ਨਿਊਜ਼ੀਲੈਂਡ ‘ਚ ‘ਸੁਪਰੀਮ ਸਿੱਖ ਸੁਸਾਇਟੀ ਨੂੰ ‘ ‘ਫੂਡ ਹੀਰੋਜ਼-2020’ ਪੁਰਸਕਾਰ

ਆਕਲੈਂਡ, 9 ਅਕਤੂਬਰ (ਹਰਮਨਪ੍ਰੀਤ ਸਿੰਘ)-ਸਥਾਨਕ ਸਿਟੀ ‘ਚ ਕੋਰਡਿਸ ਹੋਟਲ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ‘ਚ ਉਸ ਸਮੇਂ ਸਿੱਖ ਭਾਈਚਾਰੇ ਨੂੰ ਵੱਡਾ ਮਾਣ ਮਿਲਿਆ, ਜਦੋਂ ਇਸ ਸਮਾਗਮ ‘ਚ ਸਭ ਤੋਂ ਵੱਡੇ ਐਵਾਰਡ ‘ਫੂਡ-ਹੀਰੋਜ਼-2020’ ਲਈ ‘ਸੁਪਰੀਮ ਸਿੱਖ ਸੁਸਾਇਟੀ’ ਦਾ ਨਾਂਅ ਐਲਾਨਿਆ ਗਿਆ ਅਤੇ ਹਾਲ ‘ਚ ਮੌਜੂਦ ਸਾਰੇ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਅਤੇ ਸਿੱਖ ਭਾਈਚਾਰੇ ਵਲੋਂ ਤਾਲਾਬੰਦੀ ਦੌਰਾਨ ਲੋੜਵੰਦ ਲੋਕਾਂ ਨੂੰ ਦਿੱਤੇ ਫੂਡ ਬੈਗ਼ ਲਈ ਧੰਨਵਾਦ ਵੀ ਕੀਤਾ | ਇਸ ਸਬੰਧੀ ਦਲਜੀਤ ਸਿੰਘ ਅਤੇ ਦਲਬੀਰ ਸਿੰਘ ਲਸਾੜਾ ਨੇ ਦੱਸਿਆ ਕਿ ਕੋਰੋਨਾ ਦੇ ਨਿਊਜ਼ੀਲੈਂਡ ‘ਚ ਆਉਣ ਤੋਂ ਬਾਅਦ ਸ਼ੁਰੂ ਹੋਈ ਤਾਲਾਬੰਦੀ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਵਲੋਂ ਭਾਈਚਾਰੇ ਦੇ ਸਹਿਯੋਗ ਨਾਲ ਕਰੀਬ 66 ਹਜ਼ਾਰ ਪਰਿਵਾਰਾਂ ਨੂੰ ਫੂਡ ਬੈਗ਼ ਵੰਡੇ ਗਏ ਸਨ, ਜਿਸ ਤੋਂ ਬਾਅਦ ਨਿਊਜ਼ੀਲੈਂਡ ਪਾਰਲੀਮੈਂਟ ‘ਚ ਵੀ ਦੋ ਵਾਰ ਧੰਨਵਾਦੀ ਮਤਾ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਕੌ ਾਸਲ ਵਲੋਂ ਸੁਸਾਇਟੀ ਦਾ ਨਾਂਅ ਇਸ ਵੱਡੇ ਪੁਰਸਕਾਰ ਫੂਡ ਹੀਰੋਜ-2020 ਲਈ ਨਾਮਜ਼ਦ ਕੀਤਾ ਗਿਆ |

ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਦੀ ਦੌੜ ‘ਚ 320 ਨਾਮਜ਼ਦਗੀਆਂ ਸਨ | ਦਲਜੀਤ ਸਿੰਘ ਨੇ ਕਿਹਾ ਕਿ ਇਹ ਪੁਰਸਕਾਰ ਕਿਸੇ ਸੁਸਾਇਟੀ ਦਾ ਨਹੀਂ ਬਲਕਿ ਸਾਰੀ ਸਿੱਖ ਕੌਮ ਦਾ ਹੈ ਅਤੇ ਉਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਮਿਲਿਆ ਹੈ, ਜਿਨ੍ਹਾਂ ਨੇ ਫੂਡ ਬੈਗ਼ ਵੰਡਣ ‘ਚ ਸੁਸਾਇਟੀ ਨੂੰ ਜਾਂ ਹਰ ਉਸ ਗੁਰੂ ਘਰ ਨੂੰ ਸਹਿਯੋਗ ਦਿੱਤਾ ਜਿਨ੍ਹਾਂ ਨੇ ਲੋੜਵੰਦਾਂ ਤੱਕ ਫੂਡ ਬੈਗ਼ ਪਹੁੰਚਾਏ ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਣਵੀਰ ਸਿੰਘ ਲਾਲੀ, ਮਨਜਿੰਦਰ ਸਿੰਘ ਬਾਸੀ, ਮੁਖਤਿਆਰ ਸਿੰਘ ਦਲਜੀਤ ਸਿੰਘ, ਦਲਬੀਰ ਸਿੰਘ ਲਸਾੜਾ ਸਮੇਤ ਮੈਂਬਰ ਪਹੁੰਚੇ ਸਨ |

Leave a Reply

Your email address will not be published.