Breaking News
Home / ਵਿਦੇਸ਼ / ਮਸ਼ਹੂਰ ਅਮਰੀਕੀ ਰੈਪਰ ਨੇ ਟਾਇਲੇਟ ਤੋਂ ਬਾਅਦ ਸਮੁੰਦਰ ’ਚ ਅੰਨ੍ਹੇਵਾਹ ਸੁੱਟੇ ਲੱਖਾਂ ਡਾਲਰ, ਵੀਡੀਓ ਵਾਇਰਲ

ਮਸ਼ਹੂਰ ਅਮਰੀਕੀ ਰੈਪਰ ਨੇ ਟਾਇਲੇਟ ਤੋਂ ਬਾਅਦ ਸਮੁੰਦਰ ’ਚ ਅੰਨ੍ਹੇਵਾਹ ਸੁੱਟੇ ਲੱਖਾਂ ਡਾਲਰ, ਵੀਡੀਓ ਵਾਇਰਲ

ਮਸ਼ਹੂਰ ਅਮਰੀਕੀ ਰੈਪਰ ਕੋਡਕ ਬਲੈਕ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਕੋਡਕ ਬਲੈਕ ਨੇ ਆਪਣੇ 100-100 ਡਾਲਰ ਟਾਇਲੇਟ ਸੀਟ ’ਚ ਸੁੱਟ ਕੇ ਫਲੱਸ਼ ਕਰ ਦਿੱਤੇ ਹਨ। ਇਨ੍ਹਾਂ ਦੀ ਕੀਮਤ ਲਗਭਗ ਹਜ਼ਾਰ ਡਾਲਰ ਹੈ।

ਉਥੇ 100-100 ਡਾਲਰ ਦੇ ਜੋ ਨੋਟ ਉਸ ਨੇ ਸਮੁੰਦਰ ’ਚ ਸੁੱਟੇ ਹਨ, ਉਨ੍ਹਾਂ ਦੀ ਕੁਲ ਕੀਮਤ 1 ਲੱਖ ਡਾਲਰ ਦੇ ਕਰੀਬ ਹੈ। ਇਹ ਸਭ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਹੈਰਾਨ ਤੇ ਪ੍ਰੇਸ਼ਾਨ ਹਨ।ਉਕਤ ਵਿਵਾਦਿਤ ਰੈਪਰ ਕੋਡਕ ਬਲੈਕ ਨੂੰ ਮਾਰਚ 2020 ’ਚ ਅਮਰੀਕਾ-ਕੈਨੇਡਾ ਸਰਹੱਦ ਤੋਂ ਨਜ਼ਰਬੰਦ ਕੀਤਾ ਗਿਆ ਸੀ ਤੇ ਉਸ ਤੋਂ ਹਥਿਆਰ ਮਿਲਣ ਦੇ ਦੋਸ਼ ’ਚ ਉਸ ਨੂੰ ਦੋਸ਼ੀ ਮੰਨਿਆ ਗਿਆ ਸੀ।

ਉਸ ਸਮੇਂ ਕੋਡਕ ਬਲੈਕ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਉਸ ਵੇਲੇ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੁਆਫ਼ ਕਰ ਦੇਣ ਤਾਂ ਉਹ ਚੈਰਿਟੀ ਲਈ ਇਕ ਮਿਲੀਅਨ ਡਾਲਰ ਦਾਨ ਕਰੇਗਾ। ਆਪਣਾ ਦਫ਼ਤਰ ਛੱਡਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਉਸ ਨੂੰ ਮੁਆਫ਼ ਕਰ ਦਿੱਤਾ ਸੀ।

ਹੁਣ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਵੀਡੀਓ ’ਚ ਉਹ ਡਾਲਰ ਸੁੱਟਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਕੋਡਕ ਬਲੈਕ ਨੇ ਇਸ ਵੀਡੀਓ ਤੋਂ ਬਾਅਦ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਡਿਲੀਟ ਕਰ ਦਿੱਤਾ ਹੈ।

About admin

Check Also

Elly Mangat ਦੀ 4 ਕਰੋੜ ਦੀ ਘੜੀ ਤੇ Karan Aujla ਦੀਆਂ 3 ਲੱਖ ਦੀਆਂ ਐਨਕਾਂ, ਵੇਖੋ ਇੰਨੇ ਮਹਿੰਗੇ ਨੇ ਗਾਇਕਾਂ ਦੇ ਸ਼ੌਂਕ

Elly Mangat ਦੀ 4 ਕਰੋੜ ਦੀ ਘੜੀ ਤੇ Karan Aujla ਦੀਆਂ 3 ਲੱਖ ਦੀਆਂ ਐਨਕਾਂ, …

%d bloggers like this: