Breaking News
Home / ਬਾਲੀਵੁੱਡ / ਕੱਪੜਿਆਂ ਨੂੰ ਲੈ ਕੇ ਜਦੋਂ ਨੀਰੂ ਬਾਜਵਾ ਨੂੰ ਕਿਸੇ ਨੇ ਕਰ ਦਿੱਤਾ ਅਜਿਹਾ ਕੁਮੈਂਟ, ਦੇਖੋ ਕੀ ਮਿਲਿਆ ਜਵਾਬ

ਕੱਪੜਿਆਂ ਨੂੰ ਲੈ ਕੇ ਜਦੋਂ ਨੀਰੂ ਬਾਜਵਾ ਨੂੰ ਕਿਸੇ ਨੇ ਕਰ ਦਿੱਤਾ ਅਜਿਹਾ ਕੁਮੈਂਟ, ਦੇਖੋ ਕੀ ਮਿਲਿਆ ਜਵਾਬ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦੇ ਦਿਲ ਨੂੰ ਟੁੰਬਿਆ ਹੈ। ਨੀਰੂ ਬਾਜਵਾ ਉਹ ਅਦਾਕਾਰਾ ਹੈ, ਜਿਸ ਨੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਹੋਰਨਾਂ ਅਦਾਕਾਰਾਂ ਲਈ ਵੱਖਰੀ ਮਿਸਾਲ ਪੇਸ਼ ਕੀਤੀ ਹੈ।

ਇਹ ਗੱਲ ਸਾਰੇ ਜਾਣਦੇ ਹਨ ਕਿ ਨੀਰੂ ਬਾਜਵਾ ਤਿੰਨ ਕੁੜੀਆਂ ਦੀ ਮਾਂ ਹੈ। ਇਸ ਦੇ ਨਾਲ ਹੀ ਨੀਰੂ ਇਕ ਬਿਜ਼ਨੈੱਸ ਵੁਮੈਨ, ਇਕ ਪਤਨੀ ਤੇ ਇਕ ਅਦਾਕਾਰਾ ਵੀ ਹੈ, ਜੋ ਦਿਨ ’ਚ ਪਤਾ ਨਹੀਂ ਕਿੰਨੀਆਂ ਚੀਜ਼ਾਂ ਨੂੰ ਮੈਨੇਜ ਕਰਦੀ ਹੈ।

ਉਥੇ ਨੀਰੂ ਬਾਜਵਾ ਆਪਣੇ ਬੋਲਡ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ ਤੇ ਜ਼ਿੰਦਗੀ ਦਾ ਆਨੰਦ ਮਾਣਨ ’ਚ ਵੀ ਪਿੱਛੇ ਨਹੀਂ ਰਹਿੰਦੀ

ਹਾਲ ਹੀ ’ਚ ਕਿਸੇ ਨੇ ਨੀਰੂ ਬਾਜਵਾ ਦੀਆਂ ਤਸਵੀਰਾਂ ’ਚ ਕੁਮੈਂਟ ਕੀਤਾ ਸੀ, ਜਿਸ ਦਾ ਨੀਰੂ ਨੇ ਹੁਣ ਜਵਾਬ ਦਿੱਤਾ ਹੈ। ਨੀਰੂ ਨੂੰ ਕਿਸੇ ਨੇ ਕੁਮੈਂਟ ਕਰਕੇ ਕਿਹਾ ਸੀ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ ਤੇ ਉਸ ਨੇ ਕੱਛਾ ਪਾਇਆ ਹੈ।

ਇਸ ਦਾ ਜਵਾਬ ਦਿੰਦਿਆਂ ਨੀਰੂ ਬਾਜਵਾ ਨੇ ਪੂਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਨੀਰੂ ਨੇ ਨਾਲ ਇਹ ਵੀ ਲਿਖਿਆ ਕਿ ਇਹ ਤਸਵੀਰਾਂ ਉਨ੍ਹਾਂ ਲਈ ਹਨ, ਜੋ ਮਜ਼ਾਕ ਉਡਾ ਰਹੇ ਹਨ। ਮਾਵਾਂ ਦਾ ਮਜ਼ਾਕ ਉਡਾਉਣਾ ਬੰਦ ਕਰੋ।

ਉਨ੍ਹਾਂ ਨੇ ਸਿਰਫ ਬੱਚੇ ਪੈਦਾ ਕੀਤੇ ਹਨ, ਹੋਰ ਉਨ੍ਹਾਂ ਦੀ ਜ਼ਿੰਦਗੀ ’ਚ ਕੁਝ ਨਹੀਂ ਬਦਲਿਆ। ਦੱਸ ਦੇਈਏ ਕਿ ਇਹ ਤਸਵੀਰਾਂ ਨੀਰੂ ਬਾਜਵਾ ਦੇ ਪਤੀ ਨੇ ਖਿੱਚੀਆਂ ਹਨ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: