Breaking News
Home / ਦੇਸ਼ / ਨਵਜੋਤ ਸਿੱਧੂ ਨੂੰ ਭਗਵੰਤ ਮਾਨ ਨੇ ਕੀਤਾ ਸਿੱਧਾ ਚੈਲੰਜ਼

ਨਵਜੋਤ ਸਿੱਧੂ ਨੂੰ ਭਗਵੰਤ ਮਾਨ ਨੇ ਕੀਤਾ ਸਿੱਧਾ ਚੈਲੰਜ਼

ਪੰਜਾਬ ਦੇ ਵਿੱਚ 2022 ਦੀਆ ਚੋਣਾ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮਾਇਆ ਹੋਇਆਂ ਹੈ ਜਿਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਸਰਕਾਰ ਤੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਜਿੱਥੇ ਵੱਡੇ ਇ ਲ ਜ਼ਾ ਮ ਲਗਾਏ ਗਏ ਉੱਥੇ ਹੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਚੈਲੰਜ ਕੀਤਾ ਗਿਆ ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ

ਅਕਾਲੀ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਬਾਰੇ ਰੀਵਿਊ ਕਰਕੇ ਇਨ੍ਹਾਂ ਨੂੰ ਰੱਦ ਕੀਤਾ ਜਾਵੇਗਾ ਪਰ ਇਸ ਸਬੰਧੀ ਕੁੱਝ ਨਹੀਂ ਕੀਤਾ ਗਿਆ ਹੈ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਦੀ ਰਿਹਾਇਸ਼ ਮੂਹਰੇ ਇਸ ਸਬੰਧੀ ਧਰਨੇ ਵੀ ਦਿੱਤੇ ਗਏ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਕੰਪਨੀਆਂ ਤੋਂ ਕਰੋੜਾਂ ਰੁਪਿਆਂ ਦਾ ਫੰਡ ਲਿਆ ਹੈ ਇਸ ਲਈ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਰਹੇ ਹਨ ਉਨ੍ਹਾਂ ਨਵਜੋਤ ਸਿੱਧੂ ਤੇ ਤੰਜ ਕੱਸਦਿਆਂ ਹੋਇਆਂ ਕਿਹਾ ਕਿ ਕੈਪਟਨ ਸਾਹਿਬ ਤਾਂ ਹੁਣ ਇਸ ਬਾਰੇ ਕੁੱਝ ਕਰ ਨਹੀਂ ਸਕਦੇ

ਪਰ ਉਹ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਦੇ ਹਨ ਕਿ ਇਸ ਮੁੱਦੇ ਤੇ ਵੀ ਇਕ ਟਵੀਟ ਕੀਤਾ ਜਾਵੇ ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਹਰ ਰੋਜ਼ ਬਿਜਲੀ ਸਮਝੌਤਿਆਂ ਨੂੰ ਲੈ ਕੇ ਕਈ ਟਵੀਟ ਕਰਦੇ ਹਨ ਅਤੇ ਹੁਣ ਇਕ ਟਵੀਟ ਇਹ ਵੀ ਕਰ ਦੇਣ ਤੇ ਨਾਲ ਹੀ ਉਨ੍ਹਾਂ ਸਿੱਧੂ ਨੂੰ ਚੈਲੰਜ ਕਰਦਿਆਂ ਕਿਹਾ ਕਿ ਸਿੱਧੂ ਇਹ ਗੱਲ ਯਾਦ ਰੱਖਣ ਕਿ ਇਹ ਟਵੀਟ ਸਿੱਧਾ ਰਾਹੁਲ ਗਾਂਧੀ ਕੋਲ ਜਾਵੇਗਾ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਕਾਂਗਰਸ ਕੋਲੋਂ ਇਸ ਦਾ ਹਿਸਾਬ ਮੰਗਣ ਲਈ ਵੀ ਕਿਹਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਅਦਾਕਾਰਾ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ, ਰੈਸਟੋਰੈਂਟ ਨੂੰ ਸੁਣਾਈਆਂ ਖਰੀਆਂ-ਖਰੀਆਂ

ਸਾਊਥ ਦੀਆਂ ਕਈ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ਅਦਾਕਾਰਾ ਨਿਵੇਤਾ ਪੇਥੁਰਾਜ ਨੇ ਆਨਲਾਈਨ ਫੂਡ …

%d bloggers like this: