Breaking News
Home / ਬਾਲੀਵੁੱਡ / ਸ਼ਹਿਨਾਜ਼ ਨਾਲ ਬ੍ਰੇਕਅਪ ਦੀਆਂ ਖ਼ਬਰਾਂ ‘ਤੇ ਦੇਖੋ ਸਿਧਾਰਥ ਸ਼ੁਕਲਾ ਨੇ ਕੀ ਕਿਹਾ

ਸ਼ਹਿਨਾਜ਼ ਨਾਲ ਬ੍ਰੇਕਅਪ ਦੀਆਂ ਖ਼ਬਰਾਂ ‘ਤੇ ਦੇਖੋ ਸਿਧਾਰਥ ਸ਼ੁਕਲਾ ਨੇ ਕੀ ਕਿਹਾ

ਟੀਵੀ ਦੇ ਮਸ਼ਹੂਰ ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਅਤੇ ‘ਬਿੱਗ ਬੌਸ’ ਫੇਮ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਚਰਚਾ ‘ਚ ਰਹਿਣ ਵਾਲਾ ਜੋੜਾ ਹੈ। ਸ਼ਹਿਨਾਜ਼ ਅਤੇ ਸਿਧਾਰਥ ‘ਬਿੱਗ ਬੌਸ’ ਦੇ ਚੱਲਦਿਆਂ ਸਭ ਤੋਂ ਚਰਚਿਤ ਮੁਕਾਬਲੇਬਾਜ਼ ਰਹੇ ਹਨ, ਦੋਵਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਦੋਂ ਤੋਂ ਦੋਵਾਂ ਦੀ ਹਰ ਐਕਟਿਵਟੀ ‘ਤੇ ਫੈਨਜ਼ ਨਜ਼ਰਾਂ ਟਿਕਾਏ ਬੈਠੇ ਹਨ।

ਬਿੱਗ ਬੌਸ’ ਤੋਂ ਨਿਕਲਣ ਤੋਂ ਬਾਅਦ ਸ਼ਹਿਨਾਜ਼ ਅਤੇ ਸਿਧਾਰਥ ਨੇ ਕੁਝ ਪ੍ਰਾਜੈਕਟਸ ‘ਚ ਵੀ ਕੰਮ ਕੀਤਾ, ਇੰਨਾ ਹੀ ਨਹੀਂ ਹੁਣ ਦੋਵੇਂ ਅਕਸਰ ਹੀ ਇਕੱਠੇ ਨਜ਼ਰ ਆਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਹਾਲਾਂਕਿ ਸਮੇਂ-ਸਮੇਂ ‘ਤੇ ਸਿਧਾਰਥ ਇਹ ਸਾਫ਼ ਕਰ ਚੁੱਕੇ ਹਨ ਦੋਵੇਂ ਰਿਲੇਨਸ਼ਿਪ ‘ਚ ਨਹੀਂ ਹੈ ਬੱਸ ਚੰਗੇ ਦੋਸਤ ਹਨ।

ਹਾਲ ਹੀ ‘ਚ ਸਿਡਨਾਜ਼ ਨੂੰ ਲੈ ਕੇ ਇਕ ਵੱਡੀ ਖ਼ਬਰ ਉਡੀ ਕਿ ਦੋਵਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਹੈ ਤੇ ਦੋਵਾਂ ਦਾ ਬ੍ਰੇਕਅਪ ਹੋ ਗਿਆ ਹੈ। ਹੁਣ ਇਨ੍ਹਾਂ ਖ਼ਬਰਾਂ ‘ਤੇ ਹੁਣ ਖ਼ੁਦ ਸਿਧਾਰਥ ਨੇ ਚੁੱਪੀ ਤੋੜੀ ਹੈ ਅਤੇ ਅਜਿਹੀ ਅਫਵਾਹ ਉਡਾਉਣ ਵਾਲਿਆਂ ‘ਤੇ ਤੰਜ਼ ਕੱਸਿਆ ਹੈ।


ਹਾਲਾਂਕਿ ਸਿਧਾਰਥ ਨੇ ਆਪਣੇ ਟਵੀਟ ‘ਚ ਕਿਸੇ ਦਾ ਨਾਂ ਨਹੀਂ ਲਿਆ ਹੈ ਪਰ ਫੈਨਜ਼ ਇਹੀ ਅੰਦਾਜ਼ਾ ਲਗਾ ਰਹੇ ਹਨ ਸਿਧਾਰਥ ਨੇ ਬ੍ਰੇਕਅਪ ਦੀਆਂ ਖ਼ਬਰਾਂ ‘ਤੇ ਹੀ ਜਵਾਬ ਦਿੱਤਾ ਹੈ। ਅਦਾਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕਰਦਿਆਂ ਲਿਖਿਆ, ‘ਕੁਝ ਨਿਊਜ਼ ਆਰਟੀਕਲਜ਼ ਪੜ੍ਹੋ… ਇੰਨਾ ਕਹਿ ਸਕਦਾ ਹਾਂ ਕਿ ਉਹ ਕਾਫ਼ੀ ਮਜ਼ਾਕੀਆ ਹਨ। ਭਾਈ ਆਈ ਬਾਲਜ਼ ਹੀ ਚਾਹੀਦੀ ਤਾਂ ਕੁਝ ਪਾਜ਼ੇਟਿਵ ਲਿਖ ਲਓ… ਇੰਨੀ ਨੈਗੇਟਿਵਿਟੀ ਕਿੱਥੋ ਲਿਆਉਂਦੇ ਹੋ… ਤੁਸੀਂ ਮੇਰੇ ਬਾਰੇ ‘ਚ ਮੇਰੇ ਤੋਂ ਬਿਹਤਰ ਕਿਵੇਂ ਜਾਣ ਪਾਓਗੇ… ਇੰਨਾ ਕਹਾਂਗਾ ਕਿ ਭਗਵਾਨ ਤੁਹਾਡੇ ਸਾਰਿਆਂ ਦਾ ਭਲਾ ਕਰੇ।’

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: