Breaking News
Home / ਪੰਜਾਬ / ਕੀ ਸੋਚਦੇ ਸੀ ਪੰਜਾਬ ਤੇ 84 ਬਾਰੇ

ਕੀ ਸੋਚਦੇ ਸੀ ਪੰਜਾਬ ਤੇ 84 ਬਾਰੇ

ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦਾ ਬੁੱਧਵਾਰ ਨੂੰ ਮੁੰਬਈ ਵਿਚ ਦੇਹਾਂਤ ਹੋ ਗਿਆ। 98 ਸਾਲਾ ਦਿਲੀਪ ਕੁਮਾਰ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿਚੋਂ ਇੱਕ ਸੀ। ਉਹ ਪਿਛਲੇ ਮਹੀਨੇ ਤੋਂ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ 6 ਜੂਨ ਨੂੰ ਸਾਹ ਚੜ੍ਹਨ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਵੱਲੋਂ ਉਨ੍ਹਾਂ ਦੇ ਫੇਫੜਿਆਂ ਦੇ ਬਾਹਰ ਇਕੱਠਾ ਤਰਲ ਸਫਲਤਾਪੂਰਵਕ ਹਟਾ ਦਿੱਤਾ ਗਿਆ ਸੀ ਤੇ ਪੰਜ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਬੁੱਧਵਾਰ ਨੂੰ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ।

ਮੁੰਬਈ : ਬਾਲੀਵੁੱਡ ‘ਚ ਟ੍ਰੇਜੇਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਦਿਲੀਪ ਕੁਮਾਰ ਨੇ ਅੱਜ ਸਵੇਰੇ ਮੁੰਬਈ ਦੇ ਹਿੰਦੂਜਾ ਹਸਪਤਾਲ ‘ਚ ਆਖਰੀ ਸਾਹ ਲਿਆ ਹੈ। ਆਪਣੀ ਐਕਟਿੰਗ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੇ ਦਿਲੀਪ ਕੁਮਾਰ ਦੇ ਦਿਹਾਂਤ ਨਾਲ ਪੂਰੇ ਦੇਸ਼ ‘ਚ ਦੁੱਖ ਦਾ ਮਾਹੌਲ ਹੈ। ਜਿੱਥੇ ਲੋਕ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕਰ ਰਹੇ ਹਨ, ਉੱਥੇ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਦੀ ਕੋਈ ਔਲਾਦ ਨਹੀਂ ਹੈ, ਅਜਿਹੇ ‘ਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ 250 ਕਰੋੜ ਦੀ ਜਾਇਦਾਦ ਦੀ ਦੇਖ-ਰੇਖ ਕੌਣ ਕਰੇਗਾ? ਇਹ ਸਵਾਲ ਹਰ ਵਿਅਕਤੀ ਦੇ ਮਨ ‘ਚ ਚੱਲ ਰਿਹਾ ਹੈ।

ਜਾਣਕਾਰੀ ਮੁਤਾਬਿਕ ਦਿਲੀਪ ਕੁਮਾਰ ਨੇ ਆਪਣੀ ਆਟੋਬਾਇਓਗ੍ਰਾਫੀ ‘ਦ ਸਬਸਟਾਂਸ ਐਂਡ ਦ ਸ਼ੈਡੋ’ ‘ਚ ਦੱਸਿਆ ਸੀ ਕਿ ਆਖ਼ਿਰ ਉਹ ਪਿਤਾ ਕਿਉਂ ਨਹੀਂ ਬਣ ਸਕੇ ਸਨ। ਸਾਲ 1972 ‘ਚ ਪਹਿਲੀ ਵਾਰ ਦਿਲੀਪ ਦੀ ਪਤਨੀ ਗਰਭਵਤੀ ਹੋਈ ਸੀ ਪਰ ਡਲਿਵਰੀ ਤੋਂ ਪਹਿਲਾਂ 8 ਮਹੀਨੇ ਦੀ ਪ੍ਰੇਗਨੈਂਸੀ ‘ਚ ਸਾਇਰਾ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਈ, ਜਿਸ ਨਾਲ ਉਨ੍ਹਾਂ ਦੇ ਬੱਚੇ ਦੀ ਗਰਭ ‘ਚ ਹੀ ਮੌਤ ਹੋ ਗਈ ਸੀ। ਕਿਤਾਬ ਮੁਤਾਬਿਕ ਦਿਲੀਪ ਕੁਮਾਰ ਦਾ ਬੱਚਾ ਉਨ੍ਹਾਂ ਦਾ ਬੇਟਾ ਸੀ, ਜਿਸ ਨੂੰ ਉਨ੍ਹਾਂ ਨੇ ਖੋਹ ਦਿੱਤਾ ਸੀ। ਇਸ ਹਾਦਸੇ ਤੋਂ ਬਾਅਦ ਸਾਇਰਾ ਕਦੇ ਮਾਂ ਨਹੀਂ ਬਣ ਸਕੀ ਸੀ।

ਦਿਲੀਪ ਕੁਮਾਰ ਨੇ ਆਪਣੇ ਇੰਟਰਵਿਊ ‘ਚ ਦੱਸਿਆ ਹੈ ਕਿ ਚਾਹੇ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਹੈ ਪਰ ਉਨ੍ਹਾਂ ਦੇ ਭਰਾ ਅਤੇ ਭੈਣਾਂ ਨਾਲ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਭਰਿਆ ਰਹਿੰਦਾ ਹੈ। ਉਹ ਆਪਣੇ ਭਰਾ-ਭੈਣਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਮੰਨਦੇ ਹਨ।


ਦਿਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪਾਕਿਸਤਾਨ ਵਿਚ ਹੋਇਆ ਸੀ ਤੇ ਉਨ੍ਹਾਂ ਦਾ ਨਾਮ ਯੂਸਫ਼ ਖ਼ਾਨ ਸੀ। ਬਾਅਦ ਵਿਚ ਉਨ੍ਹਾਂ ਨੂੰ ਦਿਲੀਪ ਕੁਮਾਰ ਵਜੋਂ ਪਰਦੇ ‘ਤੇ ਪ੍ਰਸਿੱਧੀ ਮਿਲੀ।

ਅਭਿਨੇਤਾ ਨੇ ਇੱਕ ਨਿਰਮਾਤਾ ਦੇ ਕਹਿਣ ‘ਤੇ ਆਪਣਾ ਨਾਮ ਬਦਲ ਦਿੱਤਾ, ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਪਰਦੇ ‘ਤੇ ਦਿਲੀਪ ਕੁਮਾਰ ਦੇ ਰੂਪ ਵਿਚ ਜਾਣਨ ਲੱਗੇ। ਅਣਵੰਡੇ ਪੰਜਾਬ ਦੇ ਪੇਸ਼ਾਵਰ (ਹੁਣ ਪਾਕਿਸਤਾਨ) ਵਿਚ ਜਨਮੇ ਦਿਲੀਪ ਕੁਮਾਰ ਦਾ ਪੰਜਾਬ ਨਾਲ ਵਿਸ਼ੇਸ਼ ਸਬੰਧ ਸੀ। ਉਹ ਵੰਡ ਤੋਂ ਬਾਅਦ ਮੁੰਬਈ ਵਿਚ ਨਿਸ਼ਚਤ ਤੌਰ ਉਤੇ ਵਸ ਗਏ ਸਨ ਪਰ ਉਨ੍ਹਾਂ ਦਾ ਹਮੇਸ਼ਾਂ ਪੰਜਾਬ ਦੀ ਧਰਤੀ ਨਾਲ ਪਿਆਰ ਰਿਹਾ।


ਦਿਲੀਪ ਕੁਮਾਰ ਦਾ ਅਸਲ ਨਾਮ ਯੂਸਫ ਖ਼ਾਨ ਸੀ। ਉਨ੍ਹਾਂ ਉਰਦੂ ‘ਤੇ ਆਪਣੀ ਪਕੜ ਬਣਾਈ ਰੱਖੀ ਪਰ ਉਹ ਪੰਜਾਬੀ ਵੀ ਕਮਾਲ ਦੀ ਬੋਲਦੇ ਸਨ। ਇਸ ਗੱਲ ਦਾ ਖੁਲਾਸਾ ਇੱਕ ਵੀਡੀਓ ਨਾਲ ਹੋਇਆ, ਜਿਸ ਨੂੰ ਅਦਾਕਾਰ ਧਰਮਿੰਦਰ ਨੇ ਪਿਛਲੇ ਸਾਲ ਸਾਂਝਾ ਕੀਤਾ ਸੀ। ਇਸ ਵੀਡੀਓ ਵਿਚ ਦਿਲੀਪ ਸਾਹਬ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਾਨਤਾਵਾਂ ‘ਤੇ ਪੰਜਾਬੀ ਵਿਚ ਬੋਲਦੇ ਨਜ਼ਰ ਆ ਰਹੇ ਹਨ।


ਇਹ ਵੀਡੀਓ 1998 ਦੀ ਹੈ, ਉਸ ਸਮੇਂ ਦਿਲੀਪ ਕੁਮਾਰ ਦੀ ਉਮਰ 75 ਸਾਲ ਸੀ। ਇਸ ਵੀਡੀਓ ਵਿਚ ਉਹ ਆਪਣੀ ਉਮਰ ਬਾਰੇ ਵੀ ਦੱਸਦੇ ਨਜ਼ਰ ਆ ਰਹੇ ਹਨ। 1998 ਵਿਚ ਉਨ੍ਹਾਂ ਨੂੰ ‘ਨਿਸ਼ਾਨ-ਏ-ਇਮਤਿਆਜ਼’ ਪਾਕਿਸਤਾਨ ਦਾ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਦਿਲੀਪ ਕੁਮਾਰ ਨੂੰ ਅੱਠ ਫਿਲਮਫੇਅਰ ਐਵਾਰਡ ਮਿਲ ਚੁੱਕੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਦਿਲੀਪ ਕੁਮਾਰ ਦਾ ਨਾਮ ਸਭ ਤੋਂ ਵੱਧ ਪੁਰਸਕਾਰ ਜਿੱਤਣ ਲਈ ਗਿੰਨੀਜ਼ ਵਰਲਡ ਰਿਕਾਰਡ ਵਿਚ ਦਰਜ ਹੈ।

About admin

Check Also

ਕੁਲਵੀਰ ਨਰੂਆਣਾ ਤੇ ਚਮਕੌਰ ਝੁੰਬਾ ਦਾ ਕ ਤ ਲ

ਇਹ ਕ-ਤ-ਲ ਕੁਲਵੀਰ ਦੇ ਇਕ ਨਿੱਜੀ ਗੰ-ਨ-ਮੈ-ਨ ਨੇ ਕੀਤਾ ਜੋ ਮੌਕੇ ਤੋਂ ਫ਼-ਰਾ-ਰ ਹੋ ਗਿਆ। …

%d bloggers like this: