Breaking News
Home / ਪੰਜਾਬ / ਸ਼ਹਿਨਾਜ਼ ਗਿੱਲ ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਲੱਗੇਗਾ ਝਟਕਾ (ਵੀਡੀਓ)

ਸ਼ਹਿਨਾਜ਼ ਗਿੱਲ ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਲੱਗੇਗਾ ਝਟਕਾ (ਵੀਡੀਓ)

ਮੁੰਬਈ: ਪੰਜਾਬੀ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਕਲਰਸ ਚੈਨਲ ਦੇ ਵਿਵਾਦਿਤ ਸ਼ੋਅ ‘ਬਿੱਗ ਬੌਸ’ ਨਾਲ ਹੀ ਸੁਰਖੀਆਂ ‘ਚ ਰਹੀ ਹੈ। ਬਿੱਗ ਬੌਸ 13 ਵਿਚ ਸ਼ਹਿਨਾਜ਼ ਗਿੱਲ ਨੇ ਦਰਸ਼ਕਾਂ ‘ਤੇ ਅਜਿਹਾ ਜਾਦੂ ਕੀਤਾ ਕਿ ਪ੍ਰਸ਼ੰਸਕ ਹੁਣ ਉਨ੍ਹਾਂ ਨਾਲ ਜੁੜੀਆਂ ਹਰ ਖ਼ਬਰਾਂ ਫੋਲੋ ਕਰਦੇ ਹਨ।

ਸਿਰਫ਼ ਇਹੀ ਨਹੀਂ ਸ਼ਹਿਨਾਜ਼ ਸੋਸ਼ਲ ਮੀਡੀਆ ਮੀਡੀਆ ‘ਤੇ ਛਾਈ ਰਹਿੰਦੀ ਹੈ ਅਤੇ ਹਰ ਦਿਨ ਟਵਿੱਟਰ ‘ਤੇ ਟ੍ਰੈਂਡ ਕਰਦੀ ਹੈ। ਦੱਸ ਦਈਏ ਕਿ ਇੰਸਟਾਗ੍ਰਾਮ ‘ਤੇ 70 ਲੱਖ ਤੋਂ ਜ਼ਿਆਦਾ ਲੋਕ ਸ਼ਹਿਨਾਜ਼ ਗਿੱਲ ਨੂੰ ਫੋਲੋ ਕਰਦੇ ਹਨ। ਸ਼ਹਿਨਾਜ਼ ਗਿੱਲ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਹਿਨਾਜ਼ ਲਗਜ਼ਰੀ ਚੀਜ਼ਾਂ ਦੀ ਸ਼ੌਕੀਨ ਹੈ। ਗਿੱਲ ਆਪਣੇ ਵੱਖਰੇ ਅੰਦਾਜ਼ ਲਈ ਫੇਮਸ ਹੈ। ਇਸ ਦੌਰਾਨ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਸ਼ੂਟਿੰਗ ਤੋਂ ਬਾਅਦ ਆਪਣੀ ਮਹਿੰਗੀ ਕਾਰ ‘ਚ ਜਾਂਦੀ ਦਿਖਾਈ ਦਿੱਤੀ।

ਹੁਣ ਇਸ ਕਾਰ ਦੀ ਕੀਮਤ ਪ੍ਰਸ਼ੰਸਕਾਂ ਲਈ ਚਰਚਾ ਦਾ ਵਿਸ਼ਾ ਬਣ ਗਈ ਹੈ। ਲੋਕ ਸ਼ਹਿਨਾਜ਼ ਦੀ ਨਵੀਂ ਕਾਰ ਦੀ ਕੀਮਤ ਜਾਣਨ ਲਈ ਬੇਚੈਨ ਹਨ। ਸ਼ਹਿਨਾਜ਼ ਆਪਣੀ ਕਾਰ ਵਿਚ ਬੈਠੇ ਦਿਖਾਈ ਦਿੱਤੀ, ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਸ਼ਹਿਨਾਜ਼ ਨੂੰ ਇਸ ਤਰ੍ਹਾਂ ਲਗਜ਼ਰੀ ਜ਼ਿੰਦਗੀ ਜੀਉਂਦੇ ਵੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ। ਵੀਡੀਓ ਵਿਚ ਸ਼ਹਿਨਾਜ਼ ਆਪਣੀ ਕਾਰ ਵਿਚ ਬੈਠੇ ਕਿਸੇ ਨਾਲ ਫੋਨ ‘ਤੇ ਗੱਲ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਸ ਨੇ ਵ੍ਹਾਈਟ ਟੀ-ਸ਼ਰਟ ਅਤੇ ਜੀਨਸ ਪਾਈ ਹੋਈ ਹੈ ਅਤੇ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਗਿੱਲ ਨੇ ਕੁਝ ਦਿਨ ਪਹਿਲਾਂ ਮਰਸਡੀਜ਼ ਬੈਂਜ ਐਸ ਕਲਾਸ ਖਰੀਦੀ ਹੈ, ਜਿਸਦੀ ਕੀਮਤ 2 ਕਰੋੜ ਦੇ ਕਰੀਬ ਹੈ। ਇਸ ਲੜੀਵਾਰ ਕਾਰ ਦਾ ਸ਼ੁਰੂਆਤੀ ਮਾਡਲ 17 2.17 ਕਰੋੜ ਹੈ, ਜਦੋਂ ਕਿ ਇਸਦਾ ਟੌਪ ਮਾਡਲ 2.19 ਕਰੋੜ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਆਪਣੇ ਜ਼ਬਰਦਸਤ ਟ੍ਰਾਂਸਫਰਮੈਸ਼ਨ ਨੂੰ ਲੈ ਕੇ ਚਰਚਾ ਵਿੱਚ ਆਈ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ 13 ਦੇ ਬਾਅਦ ਤੋਂ ਸ਼ਹਿਨਾਜ਼ ਗਿੱਲ ਲਗਾਤਾਰ ਵੱਡੇ ਪ੍ਰੋਜੈਕਟ ਕਰ ਰਹੀ ਹੈ। ਉਹ ਜਲਦੀ ਹੀ ਦਿਲਜੀਤ ਦੁਸਾਂਝ ਦੇ ਨਾਲ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਵਿੱਚ ਨਜ਼ਰ ਆਵੇਗੀ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: