Breaking News
Home / ਪੰਜਾਬ / ਡਾਕਟਰਾਂ ਨੇ ਗਰਭਵਤੀ ਔਰਤ ਨੂੰ ਦੇਤਾ ਸਾਫ਼ ਜਵਾਬ

ਡਾਕਟਰਾਂ ਨੇ ਗਰਭਵਤੀ ਔਰਤ ਨੂੰ ਦੇਤਾ ਸਾਫ਼ ਜਵਾਬ

ਉਕਤ ਤਸਵੀਰਾ ਦੇ ਵਿੱਚ ਦਿਖਾਈ ਦੇ ਰਹੇ ਸਖਸ਼ ਦਾ ਨਾਮ ਦਲਜੀਤ ਸਿੰਘ ਹੈ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਏ ਐੱਸ ਆਈ ਵੱਜੋ ਤਾਇਨਾਤ ਹਨ ਜਿਹਨਾ ਵੱਲੋ ਅਕਸਰ ਲੋੜਵੰਦਾ ਦੀ ਮਦਦ ਕੀਤੀ ਜਾਦੀ ਹੈ ਅਜਿਹੇ ਵਿੱਚ ਹੁਣ ਉਹਨਾਂ ਨੇ ਇਕ ਹੋਰ ਨੇਕ ਕੰਮ ਕਰਦਿਆਂ ਹੋਇਆਂ ਗਰਭਵਤੀ ਮਹਿਲਾ ਜਿਸ ਨੂੰ ਹਸਪਤਾਲ ਤੋ ਜਵਾਬ ਦੇ ਦਿੱਤਾ ਗਿਆ ਸੀ ਉਸ ਨੂੰ ਆਪਣੇ ਖਰਚੇ ਤੇ ਵਧੀਆਂ ਹਸਪਤਾਲ ਦਾਖਿਲ ਕਰਵਾਇਆਂ ਜਿੱਥੇ ਕਿ ਗਰਭਵਤੀ ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਗੱਲਬਾਤ ਕਰਦਿਆਂ ਹੋਇਆਂ

ਏ ਐੱਸ ਆਈ ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾ ਨੂੰ ਉਸ ਦੇ ਇਕ ਦੋਸਤ ਨੇ ਫੋਨ ਤੇ ਦੱਸਿਆ ਕਿ ਇਕ ਬਹੁਤ ਹੀ ਗਰੀਬ ਘਰ ਦੀ ਮਹਿਲਾ ਜੋ ਕਿ ਗਰਭਵਤੀ ਹੈ ਅਤੇ ਹੁਣ ਉਸ ਦਾ ਸਮਾ ਬੱਚੇ ਨੂੰ ਜਨਮ ਦੇਣ ਦਾ ਹੈ ਪਰ ਉਸ ਦੀ ਪਰਿਵਾਰਿਕ ਸਥਿਤੀ ਠੀਕ ਨਹੀ ਹੈ ਤੇ ਉਸ ਦੇ ਦਿਉਰ ਵੱਲੋ ਆਪਣਾ ਮੋਟਰ-ਸਾਈਕਲ ਵੇਚ ਕੇ ਉਸ ਨੂੰ ਬਟਾਲਾ ਸਿਵਲ ਹਸਪਤਾਲ ਦਾਖਿਲ ਕਰਵਾਇਆ ਹੈ ਪਰ ਹੁਣ ਡਾਕਟਰਾ ਵੱਲੋ ਮਹਿਲਾ ਦੀ ਹਾਲਤ ਨੂੰ ਦੇਖਦਿਆਂ ਨੂੰ ਜਵਾਬ ਦੇ ਦਿੱਤਾ ਗਿਆ ਹੈ ਅਤੇ ਅੰਮਿ੍ਰਤਸਰ ਹਸਪਤਾਲ ਲਿਜਾਣ ਲਈ ਆਖ ਦਿੱਤਾ ਹੈ ਜਦਕਿ ਮਹਿਲਾ ਦੇ ਪਰਿਵਾਰ ਕੋਲ ਪੈਸਿਆਂ ਦੀ ਹੋਰ ਗੁੰਜਾਇਸ਼ ਨਹੀ ਹੈ ਕਿ

ਉਹ ਮਹਿਲਾ ਨੂੰ ਅੰਮਿ੍ਰਤਸਰ ਹਸਪਤਾਲ ਚ ਦਾਖਿਲ ਕਰਵਾ ਸਕਣ ਤੇ ਜੇ ਹੋ ਸਕੇ ਤਾ ਉਹਨਾਂ ਦੀ ਮਦਦ ਕੀਤੀ ਜਾਵੇ ਜਿਸ ਤੇ ਮੈ ਤੁਰੰਤ ਉਕਤ ਗਰਭਵਤੀ ਮਹਿਲਾ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਅੰਮਿ੍ਰਤਸਰ ਪਹੁੰਚਣ ਲਈ ਆਖਿਆਂ ਜਿਸ ਤੇ ਜਦ ਉਹ ਇੱਥੇ ਪੁੱਜੇ ਤਾ ਮੈ ਉਕਤ ਮਹਿਲਾ ਨੂੰ ਹਸਪਤਾਲ ਦਾਖਿਲ ਕਰਵਾਇਆਂ ਜਿੱਥੇ ਕਿ ਡਾਕਟਰਾ ਵੱਲੋ ਉਸ ਨੂੰ ਵਧੀਆਂ ਟਰੀਟਮੈਂਟ ਦਿੱਤਾ ਗਿਆ ਤੇ ਮਹਿਲਾ ਨੇ ਇਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ ਜਿਸ ਦਾ ਨਾਮ ਰਹਿਮਤ ਰੱਖਿਆਂ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ ਪੰਜਾਬੀ …

%d bloggers like this: