਲੀਸ਼ਾਨ ਵਿਲਾ, ਵੀਡੀਓ ਰਾਹੀਂ ਦਿਖਾਇਆ ਅੰਦਰ ਦਾ ਨਜ਼ਾਰਾ

ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝਾ ਕੀਤਾ ਹੈ, …

Leave a Reply

Your email address will not be published.

%d bloggers like this: